
ਐਪੀਸੋਡ ੮
ਵਾਹਿਗੁਰੂ
ਲਫਜ਼ ਭਾਵੇਂ ਉਹੀ ਹੁੰਦਾ ਹੈ। ਪਰ ਆਪਾਂ ਸਾਰਿਆਂ ਨੂੰ ਉਹਦਾ ਅਲੱਗ ਅਲੱਗ ਮਤਲਬ ਲੱਗਦਾ ਹੈ। ਉਸ ਹਿਸਾਬ ਨਾਲ ਕਿ ਆਪਣੀ ਸੁਰਤੀ ਕਿੱਥੇ ਹੈ।
ਹਰ ਕੋਈ ਇਸ ਦੁਨੀਆਂ ਵਿੱਚ ਆ ਕੇ ਉਲਝ ਜਾਂਦਾ ਹੈ। ਆਪਣੇ ਹੀ ਮਨ ਨਾਲ ਉਲਝ ਜਾਂਦਾ ਹੈ। ਲੜਾਈਆਂ ਹੋ ਰਹੀਆਂ ਹਨ, ਅਸ਼ਾਂਤ ਹੋ ਰਹੇ ਹਾਂ। ਸ਼ਾਂਤੀ ਮਸੂਸ ਨਹੀ ਕਰ ਸਕਦੇ। ਹੁਣ ਸ਼ਾਂਤੀ ਦਾ ਮਤਲਬ ਕੀ ਹੈ?
ਸ਼ਾਂਤੀ ਦਾ ਆਪੋ ਆਪਣੀ ਸੁਰਤੀ ਦਾ ਹਿਸਾਬ ਹੈ। ਜਦੋਂ ਸੁਰਤੀ ਭਟਕਣਾ ਬੰਦ ਕਰਦੀ ਹੈ, ਅੰਦਰ ਘਰ ਆਉਂਦੀ ਹੈ, ਏਥੇ ਰਹਿਣਾ ਸ਼ੁਰੂ ਕਰਦੀ ਹੈ ਅਤੇ ਉੱਪਰ ਵਧਣਾ ਸ਼ੁਰੂ ਕਰਦੀ ਹੈ, ਤਾਂ ਇਹ ਸ਼ਾਂਤ ਅਵਸਥਾ ਹੈ।
ਸ਼ਾਂਤੀ ਦਾ ਮਤਲਬ ਹੈ ਕਿ ਜਦੋਂ ਸਾਡੀ ਸੁਰਤੀ ਜੋ ਭਟਕਦੀ ਰਹਿੰਦੀ ਹੈ, ਘਰ ਵਾਪਸ ਆਉਂਦੀ ਹੈ, ਅੰਦਰ ਪੱਕੇ ਤੌਰ 'ਤੇ ਰਹਿੰਦੀ ਹੈ, ਅਤੇ ਸਾਡੇ ਸਰੀਰ ਦੇ ਸਭ ਤੋਂ ਹੇਠਲੇ ਪੋਂਇਟ ਤੋਂ ਉੱਪਰ ਵੱਧਦੀ ਹੈ, ਧੁਨੀ ਤੋਂ, ਦਿਲ, ਗਲੇ, ਅੱਖਾਂ ਦੇ ਵਿਚਕਾਰ, ਦਸਵੇਂ ਦਰਵਾਜ਼ੇ ਤੱਕ ਤੇ ਫਿਰ ਬਾਹਰ ਨੂੰ। ਇਹ ਸ਼ਾਂਤੀ ਹੈ, ਸ਼ਾਂਤੀ।
ਆਪਾਂ ਨੂੰ ਪਤਾ ਕਿ ਸੁਣਨਾ ਕਿੰਨਾ ਔਖਾ, ਕੋਈ ਭਾਗਾਂ ਵਾਲਾ ਹੋਊ। ਤੇ ਆਪਾਂ ਕਿੰਨੇ ਵਰ੍ਹੇ ਸੁਣਨ ਦੀ ਪ੍ਰੈਕਟਿਸ ਕੀਤੀ ਤੇ ਹੁਣ ਕਿਤੇ ਜਾ ਕੇ ਸੁਣਨ ਲੱਗਾ। ਤੇ ਜਦੋਂ ਹੀ ਸੁਣਨਾ ਆਪਾਂ ਨੂੰ ਸ਼ੁਰੂ ਹੁੰਦਾ, ਉਦੋਂ ਹੀ ਜ਼ਿੰਦਗੀ ਬਦਲ ਜਾਂਦੀ ਹੈ। ਉਦੋਂ ਹੀ। ਉਹਦੀ ਜ਼ਿੰਦਗੀ ਬਦਲ ਗਈ, ਉਹਦੀ ਸੋਚ ਬਦਲ ਗਈ, ਉਹਦੇ ਕਰਮ ਬਦਲ ਗਏ, ਉਹਦੇ ਵੇਖਣੀ ਬਦਲ ਗਈ, ਉਹਦੀ ਤੋਰ ਬਦਲ ਗਈ। ਸਭ ਕੁਛ ਬਦਲ ਗਿਆ।
ਜਿਹਨੂੰ ਕੋਈ ਸੱਚ ਦੀ ਗੱਲ ਸੁਣ ਗਈ,ਸੁਣ ਗਈ, ਉਹਦੇ ਉਹ ਰੋਮ ਰੋਮ ਵਿੱਚ ਫਿਰ ਜਾਂਦੀ। ਉਹ ਜੋ ਦੋ ਮਿੰਟ ਪਹਿਲਾਂ ਬੰਦਾ ਸੀ, ਉਹ ਹੁਣ ਰਿਹਾ ਹੀ ਨਹੀਂ। ਵਰ੍ਹੇ ਨਹੀਂ ਲੱਗਦੇ ਬਦਲਣ ਨੂੰ, ਪਰ ਉਸ ਬਦਲਣ ਵਾਲੀ ਸਟੇਜ ਤੇ ਆਉਣ ਲਈ ਟਾਈਮ ਲੱਗਦਾ ਹੈ।
ਉਹਨਾਂ ਨੇ ਆਪਾਂ ਨੂੰ ਧਰਤੀ ਤੇ ਬੈਠਣ ਲਈ ਕਿਹਾ ਕਿਉਂਕਿ ਧਰਤੀ ਸਭ ਤੋਂ ਨਿਮਰਤਾ ਵਾਲੀ। ਉਹਦੀ ਸਾਰੀ ਸ੍ਰਿਸ਼ਟੀ ਵਿੱਚੋਂ ਧਰਤੀ ਸਭ ਤੋਂ ਨਿਮਰਤਾ ਵਾਲੀ ਹੈ।
ਜਿਹੜੇ ਲੋਕ ਕਿਸੇ ਵੀ ਮੈਦਾਨ ਵਿੱਚ ਕਾਮਯਾਬ ਹੁੰਦੇ, ਉਹ ਕਿਸੇ ਵੀ ਚੈਂਸ ਨਾਲ ਨਹੀਂ ਹੁੰਦੇ। ਉਹਨਾਂ ਨੇ ਕੁਝ ਚੋਣਾਂ ਕੀਤੀਆਂ ਹੁੰਦੀਆਂ ਕਿ ਮੈਂ ਆਹ ਕਰਨਾ, ਆਹ ਕਰਨਾ। ਆਪਾਂ ਉਹ ਜੋ ਪੁਰਾਣਾ ਆਪਾਂ ਸੀ ਉਹਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਈਏ। ਇਹਦੇ ਵਿੱਚ ਕੋਈ ਵਡਿਆਈ ਨਹੀਂ ਉਸੇ ਪੁਰਾਣੇ ਆਪੇ ਨਾਲ ਜੀਂਦੇ ਰਹਿਣਾ।
ਸਭ ਤੋਂ ਵੱਡੀ ਸ਼ਰਧਾ ਉਸ ਬੰਦੇ ਦੀ ਹੈ ਜਿਹੜਾ ਉੱਠ ਕੇ ਤੁਰ ਪਿਆ। ਕਿ ਮੈਂ ਪੁਰਾਣੇ ਆਪੇ ਨਾਲ, ਪੁਰਾਣੇ ਖਿਆਲਾਂ ਨਹੀਂ ਰਹਿਣਾ।
ਸੁਣਨ ਦਾ ਮਤਲਬ ਹੁੰਦਾ ਕਿ ਜੋ ਵੀ ਕਿਹਾ ਗਿਆ ਉਹ ਸਾਰੇ ਦਾ ਸਾਰਾ ਸੁਣਨਾ, ਇਹ ਨਹੀ ਕਿ ਸੋਚ ਕੇ ਸੁਣਨਾ।ਇਹ ਹੈ ਨਿਮਰਤਾ।
