
ਐਪੀਸੋਡ ੭
ਵਾਹਿਗੁਰੂ ।
ਗੱਲਾਂ ਤੇਰੀ ਮੇਰੀ ਜ਼ਿੰਦਗੀ ਦੀਆਂ।
ਜਿਸ ਤਰ੍ਹਾਂ ਇੱਕ ਫੁੱਲ ਡਾਹਣੀ ਤੇ ਝੂੰਮਦਾ ਹੈ, ਤੂੰ ਵੀ ਉਸ ਤਰ੍ਹਾਂ ਦਾ ਬਣ।
ਬਹੁਤ ਡੂੰਘਾ ਚਲੇ ਜਾ, ਜਿਸ ਤਰ੍ਹਾਂ ਕੋਈ ਮਰ ਗਿਆ ਹੋਵੇ।
ਪ੍ਰੋਫੈਸਰ ਪੂਰਨ ਸਿੰਘ ਜੀ ਦਾ ਖ਼ਤ ਆਪਣੇ ਇੱਕ ਦੋਸਤ ਨੂੰ, ਛੋਟਾ ਜਿਹਾ ਖ਼ਤ।
ਬਹੁਤ ਡੂੰਘਾ ਚਲੇ ਜਾ, ਜਿਸ ਤਰ੍ਹਾਂ ਕੋਈ ਮਰ ਗਿਆ ਹੋਵੇ ।
ਬਹੁਤ ਡੂੰਘਾ ਚਲੇ ਜਾ, ਜਿਸ ਤਰ੍ਹਾਂ ਕੋਈ ਮਰ ਗਿਆ ਹੋਵੇ ।
ਜਦੋਂ ਵੀ ਕੋਈ ਚੀਜ਼ ਇਸ ਦੁਨੀਆਂ ਤੇ ਮਰ ਜਾਂਦੀ ਹੈ, ਭਾਵੇਂ ਉਹ ਪ੍ਰਾਣੀ ਹੋਵੇ, ਪਸ਼ੂ ਪੰਛੀ ਹੋਵੇ, ਦਰਖਤ ਹੋਵੇ। ਲੋਕ ਖਲੋ ਕੇ ਦੇਖਦੇ ਨਹੀਂ। ਪਰ ਜਿਹਨੂੰ ਦੇਖਣਾ ਆ ਜਾਂਦਾ, ਉਹਨੂੰ ਲੱਗਦਾ ਕਿ ਇਹ ਕਿਤੇ ਬਾਹਰ ਨਹੀਂ ਗਿਆ। ਅੰਦਰ ਹੀ ਕਿਤੇ ਆਪਣੀਆਂ ਜੜ੍ਹਾਂ ਵਿੱਚ ਫਿਰ ਚਲੇ ਗਿਆ ਹੈ, ਜਿੱਥੋਂ ਪੈਦਾ ਹੋਇਆ ਸੀ।
ਦੇਖਦਾ ਤੂੰ ਗੱਲਾਂ ਉਹੀ ਨੇ, ਲਫਜ਼ ਵੀ ਉਹੀ ਨੇ, ਗੱਲਾਂ ਵੀ ਉਸੇ ਤਰ੍ਹਾਂ ਦੀਆਂ ਨੇ। ਪਰ ਉਹ ਗੱਲਾਂ ਨਹੀਂ।
ਕਹਿੰਦੇ, ਹਿਰਦੇ ਤੇ ਧਿਆਨ ਰੱਖ। ਬਹੁਤ ਡੂੰਗਾ ਚਲੇ ਜਾ। ਜਿਸ ਤਰ੍ਹਾਂ ਕੋਈ ਮਰ ਗਿਆ ਹੋਵੇ। ਜੇ ਤੂੰ ਜਾਣਨਾ ਚਾਹੁੰਦੇ ਕਿ ਤੂੰ ਕੌਣ ਹੈ, ਜੇ ਤੁਸੀਂ ਆਪਣੇ ਅਸਲ ਸਰੂਪ ਨੂੰ ਸਮਝਣਾ ਚਾਹੁੰਦੇ ਹੋ, ਜਿਸ ਤਰ੍ਹਾਂ ਕੋਈ ਮਰ ਜਾਂਦਾ ਹੈ, ਉਸ ਤਰ੍ਹਾਂ ਦਾ ਹੋ ਜਾ।
ਜਿਉਂਦਿਆਂ ਮਰਨਾ।
ਜੇ ਤੂੰ ਉਸ ਦੁਨੀਆਂ ਚ ਪਹੁੰਚਣਾ ਚਾਹੁੰਦਾ ਹੈ, ਜਿੱਥੋਂ ਦਾ ਤੂੰ ਵਾਸੀ ਹੈ, ਜਿੱਥੋਂ ਆਇਆ ਹੈ ਤੇ ਫਿਰ ਉੱਥੇ ਤੇ ਮਰ ਕੇ ਜਾਣਾ ਪੈਂਦਾ। ਉਹ ਰਸਤਾ ਹੈ ਕਿ ਧਿਆਨ ਰੱਖ ਤੇ ਬਹੁਤ ਡੂੰਗਾ ਚਲੇ ਜਾ।
ਕਹਿੰਦੇ ਹੈ ਜਿਸ ਤਰ੍ਹਾਂ ਹੁਣ ਤੂੰ ਜੀ ਰਿਹਾ ਹੈ ਤੇ ਇਸ ਤਰ੍ਹਾਂ ਜੀਣ ਦੀ ਆਸ ਛੱਡ ਦੇ ਤੇ ਕਬੂਲ ਕਰ ਕਿ ਜੇ ਤੂੰ ਬਦਲਨਾ, ਜੇ ਤੂੰ ਉਸ ਦੁਨੀਆਂ ਦੀ ਸੈਰ ਕਰਨੀ ਜੇ। ਜੇ ਤੂੰ ਉਸ ਦੁਨੀਆਂ ਚ ਜਾਣਾ ਜਿੱਥੋਂ ਦਾ ਤੂੰ ਵਾਸੀ ਤੇ ਫਿਰ ਐਸੇ ਤਰ੍ਹਾਂ ਦਾ ਰਹਿ ਕੇ ਨਹੀਂ ਜਾ ਸਕਦਾ। ਫਿਰ ਤੈਨੂੰ ਮਰਨਾ ਪਊ।
ਕਿੰਨੀ ਪਿਆਰੀ ਗੱਲ ਨਾ, ਚੱਲ ਫਿਰ ਆਪਾਂ ਦੋਵੇਂ ਡੂੰਘੇ ਚੱਲੀਏ। ਕਿ ਚੱਲ ਆਪਾਂ ਇਸ ਦੁਨੀਆਂ ਤੋਂ ਦੂਰ ਚੱਲੀਏ ਕਿਸੇ ਹੋਰ ਦੁਨੀਆਂ ਚ, ਸੱਚ ਦੀ ਦੁਨੀਆ।
ਜਿਸ ਤਰ੍ਹਾਂ ਇੱਕ ਫੁੱਲ ਡਾਹਣੀ ਤੇ ਝੂੰਮਦਾ ਹੈ, ਤੂੰ ਵੀ ਉਸ ਤਰ੍ਹਾਂ ਦਾ ਬਣ।
ਉੱਥੇ ਤੂੰ ਦੇਖੇਗਾ ਉਸ ਦੁਨੀਆਂ ਵਿੱਚ ਤੂੰ ਇਸ ਤਰ੍ਹਾਂ ਆਨੰਦ ਵਿੱਚ ਹੋਏਗਾ ਕਿ ਜਿਸ ਤਰ੍ਹਾਂ ਫੁੱਲ ਆਪਣੀ ਟਾਹਣੀ ਤੇ ਝੂਮਦਾ ਹੈ। ਉੱਥੇ ਤੂੰ ਇਸ ਤਰ੍ਹਾਂ ਦਾ ਆਨੰਦ ਹੋਣਾ। ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਉਹ ਫਿਕਰ ਹੇਠਾਂ ਧਰਤੀ ਤੇ ਸੀ। ਤੂੰ ਤੇ ਧਰਤੀ ਤੋਂ ਉੱਪਰ ਆ ਗਿਆ। ਕਿਸੇ ਬਹੁਤ ਸੋਹਣੇ ਬੂਟੇ ਦੀ ਡੰਡੀ ਦੇ ਉੱਤੇ ਲੱਗਾ ਹੋਇਆ। ਧਰਤੀ ਤੇ ਤੂੰ ਹੁਣ ਰਿਹਾ ਹੀ ਨਹੀਂ।
ਉੱਥੇ ਤੂੰ ਇਸ ਤਰ੍ਹਾਂ ਗਾਉਣਾ, ਜਿਸ ਤਰ੍ਹਾਂ ਕੋਈ ਪੰਛੀ ਉਹਦੇ ਮਨਪਸੰਦ ਦੇ ਦਰਖਤ ਦੀ ਟਾਹਣੀ ਤੇ ਬੈਠ ਕੇ ਗਾਉਂਦਾ ਹੈ।
