ਐਪੀਸੋਡ ੧੬

ਸੱਚ ਦੀ ਪੌੜੀ

ਸੱਚ ਦੀ ਪੌੜੀ

ਵਾਹਿਗੁਰੂ 

ਸਵਾਲ ਹੈ,ਕਿ ਨਿਮਰਤਾ ਤੇ ਜਾਂ ਕਮਜ਼ੋਰ ਦਿਸਣਾ ਇਹਨਾਂ ਦੇ ਵਿੱਚ ਕੀ ਫਰਕ ਹੈ?

ਕਿਉਂਕਿ ਆਪਾਂ HKL ਦੇ ਰਸਤੇ ਤੇ ਤੁਰ ਰਹੇ ਹਾਂ, ਆਪਾਂ ਨੂੰ ਨਿਮਰਤਾ ਦੀ ਸਾਫ਼ ਸਮਝ ਹੋਣੀ ਚਾਹੀਦੀ ਹੈ।

ਛੋਟਾ ਬੱਚਾ ਅੰਦਰ ਆਪਣਾ ਧਿਆਨ ਰੱਖਦਾ ਹੈ। ਉਹ ਬੱਚਾ ਵੱਡਾ ਹੁੰਦਾ ਹੈ, ਗਿਆਰਾਂ-ਬਾਰਾਂ ਸਾਲਾਂ ਤੋਂ ਫਿਰ ਸ਼ੁਰੂ ਹੁੰਦੀ ਹੈ ਇੱਕ ਖੇਡ। ਉਹਦੀ ਸੁਰਤੀ ਦੁਨੀਆਂ ਬਾਹਰ ਲੈ ਜਾਂਦੀ ਹੈ।

ਦੁਨੀਆਂ ਉਹਦੀ ਸੁਰਤੀ ਬਾਹਰ ਲੈ ਜਾਂਦੀ ਹੈ। ਤੇ ਬਾਹਰ ਫਿਰ ਇਸ ਤਰ੍ਹਾਂ ਉਹਨੂੰ ਵਰਚਾਉਂਦੀ ਹੈ, ਐਨਾ ਕੁਛ ਦੇਖਣ-ਦਿਖਾਉਣ ਨੂੰ ਕਿ ਉਹ ਫਿਰ ਬਾਹਰ ਹੀ ਰਹਿ ਜਾਂਦਾ ਹੈ। ਦੁਨੀਆਂ ਉਹਨੂੰ ਘਰ ਤੋਂ ਬਾਹਰ ਲੈ ਗਈ, ਉਸ ਨਾਲ ਜਬਰਦਸਤੀ ਹੋਈ। ਉਹ ਛੋਟਾ ਸੀ, ਬੱਚਾ ਸੀ। ਉਹਨੂੰ ਪਤਾ ਨਹੀਂ ਸੀ ਮੇਰੇ ਨਾਲ ਕੀ ਹੋ ਰਿਹਾ।

ਬਾਅਦ ਵਿੱਚ ਇਹ ਐਨਾ ਰੁੱਝ ਗਿਆ ਬਾਹਰ, ਕਿ ਉਹਨੂੰ ਅੰਦਰ ਦੇ ਦੇਸ ਦਾ ਕੋਈ ਚੇਤਾ ਹੀ ਨਹੀਂ ਰਿਹਾ। ਹੁਣ ਉਸਨੂੰ, ਇਹ ਜੋ ਦੁਨੀਆਂ ਸੇਰ ਮੇਲਾ, ਜਾਦੂਗਰਾਂ ਨੇ ਉਸਨੂੰ ਆਪਣੇ ਘਰ ਵਿੱਚੋਂ ਬਾਹਰ ਲੈ ਆਂਦ ਤੇ ਉਹਨੂੰ ਇਸ ਤਰ੍ਹਾਂ ਦੀ ਖੇਡੇ ਲਾਇਆ, ਕਿ ਉਹਨੂੰ ਕੋਈ ਚਿਰ ਚੇਤਾ ਨਹੀਂ ਕਿ ਮੇਰਾ ਘਰ ਕਿੱਥੇ ਹੈ; ਮੈਂ ਕੌਣ ਹਾਂ।

ਉਹ ਸੁਭਾਅ ਨਹੀਂ ਸੀ ਉਹਦਾ। ਉਹਦਾ ਸੁਭਾਅ ਅੰਦਰ ਰਹਿਣਾ ਸੀ। ਆਪਣੇ ਆਪੇ ਨਾਲ ਜੁੜ ਕੇ ਰਹਿਣਾ ਸੀ। ਉਹ ਆਪਣੇ ਆਪ ਤੋਂ ਅਲੱਗ ਕੀਤੇ ਗਏ। ਉਹਨਾਂ ਦਾ ਆਪਾ, ਉਹ ਅੰਦਰ ਸੀ।

ਸਭ ਕੁਝ ਉਹਨੇ ਜ਼ਿੰਦਗੀ ਜੀਣ ਦਾ ਤਰੀਕਾ ਉਹਨੇ ਬਾਹਰੋਂ ਸਿੱਖ ਲਿਆ। ਉਹਨੂੰ ਕੋਈ ਖ਼ਬਰ ਨਹੀਂ ਸੀ ਕਿ ਮੈਨੂੰ ਘਰੋਂ ਕੀ ਸਿੱਖਿਆ ਮਿਲੀ ਸੀ। ਕਿਉਂਕਿ ਉਹਨੂੰ ਘਰ ਭੁੱਲ ਗਿਆ।

ਸਾਰੇ ਸੁਪਨਿਆਂ ਵਾਲੀ ਦੁਨੀਆ ਵਿੱਚ ਰਹਿੰਦੇ ਹਨ। ਕਿ ਇਸਤਰਾਂ ਦਾ ਘਰ ਹੋਵੇ, ਇਹ ਮੇਰਾ ਸੁਪਨਾ ਹੈ…ਸੁਪਨੇ, ਸਾਰੇ ਸੁਪਨੇ…ਪਤਾ ਹੀ ਨਹੀਂ ਲੱਗਦਾ ਕਿ ਇਹ ਸਿਰਫ਼ ਸੁਪਨੇ ਹਨ।

ਆਪਾਂ ਜੀ ਨਹੀਂ ਰਹੇ। ਆਪਾਂ react ਕਰਦੇ ਹਾਂ। ਪ੍ਰਤੀਕਰਮ ਕਰਦੇ ਹਾਂ। ਕਿਸੇ ਨੇ ਮੰਦਾ ਬੋਲਿਆ, ਅੱਗੋਂ ਦੋ ਲਫਜ਼ ਹੋਰ ਮੰਦੇ ਬੋਲੇ। ਕਿਸੇ ਨੇ ਚੰਗਾ ਬੋਲਿਆ, ਆਪਾਂ ਵੀ ਨੀਵੇਂ ਹੋ ਗਏ। ਹਰ ਇੱਕ ਬੰਦੇ ਨਾਲ ਆਪਾਂ react ਕਰਦੇ ਹਾਂ। ਜੀ ਨਹੀਂ ਰਹੇ, ਅਪਣੇ ਆਪ ਤੋਂ ਵਿਛੜ ਗਏ ਹਾਂ। ਜ਼ਿੰਦਗੀ ਕੁਝ ਹੋਰ ਚੀਜ਼ ਹੈ। 

ਜਦੋਂ ਆਪਾਂ ਜਾਗਦੇ ਹਾਂ, ਆਪਣੀ ਚੰਗੀ ਕਿਸਮਤ ਹੋਵੇ, ਪਰਮਾਤਮਾ ਦੀ ਮਿਹਰ ਹੋਵੇ। ਜਦੋਂ ਆਪਾਂ ਜਾਗਦੇ ਹਾਂ ਤਾਂ ਉਹ ਆਪਾਂ ਨੂੰ ਦਿਖਾਉਂਦਾ ਹੈ ਜਿਹਦੇ 'ਤੇ ਤੂੰ ਖਲੋਤਾ ਜਾਂ ਬੈਠਾਂ, ਧਰਤੀ 'ਤੇ, ਇਹ ਸਭ ਤੋਂ ਜਿਆਦਾ ਨਿਮਰਤਾ ਵਾਲੀ ਆ। 

ਤੇ ਜਦੋਂ ਇਸ ਦੀ ਸਮਝ ਆਉਂਦੀ, ਜਦੋਂ ਆਪਾਂ ਜਾਗਦੇ ਆ, ਫਿਰ ਪਤਾ ਲਗਦਾ ਕਿ ਉੱਪਰ ਜਿਸ ਅਸਮਾਨ ਵਿੱਚ ਤੂੰ ਤੁਰਦਾ, ਬੈਠਦਾ, ਖਾਂਦਾ, ਪੀਂਦਾ ਇਹ ਸਾਰਾ ਕੁਝ ਸਭ ਤੋਂ ਹਲੇਮੀਆਂ ਵਾਲੀ ਚੀਜ਼ ਨਾਲ ਤੂੰ ਜੁੜਿਆ ਹੋਇਆ ਹੈ; ਤੇ ਪਰਮਾਤਮਾ ਦੇ ਵਿੱਚ ਰਹਿੰਦਾ ਹੈ। ਐਸ ਹਾਲਤ ਵਾਲੀ ਸੁਰਤੀ ਜਿਹੜੀ ਹੈ ਉਹਦੇ 'ਚ ਨਿਮਰਤਾ ਹੁੰਦੀ ਹੈ।

ਅਸੀਂ ਨਿਮਰਤਾ ਹਾਂ ਤੇ ਸਾਡੇ ਹੱਥ ਵਿੱਚ ਬਹੁਤ ਵੱਡਾ ਹਥਿਆਰ ਹੈ। ਇੱਕ ਇਹ ਹਥਿਆਰ ਹੈ। ਦੂਜਾ ਸਾਡੇ ਹੱਥ ਵਿੱਚ ਖੰਡਾ ਹੈ। ਉਹ ਖੰਡਾ ਕੀ ਹੈ? ਅਸੀਂ ਸਾਰਿਆਂ ਦੀ ਚਰਨ ਧੂੜੀ ਬਣੇ ਹੋਏ। 

ਨਿਮਰਤਾ ਆਪਣੀ ਸੁਰਤੀ ਦੀ ਹਾਲਤ ਹੈ। ਬਾਹਰ ਕਿਸ ਦੇ ਨਾਲ ਇਹਦਾ ਮਤਲਬ ਹੀ ਨਹੀਂ। ਤੁਸੀਂ ਇਕ ਭਿਖਾਰੀ ਨੂੰ ਇਹੋ ਨਿਮਰਤਾ ਨਾਲ ਮਿਲੋਗੇ, ਜਿਵੇਂ ਤੁਸੀਂ ਰਾਜੇ ਨੂੰ ਮਿਲੋਗੇ। ਕਿਉਂਕਿ ਤੁਸੀਂ ਜਿਵੇਂ ਪਰਮਾਤਮਾ ਨੇ ਬਣਾਇਆ ਹੈ ਉਸੇ ਤਰ੍ਹਾਂ ਜੀ ਰਹੇ ਹੋ।

ਤੁਹਾਡੇ ਲਈ ਰਾਜਾ ਅਤੇ ਭਿਖਾਰੀ ਕੋਈ ਵੱਖਰੇ ਨਹੀਂ ਹਨ, ਇਹ ਦੋਵੇਂ ਪਰਮਾਤਮਾ ਦੇ ਮੰਦਰ ਹਨ। ਕੱਲ੍ਹ ਨੂੰ ਭਿਖਾਰੀ ਰਾਜਾ ਹੋ ਸਕਦਾ ਅਤੇ ਰਾਜਾ ਭਿਖਾਰੀ। ਪਰ ਇਕ ਗੱਲ ਪੱਕੀ ਹੈ, ਨਹੀਂ ਬਦਲਦੀ, ਕਿ ਉਹ ਦੋਵੇਂ ਪਰਮਾਤਮਾ ਦੇ ਮੰਦਰ ਹਨ । ਇਹ ਨਿਮਰ ਸੁਰਤੀ ਹੈ।

ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਕਮਜ਼ੋਰ ਆ ਜਾਂ ਮੇਰੇ ‘ਚ ਆਪਾ ਵਿਸ਼ਵਾਸ ਹੈ ਨਹੀਂ।

ਤੇ ਇੱਕ ਦਿਨ ਚੰਗੇ ਭਾਗ ਹੋਣ ਤੇ ਗੱਲ ਸੁਣ ਜਾਂਦੀ ਉਹਦੀ, ਕਿ ਤੂੰ ਸੁੱਤਾ, ਇਹ ਘਰ ਬਾਹਰ ਦਾ। ਫਿਰ ਅੰਦਰ ਇੱਕ ਦਰਦ ਉੱਠਦਾ। ਦਰਦ ਉੱਠਦਾ ਕਿ ਮੈਂ ਸਾਰੀ ਉਮਰ ਕਿੱਥੇ ਗੁਆ ਲਈ। ਉਹ ਦੁਨੀਆਂ ਮੈਨੂੰ ਬਾਹਰ ਲੈ ਗਈ ਸੀ। ਉਹਨਾਂ ਨੇ ਮੈਨੂੰ ਬਾਹਰ ਰੱਖਿਆ। ਮੈਨੂੰ ਪਤਾ ਨਹੀਂ ਸੀ। ਅਸਲ ਵਿੱਚ ਸਭ ਕੁਛ ਅੰਦਰ ਘਰ ਹੈ। ਸਭ ਕੁਛ ਘਰ ਹੀ ਹੈ।

ਮਹਾਰਾਜ ਜੀ ਚੰਦ ਸੂਰਜ ਆਪਾਂ ਨੂੰ ਦਿਖਾਉਂਦੇ, ਕਹਿੰਦੇ ਦੇਖੋ ਸੂਰਜ ਤੇ ਚੰਦ ਕਿੰਨੇ ਸ਼ਾਂਤ ਹਨ। ਸੂਰਜ ਸਵੇਰੇ ਚੜ੍ਹਦਾ ਸ਼ਾਂਤ। ਕੋਈ ਕਾਹਲੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕਿਤੇ ਜਾਣ ਦੀ ਕਾਹਲੀ ਨਹੀਂ। ਉਹ ਸ਼ਾਂਤ ਰਹਿੰਦਾ, ਪੂਰੀ ਸ਼ਾਂਤੀ 'ਚ ਰਹਿੰਦਾ। 

ਸਹਿਜ ਦੀ ਮਿਸਾਲ ਮਹਾਰਾਜ ਜੀ ਦਿਖਾ ਰਹੇ ਹਨ। ਕੁਦਰਤ ਦੀ ਹਰ ਚੀਜ਼ ਸਹਿਜ ਵਿੱਚ ਹੈ। ਤੂੰ ਵੀ ਕੁਦਰਤ ਦਾ ਬੰਦਾ ਹੈ। ਤੇਰੀ ਚਾਲ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ। ਤੇਰੀ ਚਾਲ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਸਹਿਜ ਵਿੱਚ।

ਮਹਾਰਾਜ ਜੀ ਕਹਿੰਦੇ, ਨਮਸਕਾਰ ਕਰ ਹਿਰਦੇ ਨੂੰ। ਇਹ ਜੋ ਸੁਰਤੀ ਬਾਹਰ ਤੁਰੀ ਫਿਰਦੀ, ਇਹਨੂੰ ਘਰ ਲਿਆ ਹਿਰਦੇ ਵਿੱਚ।

ਨਮਸਕਾਰਾਂ ਕਰ ਇਹਨੂੰ, ਨਮਸਕਾਰਾਂ। ਹਿਰਦੇ ਨੂੰ ਨਮਸਕਾਰਾਂ ਕਰ। ਇਹ ਤੇਰਾ ਘਰ ਹੈ। ਘਰ ਆਉਣ ਤੋਂ ਪਹਿਲਾਂ ਮੱਥਾ ਟੇਕ ਬਾਹਰ ਹੀ। ਮੱਥੇ ਰਗੜ। ਕਿ ਦਰਵਾਜ਼ਾ ਹੈ ਘਰਦਾ।

ਬਾਹਰ ਰਹਿ ਕੇ ਇਹਦੀ ਪੂਜਾ ਕਰ, ਇਹਨੂੰ ਨਮਸਕਾਰਾਂ ਕਰ, ਆਪਣਾ ਹਿਰਦਾ ਹਮੇਸ਼ਾ ਧਰਤੀ ਤੋਂ ਉਪਰ। ਏਥੇ ਹੀ ਅਪਣਾ ਨਵਾਂ ਜਨਮ ਹੋਣਾ।

ਪਿਆਰਾਂ ਦੀ ਕੁੱਖ, ਪਰਮਾਤਮਾ ਪਿਆਰ ਹੈ। HKL