ਐਪੀਸੋਡ ੪

ਕਿਉਂ ਸੱਚ ਸੁਣਨਾ ਇੰਨ੍ਹਾਂ ਮੁਸ਼ਕਿਲ ਹੈ?

ਕਿਉਂ ਸੱਚ ਸੁਣਨਾ ਇੰਨ੍ਹਾਂ ਮੁਸ਼ਕਿਲ ਹੈ?

ਜੀ, ਪਰਮਾਤਮਾ ਨੂੰ ਮਹਿਸੂਸ ਕਰਨਾ ਹਿਰਦੇ ਤੇ ਰਹਿਕੇ। ਜਦੋਂ ਅਸੀਂ ਮਨ ਤੇ ਰਹਿਕੇ ਸੁਣਦੇ ਤੇ ਮਨ ਕੀ ਕਰਦਾ? ਮਨ ਦੁਨੀਆ ਨਾਲ ਜੁੜਿਆ ਰਹਿੰਦਾ ਹੈ ਤਾਂਹੀ ਜੇ ਇਹਨੂੰ ਕੁਛ ਸੁਣ ਵੀ ਜਾਵੇ ਤੇ ਇਹਨੂੰ ਲੱਗਦਾ ਹੈ ਕਿ ਜੋ ਗੱਲ ਕੀਤੀ ਜਾ ਰਹੀ ਹੈ ਉਹ ਦੂਸਰਿਆਂ ਲਈ ਹੈ ਮੇਰੇ ਲਈ ਨਹੀਂ। ਦੁਨੀਆ ਨੂੰ ਦੱਸੀ ਜਾ ਰਹੀ ਹੈ। ਏਥੇ ਹੀ ਬਾਜੀ ਹਾਰ ਗਏ। 

ਕੁਛ ਵੀ ਅੰਦਰ ਵੱਜਿਆ ਨਹੀਂ, ਅਸੀਂ ਕੁਛ ਵੱਜਣ ਦਿੱਤਾ ਨਹੀਂ। ਪਰ ਪਲੀਸ ਸੱਚ ਨੂੰ ਮਨ ਦੇ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ। ਸੱਚ ਨੂੰ ਸਿੱਧਾ ਦਿਲ ਰਾਹੀਂ ਸੁਣਿਆ ਜਾਂਦਾ ਹੈ। 

ਜੋ ਵੀ ਅਸੀਂ ਦਿਲ ਨਾਲ ਸੁਣਦੇ ਹਾਂ ਉਹ ਹੀ ਅੰਦਰ ਮਹਿਸੂਸ ਹੁੰਦਾ ਹੈ। ਓਹੀ ਸਾਡੀ ਸੁਰਤੀ ਵਿੱਚ ਵਸਦਾ ਹੈ, ਤੇ ਸਿਰਫ਼ ਉਹਦੇ ਨਾਲ ਹੀ ਸਾਨੂੰ ਸਦਾ ਰਹਿਣ ਵਾਲਾ ਆਨੰਦ ਮਿਲ ਸਕਦਾ ਹੈ। 

ਜਦੋਂ ਅਸੀਂ ਮਨ ਚੋਂ ਸੁਣਦੇ ਹਾਂ, ਸਾਨੂੰ ਲੱਗਦਾ ਕਿ ਮੈ ਸੁਣ ਲਿਆ ਪਰ ਅਸਲ ਵਿੱਚ ਸਣਿਆ ਕੁਛ ਵੀ ਨਹੀਂ। ਤਾਂ ਹੀ ਅਸੀਂ ਬਾਰ ਬਾਰ ਅਪਣੀ ਪੁਰਾਣੀ ਦੁਨੀਆ ਵਿੱਚ ਖਿੱਚੇ ਜਾਂਦੇ ਹਾਂ। ਭੁਲੇਖਿਆਂ ਤੇ ਖਿਆਲਾਂ ਦੀ ਦੁਨੀਆ ਚ। ਅਸੀਂ ਵਾਪਸ ਓਥੇ ਵਸਣਾ ਸ਼ੁਰੂ ਕਰ ਦੇਂਦੇ ਜਿੱਥੇ ਫਿਕਰ, ਚਿੰਤਾ, ਕ੍ਰੋਧ, ਡਰ, ਏਹ ਸਭ ਰਹਿੰਦੇ। 

ਕਿਉਂਕਿ ਦੁਨੀਆਂ ਕੰਨਾਂ ਨਾਲ ਸੁਣਦੀ, ਦੁਨੀਆਂ ਮਨ ਨਾਲ ਸੁਣਦੀ, ਫਿਰ ਉਹਨੂੰ judge ਕਰਦੀ। ਮਨ ਕਿਸੇ ਵੀ ਚੀਜ਼ ਤੇ ਯਕੀਨ ਨਹੀਂ ਕਰਦਾ। 

ਸੋ, ਸੱਚ ਮਨ ਨਾਲ ਨਹੀਂ ਸੁਣਿਆ ਜਾ ਸਕਦਾ, ਏਹ ਤੇ ਦਿਲ ਨਾਲ ਪੀਤਾ ਜਾਂਦਾ ਹੈ। 

ਕੱਲ ਜਦੋਂ ਆਪਾਂ ਗੁਣ ਗਿਣਾਉਂਦੇ ਸਾਂ ਹਿਰਦੇ ਤੇ ਧਿਆਨ ਧਰ ਕੇ ਤੇ ਉਦੋਂ ਆਪਾਂ ਆਪਣੇ ਆਪ ਨੂੰ ਸੁਣ ਦੇ ਕਾਬਲ ਬਣਾ ਰਹੇ ਸਾਂ। 

ਕਈ ਜਨਮਾਂ ਤੋਂ, ਤੂੰ ਆਉਣ ਜਾਣ ਦੇ ਗੇੜੇ ਵਿੱਚ ਪਿਆਂ ਹੋਇਆਂ ਹੈਂ। ਤੂੰ ਕਦੇ ਸ਼ਾਂਤ ਨਹੀਂ ਹੋਇਆਂ, ਤੂੰ ਕਦੇ ਘਰ ਨਹੀਂ ਆਇਆ। ਤਾਂਹੀ ਤੇਰੇ ਨਾਲ ਇਹ ਸਭ ਹੋ ਰਿਹਾ ਹੈ। 

ਸਾਡਾ ਮਨ, ਸਾਡੀ ਖਿਆਲਾਂ ਵਾਲੀ ਸੁਰਤੀ, ਸਾਨੂੰ ਹਮੇਸ਼ਾ ਫਿਕਰਾਂ ਵਾਲੇ, ਡਰਾਉਨ ਵਾਲੇ, ਗਮ ਦੇ ਜਾਨ ਵਾਲੇ, ਪਛਤਾਵੇਂ ਵਾਲੇ ਜਾਂ ਕਲ ਬਾਰੇ ਜੋ ਲੰਘ ਗਿਆ ਉਹਦੇ ਪਛਤਾਵੇ ਬਾਰੇ ਸੋਚਦਾ ਰਹਿੰਦਾ ਹੈ। ਮੇਰਾ ਅਪਣਾ ਮਨ ਹੀ ਜਿਹ੍ੜਾ ਮੈਨੂੰ ਸਲਾਹ ਦੇ ਰਿਹਾ, ਏਹੀ ਮੇਰਾ ਦੁਸ਼ਮਨ ਹੈ, ਦੋਸਤ ਨਹੀਂ। ਮਨ ਦੁਰਜਨ ਹੈ। 

ਪਹਿਲਾਂ ਤੇ ਜੀ ਆਪਾਂ ਨੂੰ ਜਰੂਰ ਸਮਝਣੀ ਚਾਹੀਦੀ ਇਹ ਗੱਲ ਕਿ ਮੈ ਆਪਣੇ ਆਪ ਨਾਲ ਦੁਖੀ ਹਾਂ। 

ਚੁਰਾਈ ਅੱਖ ਮੈਂ ਜਦੋਂ ਦੀ ਤੈਂ ਕੋਲੋਂ, ਉਸ ਦਿਨ ਦੀ ਜ਼ਿੰਦਗੀ ਮੇਰੇ ਨਾਲ ਵਿਗੜ ਬੈਠੀ ਆ। ਮੈ ਰੋਜ਼ ਖਿਆਲਾਂ ਦੀ ਅੱਗ ਵਿੱਚ ਸੜ ਰਹੀ ਹਾਂ। ਮੈਨੂੰ ਸਜ਼ਾ ਮਿਲ ਰਹੀ ਹੈ। 