ਉੱਥੇ ਤੂੰ ਇਸ ਤਰ੍ਹਾਂ ਗਾਉਣਾ, ਜਿਸ ਤਰ੍ਹਾਂ ਕੋਈ ਪੰਛੀ ਉਹਦੇ ਮਨਪਸੰਦ ਦੇ ਦਰਖਤ ਦੀ ਟਾਹਣੀ ਤੇ ਬੈਠ ਕੇ ਗਾਉਂਦਾ ਹੈ। ਦੁਨੀਆਂ ਵਾਲਿਆਂ ਲਈ ਇਹ ਓਹੀ ਗੱਲਾਂ, ਜਿਵੇਂ ਲੋਕ ਲਿਖਦੇ ਹੋਰ ਬਹੁਤ ਸਾਰੀਆਂ ਗੱਲਾਂ, ਪਰ ਇਹ ਡੂੰਗੀ ਗੱਲ।
ਮੈਂ ਤੇ ਦੁਨੀਆਂ ਵਾਂਗੂ ਰਹਿੰਦੀ ਹਾਂ। ਮੇਰੇ 'ਚ ਬਹੁਤ ਔਗੁਣ ਹਨ। ਮੈਨੂੰ ਚਾਰ ਪੰਜ ਜਣੇ ਮਿਲ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰੇ ਮਿਲ ਕੇ ਮੈਨੂੰ ਉਸ ਦੁਨੀਆਂ ਚੋਂ ਇਸ ਦੁਨੀਆਂ ਵਿੱਚ ਲੈ ਆਏ। ਤੇ ਹੁਣ ਮੈਂ ਕੁਚੱਜੀ ਹੋ ਗਈ।
ਪਰ ਮੈਂ ਸੁਣਿਆ ਹੈ ਕਿ ਇੱਕ ਹੋਰ ਦੇਸ ਵੀ ਹੈ, ਸੱਚ ਦਾ ਦੇਸ਼, ਜਿੱਥੇ ਮੇਰਾ ਪ੍ਰੀਤਮ ਰਹਿੰਦਾ ਤੇ ਮੈਂ ਵੀ ਉਸੇ ਦੇਸ ਦੀ ਵਾਸਨ ਹਾਂ। ਪਰ ਮੇਰੇ ਵਿੱਚ ਉਸ ਦੁਨੀਆ ਵਿੱਚ ਜਾਣ ਲਈ ਉਹ ਗੁਣ ਨਹੀਂ ਹਨ। ਮੈਂ ਕਿਸ ਤਰ੍ਹਾਂ ਉਸ ਦੇਸ ਜਾਵਾਂ।
ਜਦੋਂ ਮੈਂ ਤੇਰੇ ਵਿੱਚ ਰਹਿੰਦੀ ਹਾਂ ਤੇ ਮੈਂ ਬਹੁਤ ਸੁਖੀ ਹੁੰਦੀ ਹਾਂ। ਸਾਇੰਸ ਨੂੰ ਹੀ ਪਰਮਾਤਮਾ ਨੇ ਦਿਖਾ ਦਿੱਤਾ ਕਿ ਸਾਰਾ ਅਸਮਾਨ ਪਰਮਾਤਮਾ ਹੀ ਹੈ। ਪਰਮਾਤਮਾ ਹੀ ਫੈਲਿਆ ਹੋਇਆ। ਜਦੋਂ ਆਪਾਂ ਅਸਮਾਨ ਵਿੱਚ ਹੁੰਦੇ ਹਾਂ, ਤੇ ਆਪਾਂ ਪਰਮਾਤਮਾ ਵਿੱਚ ਹੁੰਦੇ ਹਾਂ।
ਜਦੋਂ ਮੈਂ ਤੇਰੇ ਵਿੱਚ ਰਹਿੰਦੀ ਹਾਂ ਤੇ ਮੈਂ ਬਹੁਤ ਸੁਖੀ ਹੁੰਦੀ ਹਾਂ।
ਅਸੀਂ ਇਹ ਸੁਣ ਕੇ ਹੈਰਾਨ ਰਹਿਗੇ ਕਿ ਬਹੁਤ ਸਾਰੇ ਲੋਕ, ਜੋ ਆਪਣੇ ਮਨ ਵਿੱਚੋਂ ਜੀਣ ਦੇ ਆਦੀ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸ਼ਾਂਤ ਹੋਣਾ ਕੀ ਹੁੰਦਾ ਹੈ।
