
੧੯
ਜਿਸ ਤਰ੍ਹਾਂ ਆਪਾਂ ਜੀ ਰਹੇ ਹਾਂ ਹੁਣ ਇਹ ਆਪਣਾ ਕੁਦਰਤੀ ਸੁਭਾਅ ਹੀ ਨਹੀਂ ਹੈ।ਇਹ ਆਪਣਾ ਕੁਦਰਤੀ ਸੁਭਾਅ ਹੀ ਨਹੀਂ ਹੈ। ਇਸੇ ਕਰਕੇ ਆਪਾਂ ਦੁਖੀ ਹਾਂ।ਇਸ ਕਹਾਣੀ ਨੂੰ ਆਪਾਂ ਚੰਗੀ ਤਰ੍ਹਾਂ ਸਮਝਣਾ ਹੈ।
ਇਹ ਕੀ ਖੇਲ ਹੈ?
ਜਦੋਂ ਬੱਚਾ ਛੋਟਾ ਜਿਹਾ ਹੁੰਦਾ ਹੈ, ਨਵਾਂ-ਨਵਾਂ ਹੀ, ਉਹਦੀ ਲਿਵ ਅੰਦਰ ਪਰਮਾਤਮਾ ਨਾਲ ਲੱਗੀ ਰਹਿੰਦੀ। ਤੇ ਬੰਦ ਅੱਖਾਂ ਨਾਲ ਅੰਦਰ ਲਾਈਟਾਂ ਦੇ ਤਮਾਸ਼ੇ, ਅਨਹਦ ਸ਼ਬਦ, ਪਰਮਾਤਮਾ ਨਾਲ ਖੇਡਣਾ ਉਹ ਉਹਦੇ ਵਿੱਚ ਰਹਿੰਦਾ। ਤੇ ਆਪਾਂ ਨੂੰ ਲੱਗਦਾ ਕਿ ਉਹ ਸੁੱਤਾ ਹੋਇਆ ਹੈ।ਪਰ ਉਹ ਆਪਣੇ ਅੰਦਰ ਨਾਲ ਗੂੜਾ ਜੁੜਿਆ ਹੁੰਦਾ ਹੈ।
ਉਹ ਲੱਤਾ ਮਾਰਦਾ, ਬਾਹਵਾਂ ਮਾਰਦਾ, ਹੱਸਦਾ।ਕੀ ਹੈ ਉਹ? ਉਹ ਆਪਣੇ ਆਪ ਨਾਲ ਖੇਡਦਾ ਹੈ। ਉਹ ਛੋਟਾ ਜਿਹਾ ਬੱਚਾ ਜਿਹਨੂੰ ਅਜੇ ਦੁਨੀਆਂ ਨੇ ਛੂਹਿਆ ਨਹੀਂ। ਜਿਹਨੂੰ ਅਜੇ ਦੁਨੀਆਂ ਦਾ ਹੱਥ ਨਹੀਂ ਲੱਗਾ। ਉਹ ਆਪਣੇ ਆਪ ਨਾਲ ਖੇਡਦਾ ਹੈ। ਉਹ ਕਿਹੜੀ ਚੀਜ਼ ਖੇਡਦੀ ਹੈ? ਉਹ ਲੱਤਾ-ਬਾਹਵਾਂ ਨਹੀਂ ਖੇਡਦੀਆਂ।ਅੰਦਰ ਜੋ ਸੁਰਤੀ ਹੈ ਉਹ ਖੇਡਦੀ ਹੈ। ਉਹ ਸੁਰਤੀ ਆਪਣੇ ਆਪ ਨਾਲ ਖੇਡਦੀ ਹੈ।ਕਿਉਂਕਿ ਸੁਰਤੀ, ਇਹ ਸੁਰਤੀ ਹੀ ਜੀਵਨ ਹੈ।
ਸਮੁੰਦਰ ਕੀ ਕਰਦਾ ਹੈ? ਉਹ ਆਪਣੇ ਆਪ ਨਾਲ ਖੇਡਦਾ ਹੈ। ਸਮੁੰਦਰ ਪਾਣੀ। ਉਹ ਆਪਣੇ ਆਪ ਨਾਲ ਖੇਡਦਾ ਹੈ। ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ ਤੇ ਆਪਣੇ ਆਪ ਨਾਲ ਖੇਡਦਾ ਹੈ। ਖੇਡਦਾ ਖੇਡਦਾ ਬੁਲਬਲੇ ਬਣਾ ਦਿੰਦਾ।ਖੇਡਦਾ ਖੇਡਦਾ ਝੱਗ ਬਣਾ ਦਿੰਦਾ। ਖੇਡਦਾ ਖੇਡਦਾ ਲਹਿਰਾਂ ਬਣਾ ਦਿੰਦਾ। ਪਰਮਾਤਮਾ ਵੀ ਆਪਣੇ ਆਪ ਨਾਲ ਖੇਡਦਾ ਰਹਿੰਦਾ ਹੈ। ਪਰਮਾਤਮਾ ਪਿਆਰ ਹੈ। ਤਾਂ ਆਪਣੇ ਆਪ ਨਾਲ ਖੇਡਦਾ ