
ਦ ਸਟੋਰੀ ਆਫ਼ ਅਵਰ ਲਾਈਵਜ਼ (The Story of Our Lives) ਵਿੱਚ ਤੁਹਾਡਾ ਸੁਆਗਤ ਹੈ, ਇੱਕ ਅਜਿਹੀ ਲੜੀ ਜੋ ਨਿਮਰਤਾ, ਦਿਆਲਤਾ ਅਤੇ ਪਿਆਰ ਦੇ ਸਦੀਵੀ ਗੁਣਾਂ ਦੀ ਖੋਜ ਕਰਦੀ ਹੈ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਨੂੰ ਕਿਵੇਂ ਜਿਉਣਾ ਹੈ, ਇਸ ਬਾਰੇ ਦੱਸਦੀ ਹੈ।
Episode 1
ਪਰਮਾਤਮਾ ਨੇ ਸਾਨੂੰ ਮਨੁੱਖੀ ਜੀਵਨ ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਜਿਉਣ ਦੇ ਯੋਗ ਬਣਾਇਆ ਹੈ। ਇੱਕ ਉਹ ਤਰੀਕਾ ਹੈ ਜਿਸ ਵਿੱਚ ਅਸੀਂ ਜੀ ਰਹੇ ਹਾਂ ਜਿੱਥੇ ਹਮੇਸ਼ਾ ਡਰ, ਅਸ਼ਾਂਤੀ ਅਤੇ ਉਹ ਸਭ ਕੁਝ ਹੁੰਦਾ ਹੈ: ਅੱਗ। ਇਹ ਇੱਕ ਤਰੀਕਾ ਹੈ।
Read more
Episode 2
ਅਸੀਂ ਇੱਕ ਬਹੁਤ ਹੀ ਪਵਿੱਤਰ, ਸ਼ਾਨਦਾਰ ਯਾਤਰਾ 'ਤੇ ਹਾਂ।
Read more
Episode 3
ਇਹ ਇਸ ਧਰਤੀ ਪੀਲੀ 'ਤੇ ਸਾਡੀ ਜੀਵਨ-ਜਾਚ ਹੈ ਅਸੀਂ ਜਿਉ ਨਹੀਂ ਰਹੇ ਸਾਂ, ਅਸੀਂ ਸੋਚਾਂ ਵਿਚ ਸਾਂ, ਸੋਚਾਂ ਵਿਚ ਜਦੋਂ ਅਸੀਂ ਸੋਚ ਰਹੇ ਸਾਂ ਤਾਂ ਅਸੀਂ ਜਿਉ ਰਹੇ ਸਾਂ ਸੋਚਣ ਦਾ ਮਤਲਬ ਹੈ: ਅਸੀਂ ਹਮੇਸ਼ਾ ਯਾ ਤਾਂ ਭu0a4 those ਪ੍ਰਤਾਪ ਕਾਲ ਵਿਜ਼ ਸਾਂ ਾਂ ਭਵਿੱਖ ਵਿੱਚ ਵਰਤਮਾਨ ਵਿੱਚ ਕਦੇ ਨਹੀਂ, ਅਤੇ ਇਸ ਲਈ, ਕਦੇ ਜਿਉਏ ਨਹੀਂ ਸਾਨੂੲ ਅੱਜ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਜੀਉਣਾ ਾੂਰੂ ਕਰੋਕੂਰੋ
Read more
ਐਪੀਸੋਡ ੪
ਜੀ, ਪਰਮਾਤਮਾ ਨੂੰ ਮਹਿਸੂਸ ਕਰਨਾ ਹਿਰਦੇ ਤੇ ਰਹਿਕੇ। ਜਦੋਂ ਅਸੀਂ ਮਨ ਤੇ ਰਹਿਕੇ ਸੁਣਦੇ ਤੇ ਮਨ ਕੀ ਕਰਦਾ? ਮਨ ਦੁਨੀਆ ਨਾਲ ਜੁੜਿਆ ਰਹਿੰਦਾ ਹੈ ਤਾਂਹੀ ਜੇ ਇਹਨੂੰ ਕੁਛ ਸੁਣ ਵੀ ਜਾਵੇ ਤੇ ਇਹਨੂੰ ਲੱਗਦਾ ਹੈ ਕਿ ਜੋ ਗੱਲ ਕੀਤੀ ਜਾ ਰਹੀ ਹੈ ਉਹ ਦੂਸਰਿਆਂ ਲਈ ਹੈ ਮੇਰੇ ਲਈ ਨਹੀਂ। ਦੁਨੀਆ ਨੂੰ ਦੱਸੀ ਜਾ ਰਹੀ ਹੈ। ਏਥੇ ਹੀ ਬਾਜੀ ਹਾਰ ਗਏ।
Read more
ਐਪੀਸੋਡ ੫
ਅਸੀਂ ਜੋ ਇਸ ਸਟੇਜ ਤੇ ਪਹੁੰਚ ਗਏ ਆ ਜਿੱਥੇ ਅਸੀਂ ਸੱਚ ਨੂੰ ਸੁਣ ਸਕਦੇ ਹਾਂ, ਏਹਨਾਂ ਕੰਨਾ ਨਾਲ ਨਹੀਂ, ਮਨ ਨਾਲ ਨਹੀਂ, ਸਿਰਫ਼ ਹਿਰਦੇ ਨਾਲ। ਸੱਚ ਦੇ ਗੀਤ ਸਿਰਫ਼ ਹਿਰਦੇ ਰਾਹੀਂ ਸੁਣੇ, ਜਾਂ ਪੀਤੇ ਜਾ ਸਕਦੇ ਹਨ।
Read more
ਐਪੀਸੋਡ ੬
ਹਲੇਮੀ ਆ ਜੀ। ਹਲੀਮੀ ਉਹ ਹੈ ਜੋ ਹੋਰਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਵਸਾਉਂਦੀ ਹੈ। ਹਲੀਮੀ। ਹਉਮੈ ਕਦੇ ਨਹੀਂ। ਹਉਮੈ ਆਪਣੇ ਆਪ ਨੂੰ ਬਚਾਏਗੀ। ਹਉਮੈ ਉਸੇ ਤਰ੍ਹਾਂ ਦੀ ਰਹਿਣਾ ਚਾਹੇਗੀ ਜਿਸ ਤਰ੍ਹਾਂ ਦੀ ਉਹ ਪਹਿਲਾ ਸੀ। ਉਹੀ ਆਦਤਾਂ, ਉਹੀ ਜ਼ਿੰਦਗੀ, ਸਭ ਕੁਛ ਪੁਰਾਣਾ। ਪਰ ਇਹ ਇੱਕ ਬਹੁਤ ਸੋਹਣਾ ਮੌਕਾ ਸਾਨੂੰ ਮਿਲਿਆ ਹੋਇਆ ਹੈ। ਹਰ ਇੱਕ ਗੱਲ ਸੱਚ ਦੀ, ਸਾਡੇ ਅਸਲੀ ਆਪੇ ਬਾਰੇ, ਸਿਰਫ਼ ਸੁਣੀ ਜਾਂ ਸਕਦੀ ਸਿਰਫ਼ ਹਲੇਮੀਆਂ ਤੇ ਮੁਹੱਬਤਾਂ ਦੇ ਦਰਵਾਜੇ ਰਾਹੀਂ। ਦਿਲ ਦੇ ਦਰਵਾਜੇ ਰਾਹੀਂ।
Read more
ਐਪੀਸੋਡ ੭
ਕਹਿੰਦੇ ਹੈ ਜਿਸ ਤਰ੍ਹਾਂ ਹੁਣ ਤੂੰ ਜੀ ਰਿਹਾ ਹੈ ਤੇ ਇਸ ਤਰ੍ਹਾਂ ਜੀਣ ਦੀ ਆਸ ਛੱਡ ਦੇ ਤੇ ਕਬੂਲ ਕਰ ਕਿ ਜੇ ਤੂੰ ਬਦਲਨਾ, ਜੇ ਤੂੰ ਉਸ ਦੁਨੀਆਂ ਦੀ ਸੈਰ ਕਰਨੀ ਜੇ। ਜੇ ਤੂੰ ਉਸ ਦੁਨੀਆਂ ਚ ਜਾਣਾ ਜਿੱਥੋਂ ਦਾ ਤੂੰ ਵਾਸੀ ਤੇ ਫਿਰ ਐਸੇ ਤਰ੍ਹਾਂ ਦਾ ਰਹਿ ਕੇ ਨਹੀਂ ਜਾ ਸਕਦਾ। ਫਿਰ ਤੈਨੂੰ ਮਰਨਾ ਪਊ।