ਸਾਰਾ ਅਸਮਾਨ ਪਰਮਾਤਮਾ ਹੀ ਹੈ। ਪਰਮਾਤਮਾ ਹੀ ਫੈਲਿਆ ਹੋਇਆ। ਸਾਇੰਸ ਵੀ ਜਾਣਦੀ ਕਿ ਸਾਰਾ ਬ੍ਰਹਿਮੰਡ ਪਰਮਾਤਮਾ ਹੀ ਹੈ।
ਆਪਾਂ ਰਹਿੰਦੇ ਹਮੇਸ਼ਾ ਪਰਮਾਤਮਾ ਦੇ ਵਿੱਚ ਹਾਂ, ਪਰ ਸੁੱਤੇ ਹੋਏ। ਆਪਾਂ ਜਾਗਦੇ ਨਹੀਂ ਹੁੰਦੇ ਕਿ ਮੈਂ ਪਰਮਾਤਮਾ ਦੇ ਵਿੱਚ ਹਾਂ। ਆਪਾਂ ਤਾਂ ਫਿਕਰ-ਚਿੰਤਾ ਵਾਲੇ ਖਿਆਲਾਂ ਨਾਲ ਹੁੰਦੇ ਹਾਂ।
ਜਦੋ ਆਪਾਂ ਜਾਗ ਗਏ, ਤੇ ਸੁਰਤੀ ਵਿੱਚ ਇਹ ਹੋਵੇ ਕਿ ਮੈਂ ਪਰਮਾਤਮਾ ਦੇ ਵਿੱਚ ਖਲੋਤਾ, ਪਰਮਾਤਮਾ ਦੇ ਵਿੱਚ ਬੈਠਾ, ਪਰਮਾਤਮਾ ਦੇ ਵਿੱਚ ਬੋਲ ਰਿਹਾ, ਤੇ ਮੈਂ ਬਹੁਤ ਸੁਖੀ। ਉਸ ਵੇਲੇ ਆਪਣੀ ਸੁਰਤੀ ਉੱਪਰ ਨੂੰ ਚਲਦੀ ਕਿਉਂਕਿ ਅਸਮਾਨ ਉੱਪਰ ਨੂੰ ਹੈ, ਤੇ ਅਪਣੀ ਸੁਰਤੀ ਇਸ ਪਲ ਵਿੱਚ ਹੈ।
ਕੁਦਰਤੀ ਤਰੀਕਾ ਮਨੁੱਖਾਂ ਦੇ ਮਾਨਸ ਜੀਵਨ ਦਾ ਕੁਦਰਤੀ ਤਰੀਕਾ ਜੋ ਪਰਮਾਤਮਾ ਨੇ ਬਣਾਇਆ ਉਹ ਉੱਪਰ ਨੂੰ ਸੁਰਤੀ ਜਾਂਦਾ ਹੈ।
ਹੁਣ ਆਪਾਂ ਕੁਦਰਤੀ ਤਰੀਕੇ ਨਾਲ ਨਹੀਂ ਰਹਿ ਰਹੇ। ਦੁਨੀਆਂ ਜਿਸ ਤਰ੍ਹਾਂ ਰਹਿੰਦੀ ਉਸ ਤਰ੍ਹਾਂ ਰਹਿ ਰਹੇ ਹਾਂ।
ਕੁਦਰਤੀ ਤਰੀਕਾ ਮਨੁੱਖਾਂ ਦੇ ਮਾਨਸ ਜੀਵਨ ਦਾ ਜੋ ਪਰਮਾਤਮਾ ਨੇ ਬਣਾਇਆ ਉਹ ਉੱਪਰ ਨੂੰ ਸੁਰਤੀ ਜਾਣਦਾ ਹੈ। ਨਾ ਕਿ ਜੋ ਕੱਲ੍ਹ ਬੀਤ ਗਿਆ ਖੱਬੇ ਪਾਸੇ ਜਾਂ ਸੱਜੇ ਪਾਸੇ ਜਿਹੜਾ ਕੱਲ੍ਹ ਆਉਣ ਵਾਲਾ।
ਹੁਣ ਆਪਾਂ ਘੜੀ ਮੁੜੀ ਜਾਗ ਕੇ ਦੇਖਣਾ ਕਿ ਮੈਂ ਪਰਮਾਤਮਾ ਦੇ ਵਿੱਚ ਵਸਦਾ ਹਾਂ?
ਦੁਨੀਆਂ ਦੀ ਦੂਸਰੀ ਜੰਗ ਵੇਲੇ ਦੱਸਦੇ ਕਿ ਤਕਰੀਬਨ ਛੇ ਲੱਖ ਯਹੂਦੀ ਮਾਰੇ ਗਏ ਸੀ। ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਜਾਂਦਾ ਸੀ ਜਾਂ ਉਹਨਾਂ ਨੂੰ ਗੈਸ ਚੈਮਬਰ ਵਿੱਚ ਗੈਸ ਉਹਨਾਂ ਦੇ ਸੁੰਘਾਈ ਜਾਂਦੀ ਸੀ। ਉਹਨਾਂ ਵਿੱਚ ਇੱਕ ਆਦਮੀ ਸੀ Victor Frankl।
ਉਹਦੇ ਮਾਂ ਪਿਓ, ਭਰਾ, ਘਰਵਾਲੀ ਸਾਰੇ ਕੈਂਪਾਂ ਵਿੱਚ ਮਾਰ ਦਿੱਤੇ ਗਏ ਸਨ। ਬਹੁਤ ਬੁਰਾ ਸਲੂਕ ਹੁੰਦਾ ਸੀ।
Victor, ਉਹਦਾ ਕੋਈ ਕਰਮ ਸੀ ਪੁਰਾਣਾ, ਭਗਤੀ ਸੀ। ਇੱਕ ਦਿਨ ਅਚਾਨਕ ਉਹਨੂੰ ਆਪਣੇ ਅੰਦਰ ਕੁਛ ਮਹਿਸੂਸ ਹੋਇਆ। ਤੇ ਉਹਨੇ ਅੰਦਰ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ। ਉਹਨੂੰ ਰੱਬ ਮਹਿਸੂਸ ਹੋਇਆ ਸੀ। ਧਿਆਨ ਲਾ ਲਾ ਕੇ ਉਹ ਰੱਬ ਨਾਲ ਜੁੜ ਗਿਆ।
ਉਹਨੂੰ ਬਾਹਰ ਕੀ ਹੁੰਦਾ ਸੀ, ਬਾਹਰ ਕਿਸ ਤਰ੍ਹਾਂ ਲੋਕ ਮਾਰੇ ਜਾਂਦੇ ਸਨ, ਚੀਕ ਚੰਗੈੜਾ ਤੋ ਮਸਤ ਰਹਿੰਦਾ ਸੀ। ਉਹਨੂੰ ਬਾਹਰ ਦੀ ਕੋਈ ਚੀਜ਼ ਵੀ ਹੁਣ ਸਤਾਉਂਦੀ ਨਹੀਂ ਸੀ ਜੋ ਉਸ ਦੇ ਚਾਰ ਚੁਫੇਰੇ ਹੋ ਰਿਹਾ ਸੀ। ਉਹ ਮਸਤ ਰਹਿੰਦਾ ਸੀ।
ਤੇ ਉਹਨੇ ਕਿਤਾਬ ਲਿਖੀ ਸੀ ਇੱਕ The Last Freedom of Humans. ਉਹਦਾ ਮਤਲਬ ਕਿ ਜਿੰਨਾ ਚਿਰ ਆਦਮੀ ਬੰਦਗੀ ਕਰਕੇ ਆਪਣੇ ਮਨ ਤੋਂ ਛੁਟਕਾਰਾ ਨਹੀਂ ਪਾ ਲੈਂਦਾ, ਉੱਨਾ ਚਿਰ ਉਹ ਗੁਲਾਮ ਹੀ ਹੈ। ਉੱਨਾ ਚਿਰ ਉਹ ਜੇਲ੍ਹ ਵਿੱਚ ਹੈ, ਜਿਸ ਜੇਲ੍ਹ ਵਿੱਚ ਬਹੁਤ ਦੁੱਖ ਹਨ।
ਤੇ ਜਦੋਂ ਆਪਾਂ ਧਿਆਨ ਧਰਦੇ ਹਾਂ, ਜਦੋਂ ਆਪਾਂ ਕੁਦਰਤੀ ਕਨੂੰਨ ਵਿੱਚ ਆਉਂਦੇ ਹਾਂ, ਸਾਡੀ ਸੁਰਤੀ ਪਰਮਾਤਮਾ ਨਾਲ ਹੁੰਦੀ ਹੈ, ਅਸੀਂ ਸੱਚਮੁੱਚ ਆਜ਼ਾਦ, ਮੁਕਤ, ਬੰਧਨਾਂ ਤੋਂ ਰਹਿਤ ਹੋ ਜਾਂਦੇ ਹਾਂ। ਇਹੀ ਮੁਕਤੀ ਹੈ।
ਆਪਾਂ ਹੁਣ ਹਮੇਸ਼ਾ ਆਜ਼ਾਦ ਰਹਿਣਾ।
ਕਿਤਾਬ ਦਾ ਸਿਰਲੇਖ ਹੈ: “ਮਨੁੱਖ ਦੀ ਖ਼ੋਜ”