
ਐਪੀਸੋਡ ੬
ਵਾਹਿਗੁਰੂ।
ਪ੍ਰੋਫੈਸਰ ਪੂਰਨ ਸਿੰਘ,ਇੱਕ ਨਿਰਮਲ, ਗੁਰਮੁਖ, ਬ੍ਰਹਮ-ਗਿਆਨੀ ਮਹਾਨ ਆਤਮਾ
ਉਹਨਾਂ ਨੇ ਆਪਣੇ ਦੋਸਤ ਨੂੰ ਇੱਕ ਚਿੱਠੀ 3 ਮਾਰਚ, 1928 ਨੂੰ ਲਿਖਕੇ ਭੇਜੀ ਸੀ।
ਮੇਰੇ ਪਿਆਰੇ ਰਣਵੀਰ ਸਿੰਘ ਜੀ,
ਉਹ ਲਿਖਦੇ ਕਿ ਤੁਹਾਡਾ ਕਾਰਡ ਮਿਲਿਆ। ਮੈਨੂੰ ਲੱਗਦਾ ਕਿ ਮੈਂ ਜਿਹੜੀ ਚਿੱਠੀ ਤੁਹਾਨੂੰ Patiala ਤੋਂ ਲਿਖੀ ਸੀ, ਉਹ ਤੁਹਾਨੂੰ ਮਿਲੀ ਨਹੀਂ। । ਮੈਂ 13 March ਨੂੰ Lyallpur ਪਹੁੰਚ ਜਾਣਾ ਹੈ। ਸਰਦਾਰ Sampurn Singh ਜੀ ਹੋਰਾਂ ਦੇ ਘਰ ਮੈਂ ਠਹਿਰਨਾ ਹੈ। ਜੇ ਤੁਸੀਂ ਉੱਥੇ ਦਰਸ਼ਨ ਦੇ ਸਕੋ, ਤਾਂ ਕਿੰਨੀ ਖੁਸ਼ੀ ਹੋਊ ਤੁਹਾਨੂੰ ਮਿਲ ਕੇ।
ਅਤੇ ਫਿਰ ਉਹ ਲਿਖਦਾ ਹਨ:
ਜਿਸ ਤਰ੍ਹਾਂ ਫੁੱਲ ਆਪਣੀ ਡਾਹਣੀ 'ਤੇ ਨੱਚਦਾ ਹੈ, ਉਹ ਤਰ੍ਹਾਂ ਖੁਸ਼ ਰਹੋ।
ਜਿਸ ਤਰ੍ਹਾਂ ਫੁੱਲ dance ਕਰਦਾ ਆਪਣੀ ਟਾਹਣੀ 'ਤੇ ਇਸ ਤਰ੍ਹਾਂ ਖੁਸ਼ ਰਹੋ।
ਜਿਸ ਤਰ੍ਹਾਂ ਦਰਖ਼ਤ ਦੀ ਇੱਕ ਟਾਹਣੀ 'ਤੇ ਬੈਠਾ ਪੰਛੀ ਖੁਸ਼ੀਆਂ ਨਾਲ ਭਰਿਆ ਹੋਇਆ, ਆਪਾਂ ਨੂੰ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਸ ਗਿਆਨ ਵਿੱਚ ਡੂੰਗੇ ਉਤਰਨਾ ਕਿ ਸਭ ਕੁਛ ਲਨਾਸ਼ਵੰਤ ਹੈ। ਜਿਵੇਂ ਬਸੰਤ ਦੇ ਆਉਣ ਨਾਲ ਸਾਰੀ ਕੁਦਰਤ ਫੁੱਲਾਂ ਨਾਲ ਖਿੜ ਉੱਠਦੀ ਹੈ, ਉਸੇ ਤਰ੍ਹਾਂ ਆਨੰਦ ਵਿੱਚ ਰਹੋ। ਮਨੁੱਖਾ ਜੀਵਨ ਜੀਉਣਾ ਪਰਮਾਤਮਾ ਦੀ ਹਜ਼ੂਰੀ ਵਿੱਚ ਵੱਸਣ ਦਾ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ।
ਪ੍ਰੋਫੈਸਰ ਪੂਰਣ ਸਿੰਘ
ਉਹ ਲਿਖਦੇ ਕਿ ਜਿਸ ਤਰ੍ਹਾਂ ਫੁੱਲ ਆਪਣੀ ਡਾਹਣੀ 'ਤੇ dance ਕਰਦਾ ਹੈ, ਐਨਾ ਖੁਸ਼ ਹੈ, ਉਸ ਤਰ੍ਹਾਂ ਰਹੋ। ਜਿਸ ਤਰ੍ਹਾਂ ਦਰਖ਼ਤ ਦੀ ਇੱਕ ਟਾਹਣੀ 'ਤੇ ਬੈਠਾ ਪੰਛੀ ਖੁਸ਼ੀਆਂ ਨਾਲ ਭਰਿਆ ਹੋਇਆ, ਆਪਾਂ ਨੂੰ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਕੀ ਆਪਾਂ ਸੋਚਾਂਗੇ? ਕੀ ਆਪਾਂ ਨੂੰ ਕੋਈ ਕੀ ਕਹਿ ਰਿਹਾ ਹੈ?
ਉਹ ਆਖਦੇ, ਜਿਸ ਤਰ੍ਹਾਂ ਫੁੱਲ ਆਪਣੀ dance ਕਰਦਾ ਆਪਣੀ ਟਾਹਣੀ 'ਤੇ ਇਸ ਤਰ੍ਹਾਂ ਖੁਸ਼। ਆਪਾਂ ਤੇ ਸੋਚਾਂਗੇ ਕਿ ਫੁੱਲ ਤੇ ਬੰਦਿਆਂ ਵਾਂਗੂ ਨਹੀਂ ਲੱਗਦਾ, ਜਿਹੜਾ ਕਦੇ ਖੁਸ਼ ਹੋ ਜਾਂਦਾ ਹੋਊ, ਕਦੇ ਉਦਾਸ ਹੋ ਜਾਂਦਾ ਹੋਊ, ਕਦੇ ਕ੍ਰੋਧ ਵਿੱਚ ਆ ਜਾਂਦਾ ਹੋਊ। ਨਹੀਂ। ਆਪਾਂ ਨੂੰ ਨਹੀਂ ਫੁੱਲ ਬਾਰੇ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਫੁੱਲ ਕੀ ਮਹਿਸੂਸ ਕਰਦਾ ਹੈ। ਆਪਾਂ ਕੀ ਅੰਦਾਜ਼ਾ ਲਾਵਾਂਗੇ? ਖੁਸ਼ ਰਹੋ ਜਿਵੇਂ ਫੁੱਲ ਆਪਣੀ ਟਾਹਣੀ ਤੇ ਤੇ ਆਨੰਦ ਦਰਖਤ ਦੀ ਟਾਹਣੀ ਤੇ।
ਮਨ ਦੀ ਦੁਨੀਆਂ 'ਚ ਜਿੰਨਾ ਚਿਰ ਆਪਾਂ ਰਹਿੰਦੇ ਹਾਂ, ਉੱਨਾ ਚਿਰ ਇਹ Professor Puran Singh, ਜਿਹੜੇ ਰੱਬ ਨਾਲ ਇੱਕ ਹੋ ਗਏ, ਜਿਨ੍ਹਾਂ ਨੇ ਜ਼ਿੰਦਗੀ ਰੱਬ ਨਾਲ ਇੱਕ ਹੋ ਕੇ ਜੀਵੀ, ਤੇ ਫਿਰ ਪਤਾ ਲੱਗਿਆ ਜ਼ਿੰਦਗੀ ਕੀ ਹੈ। ਮਨ ਅੰਦਾਜਾ ਵੀ ਨਹੀਂ ਲਾ ਸਕਦਾ। ਮਹਿਸੂਸ ਤੇ ਕੀ ਅੰਦਾਜਾ ਵੀ ਨਹੀਂ। ਮਨ ਕਦੇ ਸੋਚ ਵੀ ਨਹੀਂ ਸਕਦਾ ਕਿ ਫੁੱਲ ਕੀ ਮਹਿਸੂਸ ਕਰਦਾ ਆਪਣੀ ਟਾਹਣੀ ਤੇ। ਅਸੀਂ ਚਾਰ ਚੁਫੇਰੇ ਮਨਾਂ ਨਾਲ ਘਿਰੇ ਹੋਏ ਹਾਂ ਜਿੱਥੇ ਅਸੀਂ ਜੀ ਨਹੀਂ ਰਹੇ ਹਾਂ। ਬਸ ਖਿਆਲਾਂ ਵਿੱਚ ਰਹਿੰਦੇ ਹਾਂ। ਖਿਆਲਾਂ, ਭੁਲੇਖਿਆਂ, ਡਰਾਂ ਵਿੱਚ ਡੁੱਬੇ ਹੋਏ ਹਾਂ। ਜਿੰਨਾ ਚਿਰ ਆਪਾਂ ਮਨ ਵਿੱਚੋਂ ਜੀਂਦੇ ਹਾਂ, ਉੱਨਾ ਚਿਰ ਆਪਾਂ ਕਿਤੇ ਹਾਂ, ਜ਼ਿੰਦਗੀ ਕਿਤੇ ਹੈ। ਜ਼ਿੰਦਗੀ ਨੂੰ ਕਦੇ ਮਿਲਦੇ ਹੀ ਨਹੀਂ। ਕਦੇ ਜਾਣਿਆ ਹੀ ਨਹੀਂ ਕਿ ਜ਼ਿੰਦਗੀ ਹੈ ਕੀ। ਸਾਰੀ ਦੁਨੀਆਂ ਇਸ ਭੁਲੇਖੇ ਵਿੱਚ ਹੈ ਕਿ ਉਹ ਜੀ ਰਹੇ ਹਾਂ ਪਰ ਸੱਚ ਇਹ ਹੈ ਕਿ ਉਹ ਜੀ ਨਹੀਂ ਰਹੇ ਹਾਂ ਬਸ ਹਉਮੈ ਵਿੱਚੋਂ ਜੀ ਰਹੇ ਹਾਂ।
ਹਲੇਮੀ ਆ ਜੀ। ਹਲੀਮੀ ਉਹ ਹੈ ਜੋ ਹੋਰਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਵਸਾਉਂਦੀ ਹੈ। ਹਲੀਮੀ। ਹਉਮੈ ਕਦੇ ਨਹੀਂ। ਹਉਮੈ ਆਪਣੇ ਆਪ ਨੂੰ ਬਚਾਏਗੀ। ਹਉਮੈ ਉਸੇ ਤਰ੍ਹਾਂ ਦੀ ਰਹਿਣਾ ਚਾਹੇਗੀ ਜਿਸ ਤਰ੍ਹਾਂ ਦੀ ਉਹ ਪਹਿਲਾ ਸੀ। ਉਹੀ ਆਦਤਾਂ, ਉਹੀ ਜ਼ਿੰਦਗੀ, ਸਭ ਕੁਛ ਪੁਰਾਣਾ। ਪਰ ਇਹ ਇੱਕ ਬਹੁਤ ਸੋਹਣਾ ਮੌਕਾ ਸਾਨੂੰ ਮਿਲਿਆ ਹੋਇਆ ਹੈ। ਹਰ ਇੱਕ ਗੱਲ ਸੱਚ ਦੀ, ਸਾਡੇ ਅਸਲੀ ਆਪੇ ਬਾਰੇ, ਸਿਰਫ਼ ਸੁਣੀ ਜਾਂ ਸਕਦੀ ਸਿਰਫ਼ ਹਲੇਮੀਆਂ ਤੇ ਮੁਹੱਬਤਾਂ ਦੇ ਦਰਵਾਜੇ ਰਾਹੀਂ। ਦਿਲ ਦੇ ਦਰਵਾਜੇ ਰਾਹੀਂ।
ਏਹ ਜਾਗਣ ਦੀ ਖੇਡ ਤੇ ਜਾਗਦੇ ਰਹਿਣ ਬਹੁਤ ਔਖਾ ਹੈ ਜੀ। ਆਪਾਂ ਜਿਸ ਚੌਗਿਰਦੇ ਨਾਲ ਘਿਰੇ ਹੋਏ ਹਾਂ—ਮਨਾਂ ਦੀ ਦੁਨੀਆਂ—ਉਹਨਾਂ ਦੇ ਵਿੱਚ ਜਾਗਦੇ ਰਹਿਣਾ, ਜਾਗਣਾ ਤੇ ਜਾਗਦੇ ਰਹਿਣਾ, ਬਹੁਤ ਮੁਸ਼ਕਲ ਹੈ। ਜਿੰਨਾਂ ਦੇ ਉੱਚੇ ਭਾਗ ਹਨ, ਜਿਹੜੀਆਂ ਹਲੀਮੀਆਂ ਤੇ ਪਿਆਰਾਂ ਵਾਲਿਆਂ ਬਣ ਗਈਆਂ, ਉਹੀ ਜਾਣ ਸਕਦੀਆਂ ਜ਼ਿੰਦਗੀ ਕੀ ਹੈ। ਜੇ ਤੁਸੀਂ ਅੱਜ ਨਾ ਭਜਿਆ, ਜੇ ਅੱਜ ਨਾ ਜਾਗੇ, ਫਿਰ ਕਦੋਂ ਜਾਗਣਾ? ਕਦੇ ਵੀ ਨਹੀਂ। ਜਾਂ ਤਾਂ ਤੁਸੀਂ ਅੱਜ ਜਾਗ ਪਵੋ ਜਾਂ ਇਹ ਕਦੇ ਨਹੀਂ ਹੋਣ। ਉਹੀ ਜੋ ਹਲੀਮੀਆਂ ਵਾਲੇ ਬਣ ਗਏ ਤੇ ਜਿੰਨਾਂ ਦੇ ਅੰਦਰ ਤਲਬ ਹੈ ਜਾਗਣ ਦੀ ਤੇ ਭੁੱਖ ਹੈ ਆਪਣੇ ਅਸਲ ਆਪੇ ਵਿੱਚੋਂ ਜੀਣ ਦੀ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ।
ਇਹ ਗੱਲ ਆਪਣੇ ਅੰਦਰ ਘਰ ਕਰ ਜਾਣੀ ਚਾਹੀਦੀ, ਤੇ ਦਿਸ ਪੈਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਸੁੱਖਾਂ ਭਰੀ ਨਹੀਂ ਹੈ। ਹੈ ਨਾ? ਉਹ ਚੀਜ਼ ਆਪਣੇ ਸਾਹਮਣੇ ਰਹਿਣੀ ਚਾਹੀਦੀ।ਫਿਰ ਹੀ ਆਪਣੇ ਅੰਦਰ ਆਪਾਂ ਨੂੰ ਦਰਦ ਮਹਿਸੂਸ ਹੋਊ।
ਟੋਰਾਂਟੋ ਤੋਂ ਇੱਕ ਚਿੱਠੀ ਆਈ, ਜਿਸ ਵਿੱਚ ਲਿਖਣ ਵਾਲਾ ਲਿਖਦਾ ਹੈ ਕਿ:
ਮੇਰੇ ਮਹਿਰਮਾਂ, ਮੇਰੇ ਅੰਦਰ ਦੀ ਹਾਲਤ ਮੈਂ ਕੀਨੂੰ ਆਖਾਂ? ਖਾਲੀ, ਦੁਖੀ, ਉਦਾਸ। ਤਰਲਾ ਹੈ ਮੇਰੇ ਮਹਿਰਮਾਂ, ਕੇ ਆ ਤੇ ਮੈਨੂੰ ਮਿਲ ਜਾ। ਬਿਨਾਂ ਤੇਰੇ ਏਹ ਰਸਤਾ ਜ਼ਿੰਦਗੀ ਖਾਲੀ ਖਾਲੀ ਜੇਹਾ ਲੱਗਦਾ ਏ।
ਜੀ, ਆਪਾਂ ਗੱਲ ਕਰ ਰਹੇ ਹਾਂ—ਜਾਗਣਾ, ਆਪਣੇ ਆਪ ਨੂੰ ਮਿਲਣਾ, ਰੱਬ ਨੂੰ ਮਿਲਣਾ, ਤੇ ਫਿਰ ਰੱਬ ਦੇ ਵਿੱਚ ਸਮਾਣਾ। ਜੇ ਸਾਡੇ ਅੰਦਰ ਅਸਲ ਪਿਆਸ ਹੈ ਤੇ ਅਸੀਂ ਉਸ ਦਰਦ ਨੂੰ ਪਛਾਣ ਸਕਦੇ ਹਾਂ ਜੋ ਕੇ ਝੂਠ ਦੇ ਹੇਠਾਂ ਦੱਬਿਆ ਹੋਇਆ ਹੈ, ਤਾਂਹੀ ਫਿਰ ਏਹ ਹੋਵੇਗਾ।