ਜੀ, ਇਹ ਸਮਝਣਾ ਬਹੁਤ ਜਰੂਰੀ ਹੈ ਕਿ HKL ਸਿਰਫ਼ ਗੱਲਾਂ ਨਹੀਂ ਹੈ ਕਿ ਸਾਨੂੰ ਹਲੇਮੀਆਂ ਵਾਲੇ, ਹੁਮਦਰਦੀਆਂ ਵਾਲੇ, ਮੁਹੱਬਤਾਂ ਵਾਲੇ ਬਣਨਾ ਚਾਹੀਦਾ ਹੈ। ਹਲੇਮੀਆਂ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ? ਨਹੀਂ ਬਣ ਸਕਦੇ। ਉਹ ਤੇ ਐਕਟਿੰਗ ਹੋਵੇਗੀ ਤੇ ਅਸੀਂ ਇਹਨੇ ਮਾਹਿਰ ਐਕਟਰ ਬਣ ਜਾਵਾਂਗੇ ਕਿ ਅਸੀਂ ਆਪਣੇ ਅਸਲੀ ਆਪੇ ਬਹੁਤ ਦੂਰ ਹੋਂ ਜਾਵਾਂਗੇ। ਸਾਨੂੰ ਬਹੁਤ ਸਾਫ ਹੋਣਾ ਚਾਹੀਦਾ ਹੈ ਕਿ ਹਲੇਮੀ ਕੀ ਹੈ.

ਮਨ ਕਦੇ ਹਲੇਮੀਆਂ ਵਾਲਾ ਹੋ ਹੀ ਨਹੀਂ ਸਕਦਾ। ਮਨ ਤੇ ਹਉਮੈ ਵਿੱਚ ਰਹਿੰਦਾ। ਮਾਣ ਵਿੱਚ। ਸਾਡਾ ਦਿਲ ਹਲੇਮੀਆਂ ਵਾਲਾ ਹੈ। ਇਸ ਬਾਰੇ ਗੱਲ ਕੀਤੀ ਨਹੀਂ ਜਾ ਸਕਦੀ। ਇਸ ਗੱਲ ਦਾ ਤਜਰਬਾ ਕੀਤਾ ਜਾ ਸਕਦਾ ਹੈ ਕਿ ਇਹ ਮੈਂ ਹਾਂ। 

ਸਾਡਾ ਪੁਰਾਣਾ ਆਪਾ ਜੋ ਕੁਛ ਨਹੀਂ ਸੀ। ਉਹ ਇੱਕ ਸਿਰਫ਼ ਕੁਚੱਜਾ ਟੰਗ ਸੀ ਜ਼ਿੰਦਗੀ ਜੀਣ ਦਾ ਜੋ ਕਿ ਸਾਨੂੰ ਫਿਕਰਾਂ ਵਿੱਚ ਰੱਖਦਾ ਸੀ। ਮਨ ਦੀ ਆਦਤ ਹੈ ਕਿ ਜੋ ਕੁਛ ਤੇ ਇਹ ਯਕੀਨ ਕਰੀ ਬੈਠਾ ਬਸ ਉਹਨੂੰ ਹੀ ਸੁਨਣਾ ਚਾਹੁੰਦਾ ਹੈ।