ਪੁਰਾਣਾ ਜਿਹੜਾ ਆਪਾਂ ਸੀ ਉਹ ਕਾਰਨ ਉਹ ਲੱਭਦਾ ਰਹਿੰਦਾ, ਸੋਚਦਾ ਰਹਿੰਦਾ ਆਹ ਗੱਲ ਠੀਕ ਹੈ, ਆਹ ਗੱਲ ਠੀਕ ਹੈ। ਇੱਥੇ ਸੋਚਾਂ ਨਹੀਂ ਕੰਮ ਕਰਦੀਆਂ।
ਸਾਇੰਸ ਨੇ ਦੇਖਿਆ ਹੈ ਕਿ ਹਰ ਮਰੀ ਹੋਈ ਚੀਜ਼ ਜੋ ਦਿਸਦੀ ਹੈ ਉਹਦੇ ਵਿੱਚ ਮੌਲੀਕੂਲਸ, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਹਾਜ਼ਰੀ ਲਗਾਤਾਰ ਹਿੱਲ ਰਹੀ ਹੈ, ਘੁੰਮ ਰਹੀ ਹੈ, ਚੱਲ ਰਹੀ ਹੈ। ਹੁਣ ਕੀ ਇਹਦੇ ਵਿੱਚ ਮੰਨ ਦਾ ਲੋਜਿਕ ਕਿ ਜਿਸ ਮਰੀ ਹੋਈ ਲੱਕੜੀ ਦੀ ਕੁਰਸੀ ਤੇ ਆਪਾਂ ਬੈਠਦੇ ਹਾਂ, ਉਹਦੇ ਵਿੱਚ ਵੀ ਪਰਮਾਤਮਾ ਹੈ? ਮਨ ਕਦੀ ਨਹੀਂ ਮੰਨ ਸਕਦਾ ਹੈ। ਇਸ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ ।
ਤੁਸੀਂ ਸਾਰੇ ਉਹਦੇ ਫਕੀਰ ਹੋ, ਉਹਦੇ ਪੈਰਾਂ ਦੀ ਖਾਕ ਬਣ ਜਾਓ।
ਤੂੰ ਇੱਥੇ ਮੁਸਾਫਿਰ ਹੈ। ਮੁਸਾਫਿਰ ਦਾ ਮਤਲਬ ਹੁੰਦਾ ਤੁਰੇ ਜਾਣਾ। ਤੂੰ ਤੁਰਿਆ ਜਾ ਰਿਹਾ ਹੈ ਤੇ ਤੂੰ ਇੱਥੇ ਜਾਗ ਕੇ ਤੁਰਨਾ ਹੈ। ਕਿਉਂਕਿ ਤੂੰ ਕੁਝ ਬਹੁਤ ਮਹਿੰਗੀ ਚੀਜ਼ ਲੈਣ ਆਇਆ ਹੈ ਇੱਥੇ। ਜੇ ਸੁੱਤਾ ਸੁੱਤਾ ਤੁਰਿਆ ਜਾਵੇਂਗਾ ਤੇ ਤੇਰੀ ਯਾਤਰਾ ਹੋਣੀ ਜਨਮ ਤੋਂ ਲੈ ਕੇ ਮੜੀਆਂ ਤੱਕ। ਤੇ ਜੇ ਜਾਗ ਕੇ ਤੁਰੇਂਗਾ ਤਾਂ ਤੇਰੀ ਯਾਤਰਾ ਹੋਣੀ ਮਨੁੱਖੀ ਸੁਰਤੀ ਤੋਂ ਰੱਬੀ ਸੁਰਤੀ ਹੋ ਜਾਣਾ। ਰੱਬੀ ਸੁਰਤੀ।