ਤੇਰਾ ਪੁਨੀਤ ਨਾਮ ਅੰਮ੍ਰਿਤ ਹੈ, ਜਿਹੜਾ ਅਜ਼ਾਦ ਕਰਦਾ ਹੈ; ਮਨ ਤੋਂ ਆਜ਼ਾਦ ਕਰਦਾ ਹੈ, ਤੇ ਝੂਠੇ ਆਪੇ ਤੋਂ, ਹਉਮੈ ਤੋਂ ਆਜ਼ਾਦ ਕਰਦਾ ਹੈ, ਤੇ ਆਪਣਾ ਅਸਲੀ ਆਪਾ ਮਿਲਾਂਦਾ ਹੈ। ਆਪਣੇ ਅਸਲੀ ਸੁਬਾਹ ਨਾਲ ਮਿਲਾਦਾਂ ਹੈ, ਬਹੁਤ ਡੂੰਗਾ ਆਨੰਦ।
ਮੇਰੇ ਪਿਆਰੇ, ਕਿਨੂੰ ਦੱਸੀਏ ਪੀੜ ਆਪਣੀ। ਸਭ ਤੈਨੂੰ ਹੀ ਪਤਾ ਹੈ। ਤਰਸ ਕਰ ਤੇ ਸਾਨੂੰ ਆ ਕੇ ਕਿਧਰੇ ਮਿਲ ਜਾਵੀਂ। ਜ਼ਿੰਦਗੀ ਦੇ ਬਿਖੜਿਆਂ ਰਾਹਵਾਂ 'ਤੇ, ਸੋਹਣਾ ਨਾਮ ਆਪਣਾ ਲਿਖ ਜਾਵੀਂ।
ਉਹਦੇ ਭਗਤ ਜਨ, ਜਿਹੜੇ ਨਾਮ ਨੂੰ ਦਿਲ ਨਾਲ ਲਾਈ ਰੱਖਦੇ, ਹਿਰਦੇ ਨਾਲ ਲਾਈ ਰੱਖਦੇ, ਉਹ ਸ਼ਾਂਤੀ ਦਾ ਸਰੂਪ ਬਣ ਜਾਂਦੇ ਹਨ। ਸ਼ਾਂਤੀ
ਮੈਂ ਅੱਜ ਕੁਦਰਤ ਨਾਲ ਗੱਲਾਂ ਕਰਦੀ ਸਾਂ। ਮੈਨੂੰ ਜਾਪਿਆ, ਇਹ ਸਭ ਕੁਝ ਹੈ ਤੂੰ ਹੀ ਪਰ ਤੂੰ ਘੁੰਡ ਕੀਤਾ ਹੋਇਆ—ਕਿਤੇ ਕਿਸੇ ਦਰਖ਼ਤ ਦਾ ਘੁੰਡ, ਕਦੇ ਕਿਸੇ ਪਸ਼ੂ ਦਾ ਘੁੰਡ, ਕਦੇ ਪੰਛੀ ਦਾ ਘੁੰਡ, ਕਦੇ ਮਾਨਸ ਦੇਹੀ ਦਾ ਘੁੰਡ। ਤੇ ਮੈਨੂੰ ਘੁੰਡ ਦੇ ਪਿੱਛੇ ਲੱਗਦਾ ਸੀ ਤੂੰ ਹੈਂ। ਪਰ ਫਿਰ ਤੂੰ ਅਚਾਨਕ ਛਿਪਣ ਹੋ ਗਿਆ ਤੇ ਮੈਨੂੰ ਪੁੱਛਿਆ ਕਿਉਂ? ਕਿਉਂ ਤੂੰ ਮੈਨੂੰ ਮਹਿਸੂਸ ਨਹੀਂ ਹੁੰਦਾ? ਤੂੰ ਕੇਹਾ ‘ ਤੂੰ ਮੇਰੇ ਘੁੰਡ ਵਾਲ ਵੇਖਦੀ ਹੈਂ। ਤੂੰ ਕਿਸੇ ਸਰੀਰ ਵੱਲ ਵੇਖਣ ਲੱਗ ਪਈ ਜੋ ਮੇਰਾ ਘੁੰਡ ਸੀ। ਜਿਸ ਪਲ ਤੈਨੂੰ ਉਹ ਘੁੰਡ ਦਿਸਣ ਲੱਗ ਪਿਆ, ਉਹੇ ਵੇਲੇ ਮੈਂ ਛਿਪਣ ਹੋਗਿਆ। ਜੇ ਤੂੰ ਮੈਨੂੰ ਵੇਖਣ ਚਾਹੁੰਦੀ ਹੈਂ ਤੇ ਸਰੀਰ ਤੋਂ ਪਰਾਂ ਵੇਖ।