Read more
ਐਪੀਸੋਡ ੮
ਉਹਦੇ ਦਰ ਵੱਲ ਤੁਰ। ਤੇ ਜੇ ਤੂੰ ਦੂਜਿਆਂ ਦੇ ਪੈਰਾਂ ਦੀ ਧੂੜ ਹੋਇ ਰਹੇਂਗਾ ਤੇ ਤੂੰ ਉਹਦੇ ਦਰ ਤੇ ਪਹੁੰਚ ਜਾਣਾ। ਤੈਨੂੰ ਉਹਨੇ ਪ੍ਰਵਾਨ ਕਰ ਲੈਣਾ। ਤੈਨੂੰ ਉਹਨੇ ਅੰਦਰ ਬੁਲਾ ਲੈਣਾ ਆਪਣੇ ਮਹਿਲਾਂ 'ਚ।
Read more
ਐਪੀਸੋਡ ੯
ਮਨੁੱਖੀ ਜੀਵਨ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਅਨਮੋਲ ਜੀਵਨ ਹੈ। ਅਨਮੋਲ ਹੈ। ਔਰ ਦੁਰਲੱਭ ਹੈ। ਕਿਸੇ ਜੀਵ ਤੇ ਜਦੋਂ ਪਰਮਾਤਮਾ ਕਰਮ ਕਰਦਾ ਹੈ, ਅੰਤਾਂ ਦਾ ਕਰਮ ਤੇ ਉਹਨੂੰ ਮਨੁੱਖੀ ਦੇਹੀ ਦਾ ਚੋਲਾ ਉਹਦੀ ਆਤਮਾ ਤੇ ਪਾਉਂਦਾ ਹੈ। ਮਨੁੱਖੀ ਦੇਹੀ ਦਾ ਚੋਲਾ।
Read more
ਐਪਿਸੋਡ ੧੦
ਪਰਮਾਤਮਾ ਨੇ ਮਨੁੱਖ ਨੂੰ ਸਭ ਤੋਂ ਜਿਆਦਾ ਸੁਰਤੀ ਬਖਸ਼ਸ਼ੀ ਹੈ। ਉਹ ਸੁਰਤੀ ਜੋ ਸੋਚ ਸਕਦੀ ਹੈ, ਮਹਿਸੂਸ ਕਰ ਸਕਦੀ, ਸਮਝ ਸਕਦੀ ਹੈ। ਦੁਨੀਆਂ ਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਜ਼ਿੰਦਗੀ ਜੀਣੀ। HKL ਦਾ ਮਕਸ਼ਦ ਦੁਨੀਆਂ ਭਰ ਨੂੰ ਮਹਾਰਾਜ ਜੀ ਦਾ ਇਹ message ਦੇਣਾ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਵੀਂਦੀ ਹੈ।
Read more
ਐਪਿਸੋਡ ੧੧
ਮੇਰੇ ਅੰਦਰ ਬੈਠਾ ਇੱਡੀ ਵੱਡੀ ਤਾਕਤ, ਅਥਾਹ ਤਾਕਤ ਸਾਰੇ ਖੰਡ ਬ੍ਰਹਿਮੰਡ ਦੇ ਵਿੱਚ ਤੇ ਮੈਨੂੰ ਮਹਿਸੂਸ ਨਹੀਂ ਹੁੰਦੇ। ਇਸ ਸਰੀਰ ਵਿੱਚ ਪਰਮਾਤਮਾ ਦਾ ਮਹਿਲ ਹੈ ਪਰ ਉਹ ਇਸ ਮਨ ਰਾਹੀਂ ਨਹੀਂ ਮਹਿਸੂਸ ਹੁੰਦਾ। ਮਨ ਸਾਡਾ ਹਮੇਸ਼ਾ ਜਾਂ ਤਾਂ ਭੂਤਕਾਲ ਵਿੱਚ ਜਾਂ ਭਵਿਖਕਾਲ ਵਿੱਚ।