ਸਾਡੀ ਏਕ ਧੀ ਸ੍ਵਿਟ੍ਜਰਲੈਂਡ ਰਹਿੰਦੀ ਤੇ ਦੁਬਈ ਵਿੱਚ ਕੰਮ ਕਰਦੇ। ਪੰਜ ਹਫਤੇ ਪਹਿਲਾਂ ਉਹਨਾਂ ਨੇ ਸਾਨੂੰ ਇੱਕ ਚਿੱਠੀ ਲਿਖੀ ਜੀਦੇ ਵਿੱਚ ਉਹਨਾਂ ਲਿਖਿਆ ਸੀ ਕਿ ਮੈ ਰੱਬ ਦੀ ਸੇਵਾ ਕਰਨਾ ਚਾਹੁੰਦੀ ਹਾਂ, ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੀ ਹਾਂ ਪਰ ਸਮਝ ਨਹੀਂ ਆਉਂਦੀ ਸਭ ਤੋਂ ਉੱਤਮ ਤਰੀਕਾ ਕੀ ਹੈ ਮਨੁੱਖਤਾ ਦੀ ਸੇਵਾ ਲਈ?

 ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਰਫ ਚਾਰ ਹਫਤੇ ‘ਹਫ਼ਤਾਵਾਰੀ commitment’ ਕਰੋ ਤਾਂ ਜੋ ਤੁਸੀਂ ਆਪ ਦੇਖ ਸਕੋ। ਹਰ ਰੋਜ਼ ਕਰੋ ਤੇ ਉਸ ਤੋਂ ਬਾਅਦ ਸਾਨੂੰ ਹਰ ਹਫਤੇ ਤੁਸੀਂ ਭੇਜਿਆ ਕਰੋ ਲਿਖ ਕੇ ਕਿ ਤੁਸੀਂ ਕੀਤਾ ਤੇ ਕੀ ਮਹਿਸੂਸ ਕੀਤਾ। 

ਉਹਨਾਂ ਨੇ ਵਾਅਦਾ ਕੀਤੀ ਤੇ ਅਸੀਂ ਕਿਹਾ ਕਿ ਜੇ ਤੁਹਾਨੂੰ ਆਪਣੇ ਆਪ ਵਿੱਚ ਬਦਲਾਅ ਨਾ ਦਿਸਿਆ ਤੇ ਤੁਸੀਂ ਛੱਡ ਦੇਣਾ। ਫਿਰ ਕੋਈ ਲੋੜ ਨਹੀਂ ਕਰਣ ਦੀ। ਪਰਸੋਂ ਸਾਨੂੰ ਉਹਨਾਂ ਨੇ ਆਪਣੇ ਪੰਜਵੇਂ ਹਫਤੇ ਦੀ ਰਿਪੋਰਟ ਭੇਜੀ ਜਿਸ ਵਿੱਚ ਉਹਨਾਂ ਨੇ ਲਿਖਿਆ:

ਪਿਆਰੇ ਬਾਬਾ ਜੀ, 

ਮੈਂ ਤੁਹਾਨੂੰ ਹਫਤਾਵਾਰੀ ਰਿਪੋਰਟ ਭੇਜ ਰਹੀ ਹਾਂ ਤੇ ਮੈਂ ਹਰ ਰੋਜ਼ humility, kindness and love ਦੇ ਕ ਜੋ commitments ਤੁਸੀਂ ਦਿੰਦੇ ਉਹ ਕਰਦੀ ਰਹੀ ਹਾਂ, ਤੇ ਐਸ ਹਫ਼ਤੇ ਬਹੁਤ ਹੀ ਕਮਾਲ ਦਾ ਸੀ।

ਐਸ ਹਫ਼ਤੇ ਮੈਂ ਇੱਕ ਕੀਰਤਨ ਇੱਕ ਜਗ੍ਹਾ ਕੀਰਤਨ ਹੁੰਦਾ ਸੀ ਮੈਂ ਉੱਥੇ ਗਈ Switzerland ਵਿੱਚ। ਤੇ ਉੱਥੇ ਅਸੀਂ ਸਾਰੇ ਮਿਲ ਕੇ ਗਾਉਂਦੇ ਸਾਂ ਦਿਲ ਵਿੱਚੋਂ। 

ਤੇ ਮੇਰੇ ਅੰਦਰ ਅੰਤਾਂ ਦਾ ਸ਼ੁਕਰਾਨਾ ਆਇਆ ਰੱਬ ਲਈ, ਪਿਆਰ ਆਇਆ, ਹਲੇਮੀ ਆਈ। ਹੁਣ ਮੈ ਜਿਦਰ ਵੀ ਵੇਖਦੀ ਹਾਂ, ਹਲੇਮੀਆਂ, ਹੁਮਦਰਦੀਆਂ ਤੇ ਮੁਹੱਬਤਾਂ ਦੀਆਂ ਅੱਖਾਂ ਨਾਲ ਵੇਖਦੀ ਹਾਂ। 

ਮੇਰੇ ਚਾਰ ਚੁਫੇਰੇ ਬਹੁਤ ਸੋਹਣੀਆਂ ਰੂਹਾਂ ਹਨ ਜੋ ਕਿ ਮੇਰੇ ਲਈ ਬਹੁਤ ਉੱਚੇ ਜੀਵਨ ਦਾ ਉਧਾਰਨ ਹਨ। ਇਹ ਰੂਹਾਂ ਜੋ ਕਿ ਕੀਰਤਨ ਕਰਦੀਆਂ, ਗਾਉਂਦੀਆਂ - ਉਹ ਮੇਰੇ ਲਈ ਉੱਚੇ ਜੀਵਨ ਜੀਣ ਦਾ ਉਧਾਰਨ ਹਨ। ਮੈ ਆਪਣੇ ਦਿਲ ਨੂ ਮਹਿਸੂਸ ਕੀਤਾ। ਤੇ ਮੇਰਾ ਅੰਦਰ dance ਕਰਦਾ ਸੀ ਖੁਸ਼ੀ ਨਾਲ। ਮੈ ਐਸ ਵੇਲੇ ਪੂਰੀ ਤਰ੍ਹਾਂ ਵਰਤਮਾਨ ਵਿੱਚ ਹਾਂ। 

ਇਹ ਕਿੰਨਾ ਕਮਾਲ ਦਾ ਇਹ ਹਫਤਾ ਸੀ। ਮੈਂ ਕਿੰਨੀ ਭਾਗਾਂ ਵਾਲੀ ਹਾਂ। ਹੁਣ ਬਾਬਾ ਜੀ, ਮੈਂ ਜਿੰਨਾਂ ਨੂੰ ਵੀ ਮਿਲਦੀ ਹਾਂ ਓਹਨਾਂ ਨੂੰ ਦੱਸਦੀ ਹਾਂ HKL ਬਾਰੇ।

ਜੀ, ਅਸੀਂ ਆਪਣੇ ਸਾਰੇ Western ਬੱਚਿਆਂ ਨੂੰ, ਧੀਆਂ ਤੇ ਬੇਟਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਮਨ ਕਦੇ ਨਹੀਂ ਅਭਿਆਸ ਕਰਣ ਦੇਵੇਗਾ। ਪਰ ਅਭਿਆਸ ਤੋਂ ਬਿਨਾਂ ਕੁਛ ਨਹੀਂ ਬਦਲਣਾ। ਕੁਛ ਨਹੀਂ ਬਦਲਣਾ। ਅਸੀਂ ਉਹੀ ਪੁਰਾਣੀਆਂ ਲੀਹਾਂ ਤੇ ਚੱਲਦੇ ਰਹਿਣਾ ਤੇ ਸਮਜੀ ਬੈਠੇ ਹਾਂ ਕਿ ਮੈ ਵੱਡਾ ਹੋ ਗਿਆ ਹਾਂ, ਮੈਨੂੰ ਤੇ ਸਭ ਕੁਛ ਪਤਾ ਲੱਗ ਗਿਆ ਹੈ। ਇਹ ਤੇ ਓਹਨਾਂ ਲਈ ਹੈ ਜੋ ਅਜੇ ਜਾਣਦੇ ਨਹੀਂ ਪਰ ਮੈ ਤੇ ਸਭ ਕੁਛ ਜਾਣਦਾ ਹਾਂ। ਸੋ, ਇਸ ਮਨ ਤੋਂ ਬਚਕੇ। ਇਹ ਸਾਡਾ ਮਿੱਤਰ ਨਹੀਂ ਹੈ। ਇਹ ਦੁਰਜਨ ਹੈ।