ਜਦੋਂ ਮੈਂ ਕਿਸੇ ਇਨਸਾਨ ਵੱਲ ਵੇਖਣ ਲੱਗ ਪਈ, ਤੂੰ ਛੁਪ ਗਿਉਂ। ਜਦ ਮੈਂ ਬੜੀ ਹਲੀਮੀਆਂ ਨਾਲ ਪੁੱਛਿਆ ਤੇ ਤੂੰ ਕੇਹਾ, ਤੂੰ ਸਰੀਰ ਵੱਲ ਵੇਖਣ ਲੱਗ ਪਈ ਸੀ। ਤੂੰ ਫੁੱਲ ਵੱਲ ਵੇਖਣ ਲੱਗ ਪਈ ਸੀ। ਮੈਂ ਫੁੱਲ ਨਹੀਂ ਹਾਂ, ਮੈਂ ਉਸ ਫੁੱਲ ਦੀ ਅੰਦਰਲੀ ਮਹਿਕ ਹਾਂ। ਉਹਦੀ ਖੁਸਬੂ ਹਾਂ।
ਮੈਂ ਭੁੱਲੀ ਮੈਂ ਚੁੱਕੀ ਸਾਈਆਂ। ਮੈਂ ਦੁਬਾਰਾ ਸਰੀਰਾਂ ਵੱਲ ਵੇਖਣ ਲੱਗ ਪਈ ਸਾਂ। ਮੈਂ ਮੁੜ ਮੁੜ ਹੱਥ ਜੋੜਦੀ ਹਾਂ ਹਲੀਮੀਆਂ ਵਿੱਚ ਤੇ ਮੰਗਤਾ ਬਣ ਕੇ ਮਾਫ਼ੀ ਮੰਗਦੀ ਹਾਂ ਕਿ ਹੁਣ ਹੋਰ ਨਾ ਮੇਰੇ ਤੋਂ ਲੁਕ।
Melbourne, Australia ਤੋਂ ਇੱਕ ਚਿੱਠੀ ਆਈ। ਉਹਨਾਂ ਲਿਖਿਆ ਕਿ, “ਬਾਬਾ ਜੀ, ਤੁਸੀਂ ਕਿਹਾ ਕਿ ਹਿਰਦੇ 'ਤੇ ਰਹਿ ਕੇ ਗੱਲ ਕਰਨੀ ਦੂਸਰਿਆਂ ਨਾਲ, ਤੇ ਹਿਰਦੇ 'ਤੇ ਰਹਿ ਕੇ ਹੀ ਸੁਣਨੀ। ਮੇਰਾ ਚਾਰ ਸਾਲਾਂ ਦਾ ਬੱਚਾ ਹੈ, ਜੋ ਬਹੁਤ ਬੋਲਦਾ ਰਹਿੰਦਾ ਹੈ। ਕਈ ਵਾਰ ਮੈਂ ਬਹੁਤ ਖਿੱਝ ਜਾਂਦੀ ਹਾਂ ਤੇ ਦੁਖੀ ਹੁੰਦੀ ਹਾਂ। ਤੇ ਜਦੋਂ ਤੋਂ ਤੁਸੀਂ ਕਿਹਾ ਕਿ ਹਿਰਦੇ 'ਤੇ ਰਹਿ ਕੇ ਗੱਲ ਕਰਨੀ ਤੇ ਹਿਰਦੇ 'ਤੇ ਰਹਿ ਕੇ ਸੁਣਨੀ, ਮੈਂ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਤੇ ਹੁਣ ਉਸਦੀ ਹਰ ਗੱਲ ਬਹੁਤ ਸੋਹਣੀ ਲੱਗਦੀ। ਰੂਹ ਵੀ ਬਹੁਤ ਖੁਸ਼ ਰਹਿੰਦੀ। ਮੈਂ ਹਿਰਦੇ 'ਤੇ ਰਹਿ ਕੇ ਉਹਨੂੰ ਬੋਲਦੀ ਹਾਂ, ਤੇ ਹਿਰਦੇ 'ਤੇ ਰਹਿ ਕੇ ਜਦੋਂ ਉਹਨੂੰ ਸੁਣਦੀ ਹਾਂ, ਤਾਂ ਮੈਂ ਬਿਲਕੁਲ ਅਸ਼ਾਂਤ ਨਹੀਂ ਹੁੰਦੀ। ਸ਼ਾਂਤ ਰਹਿੰਦੀ ਹਾਂ, ਸਗੋਂ ਹੋਰ ਸ਼ਾਂਤ ਹੋ ਜਾਂਦੀ ਹਾਂ।”
Practice ਜੀ ਕਰਨ ਨਾਲ ਹੁੰਦੀ ਹੈ, ਕਰਨ ਨਾਲ। ਜਿੰਨਾ ਜ਼ਿਆਦਾ ਚਿਰ ਆਪਾਂ practice ਜੋ ਕਰਦੇ ਹਾਂ ਨਾ, ਉਹ practice ਸਾਨੂੰ ਬਦਲਦੀ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਕਰਨੀ ਹੈ। Practice ਕਰਨਾ ਆਪਣੇ ਮਨ ਤੋਂ ਦੂਰ ਰਹਿਣਾ ਤੇ ਆਪਣੇ ਆਤਮਾ ਦੇ ਕੋਲ। ਜਦੋਂ ਅਸੀਂ ਦਿਲ ਤੇ ਰਹਿਕੇ ਬੋਲਦੇ ਜਾਂ ਹੋਰਾਂ ਨੂੰ ਸੁਣਦੇ ਹਾਂ, ਅਸੀਂ ਅਸਲੀ ਕਿ ਕਰਦੇ ਹਾਂ। ਅਸੀਂ ਆਪਣੇ ਮਨ ਤੋਂ ਦੂਰ ਹੋ ਰਹੇ ਹਾਂ। ਮਨ ਮਸਤਕ ਵਿੱਚ ਰਹਿੰਦਾ ਹੈ, ਮਸਤਕ ਦੇ ਅੰਦਰ।
ਸੋ ਜੋ ਰੋਜ਼ practice ਆਪਾਂ ਜ਼ਰੂਰ ਕਰਨੀ, ਫਿਰ report ਜ਼ਰੂਰ ਭੇਜਣੀ ਰਾਤ ਨੂੰ। ਉਹ ਅੱਧਾ minute ਲੱਗਣਾ ਬਸ। ਅੱਧਾ minute ਵੀ ਨਹੀਂ ਲੱਗਣਾ। ਸੋ ਤੇ ਜਦੋਂ report ਆਪਾਂ ਨੂੰ ਯਾਦ ਰਹੇ ਨਾ ਸਾਰਾ ਦਿਨ ਕਿ ਰਾਤ ਨੂੰ report ਭੇਜਣੀ, ਤਾਂ ਆਪਾਂ ਬਹੁਤ ਜਾਗਦੇ ਰਹਾਂਗੇ ਤੇ ਸਾਡੇ ਵਿੱਚ ਬਦਲਾਅ 10 ਗੁਣਾ ਜਲਦੀ ਆਵੇਗਾ।