Read more
ਐਪਿਸੋਡ ੧੨
ਜੀ, ਸੱਚ ਬਾਰੇ ਗੱਲ ਸੁਣ ਜਾਣੀ, ਇਹ ਜ਼ਿੰਦਗੀ ਦੀ, ਮਨੁੱਖਾ ਜ਼ਿੰਦਗੀ ਦੀ ਇੱਡੀ ਵੱਡੀ ਘਟਨਾ ਹੈ। ਕਿ ਇਹ ਘਟਨਾ ਉਸ ਪ੍ਰਾਣੀ ਨੂੰ ਰੱਬ ਵਿੱਚ ਮਿਲਾ ਸਕਦੀ। ਸੱਚ ਨੂੰ ਸੁਣਨਾ ਆਪਣੇ ਆਪ ਵਿੱਚ ਇੱਕ ਕ੍ਰਿਸ਼ਮਾ ਹੈ। ਇਹ ਕ੍ਰਿਸ਼ਮਾ ਕਿਸੇ ਵਿਰਲੀਆਂ ਰੂਹਾਂ ਨਾਲ ਹੀ ਵਰਤਦਾ ਹੈ ਤੇ ਜਿੰਨਾਂ ਨਾਲ ਵਰਤਦਾ ਹੈ ਉਹ ਪਰਮਾਤਮਾ ਨਾਲ ਇੱਕ ਹੋ ਜਾਂਦੇ ਨੇ। ਜਿਹਨੂੰ ਸੁਣ ਗਿਆ ਉਹਨੂੰ ਰੱਬ ਦੇ ਰਾਹ ਤੇ ਪਾ ਦਿੱਤਾ।
Read more
Episode 13
ਇਹੀ ਥਾਂ ਹੈ। ਇਹ ਸਰੀਰ ਉਹ ਥਾਂ ਹੈ ਜਿੱਥੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਪੂਰੇ ਬ੍ਰਹਿਮੰਡ ਵਿੱਚ ਹੋਰ ਕਿਤੇ ਨਹੀਂ ਮਿਲ ਸਕਦੇ ਹਾਂ । ਇਸ ਦੀ ਕੀਮਤ ਕੋਈ ਕੀ ਪਾ ਸਕਦਾ ਹੈ? ਜਿੱਥੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਜਿੱਥੇ ਅਸੀਂ ਜਾਣ ਸਕਦੇ ਹਾਂ ਕਿ ਮੈਂ ਕੌਣ ਹਾਂ?
Read more
ਐਪਿਸੋਡ ੧੪
ਹਰ ਯੁੱਗ ਵਿੱਚ ਸਿਰਫ਼ ਸੱਚ ਹੀ ਰਿਹਾ ਹੈ। ਇਹ ਸੱਚ ਹੀ ਹੈ, ਜੋ ਆਪਣੀ ਰਚਨਾ ਵਿੱਚ ਵੱਖ-ਵੱਖ ਰੂਪਾਂ, ਵੱਖ-ਵੱਖ ਆਕਾਰਾਂ ਅਤੇ ਸੁਰਤੀ ਦੀਆਂ ਵੱਖ-ਵੱਖ ਅਵਸਥਾਵਾਂ ਰਾਹੀਂ ਪ੍ਰਗਟ ਹੋ ਰਿਹਾ ਹੈ। ਹੁਣ ਵੀ, ਜਿੱਥੇ ਵੀ ਤੁਸੀਂ ਵੇਖੋ, ਸਿਰਫ਼ ਸੱਚ ਹੀ ਹੈ। ਅਤੇ ਆਉਣੇ ਵਾਲੇ ਸਮੇ ਵਿੱਚ ਵੀ ਸਿਰਫ਼ ਸੱਚ ਨੇ ਹੀ ਰਹਿਣਾ ਹੈ।
Read more