ਤੇ ਤੂੰ ਸਾਡੀ ਮੰਨ, ਉਹਦੇ ਦਰ ਵੱਲ ਤੁਰ। ਤੇ ਜੇ ਤੂੰ ਦੂਜਿਆਂ ਦੇ ਪੈਰਾਂ ਦੀ ਧੂੜ ਹੋਇ ਰਹੇਂਗਾ ਤੇ ਤੂੰ ਉਹਦੇ ਦਰ ਤੇ ਪਹੁੰਚ ਜਾਣਾ। ਤੈਨੂੰ ਉਹਨੇ ਪ੍ਰਵਾਨ ਕਰ ਲੈਣਾ। ਤੈਨੂੰ ਉਹਨੇ ਅੰਦਰ ਬੁਲਾ ਲੈਣਾ ਆਪਣੇ ਮਹਿਲਾਂ 'ਚ।
ਤੂੰ ਇੱਥੇ ਮੁਸਾਫਿਰ ਹੈ, ਤੇ ਰੱਬ ਮੁਲ ਵਿਕਦਾ ਹੈ। ਦੁਨਿਆਵੀ ਕਿਸੇ ਚੀਜ਼ ਦਾ ਮੁਲ ਨਹੀਂ। ਆਖਦਾ ਹੈ ਕਿ ਸੁਰਤੀ ਸਾਰੀ ਮੇਰੇ ਵੱਲ ਕਰ, ਬਾਹਰੋਂ ਇਕੱਠੀ ਕਰਕੇ ਤੇ ਮੈਂ ਆ ਜਾਂਦਾ ਹਾਂ।
ਸਿਮਰਨ, ਸਿਰਫ਼ ਸਿਮਰਨ ਹੈ ਜਿਹੜਾ ਆਪਾਂ ਨੂੰ ਹਿਲਾ ਸਕਦਾ ਹੈ ਇਸ ਮਨ ਦੇ ਹੱਥੋਂ। ਜਿਹੜੇ ਮਨ ਵਿੱਚ ਹੁੰਦੇ ਉਹ ਹਮੇਸ਼ਾ ਚਿੰਤਾ ਵਿੱਚ ਰਹਿੰਦੇ। ਉਹ ਚਾਹੁੰਦੇ ਹਨ ਕਿ ਸਾਰਾ ਕੁਝ ਉਨ੍ਹਾਂ ਦੇ ਤਰੀਕੇ ਨਾਲ ਹੋਵੇ, ਪਰ ਸਭ ਕੁਝ ਪਰਮਾਤਮਾ ਦੇ ਤਰੀਕੇ ਨਾਲ ਹੁੰਦਾ ਹੈ।
ਸੋ ਜ਼ਰੂਰੀ ਹੈ ਕਿ ਸ਼ਬਦ ਸੁਰਤੀ 'ਚ ਰੱਖਣਾ, ਫਿਰ ਆਪਾਂ ਸ਼ਾਂਤ ਹੋ ਜਾਣਾ।
ਸਿਮਰਨ ਹੈ ਜਿਹੜਾ ਆਪਾਂ ਨੂੰ ਮਰਨ ਜਨਮ ਦੇ ਚੱਕਰਾਂ ਵਿੱਚੋਂ ਕੱਢਦਾ ਹੈ।
ਸਿਮਰਨ ਵਿੱਚ ਕੋਈ ਚੀਜ਼ ਜ਼ਰੂਰੀ ਚਾਹੀਦੀ ਹੈ ਜਿਹੜੀ ਮਨ ਨੂੰ ਫੜਾਈ ਜਾਵੇ, ਨਹੀਂ ਤੇ ਇਹਨੂੰ ਖਿਆਲ ਆਈ ਜਾਣਗੇ। ਜਿਹੜੇ ਲੋਕ ਉਸ ਤਰ੍ਹਾਂ ਬੈਠ ਜਾਂਦੇ ਹਨ ਤੇ ਧਿਆਨ ਲਾਉਂਦੇ ਹਨ ਤੇ ਸੁਰਤੀ ਵਿੱਚ ਸ਼ਬਦ ਨਹੀਂ ਰੱਖਦੇ, ਇਸ ਤਰ੍ਹਾਂ ਕਰਨ ਨਾਲ ਆਪਣਾ ਕਦੀ ਵੀ ਪਰਮਾਤਮਾ ਨਾਲ ਪਿਆਰ ਨਹੀਂ ਪੈ ਸਕਦਾ।
ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਤਾਂ ਅਸੀਂ ਉਸ ਨਾਲ ਰਿਸ਼ਤਾ ਸਥਾਪਤ ਕਰਦੇ ਹਾਂ ਅਤੇ ਇਹ ਰਿਸ਼ਤਾ ਸਾਨੂੰ ਨਿਮਰ ਬਣਾਉਂਦਾ ਹੈ। ਇਹ ਰਿਸ਼ਤਾ, ਕਿਉਂਕਿ ਪਰਮਾਤਮਾ ਖ਼ੁਦ ਨਿਮਰ ਹੈ, ਉਸ ਨਾਲ ਇਹ ਰਿਸ਼ਤਾ ਸਾਡਾ ਭਲਾ ਕਰਦਾ ਹੈ । ਹਮੇਸ਼ਾ ਸਾਨੂੰ ਨਿਮਰ, ਦਿਆਲੂ ਅਤੇ ਪਿਆਰ ਬਣਾਉਂਦਾ ਹੈ। ਇਸ ਲਈ ਕੋਈ ਵੀ ਸ਼ਬਦ, ਜੋ ਵੀ ਤੁਸੀਂ ਵਰਤਣਾ ਚਾਹੁੰਦੇ ਹੋ, ਰੱਬ, ਦੀਓ, ਓਮ. ਕੋਈ ਵੀ ਸ਼ਬਦ ਰੱਖਣਾ ਚਾਹੀਦਾ ਹੈ ਸਿਮਰਨ ਕਰਦੇ ਸਮੇਂ, ਉਸ ਸ਼ਬਦ ਨੂੰ ਦੁਹਰਾਉਂਦੇ ਰਹਿਣਾ। ਇਸ ਤਰ੍ਹਾਂ ਆਪਣਾ ਅੰਦਰ ਵੀ ਪਰਮਾਤਮਾ ਦੀ ਸੁਰਤੀ ਨਾਲ ਰਹਿ ਸਕਦਾ।
ਵਾਹਿਗੁਰੂ ਸ਼ਬਦ ਇਕ ਓ ਸ਼ਬਦ ਹੈ ਇਹ ਸਿਮਰਨ ਹੈ ਸਿਮਰਨ। ਇਹ ਵਾਹਿਗੁਰੂ ਸ਼ਬਦ ਕਹਿਣ ਨਾਲ ਤੁਰ ਹੇਠਾਂ ਤੋਂ ਲੈ ਕੇ ਉੱਪਰ ਸੀਸ ਦੀ ਟੀਸੀ ਤੱਕ, ਸਾਰੇ ਅੰਦਰ ਵਿੱਚ ਤਰੰਗਾਂ ਉਠਦੀਆਂ ਹਨ। ਔਰ ਉਹ ਤਰੰਗਾਂ ਆਪਣੀ ਸੁਰਤੀ ਨੂੰ ਹੁਣ ਵਿੱਚ ਲਿਆਉਂਦੀਆਂ ਹਨ, ਘਰ ਲਿਆਉਂਦੀਆਂ ਹਨ ਤੇ ਆਪਣੀ ਸੁਰਤੀ ਨੂੰ ਉੱਪਰ ਨੂੰ ਜਾਣ ਦੇ ਰਸਤੇ ਪਾਉਂਦੀਆਂ ਹਨ। ਇਹ ਇੱਕੋ ਇੱਕ ਸ਼ਬਦ ਹੈ, ਇੱਕੋ ਇੱਕ।
ਅਸੀਂ ਇੱਕ ਯਾਤਰਾ 'ਤੇ ਹਾਂ ਕਿ ਪਰਮਾਤਮਾ ਨਾਲ ਕਿਵੇਂ ਇੱਕ ਹੋਣਾ ਹੈ, ਇਹ ਇੰਨੀ ਗੰਭੀਰ ਹੈ, ਇਸ ਲਈ ਬੁੱਧੀ ਦੀ ਲੋੜ ਹੈ, ਨਿਮਰਤਾ ਦੀ ਲੋੜ ਹੈ, ਬਲਦੀ ਇੱਛਾ ਹੋਣੀ ਚਾਹੀਦੀ ਹੈ, ਵਿਸ਼ਵਾਸ ਦੀ ਲੋੜ ਹੈ।
*ਸਿਮਰਨ ਦਾ ਮਤਲਬ ਹੈ ਯਾਦ ਰੱਖਣਾ, ਸਿਮਰਨ, ਪਰਮਾਤਮਾ ਦਾ ਨਾਮ ਸੁਰਤੀ ਵਿੱਚ ਰੱਖਣਾ।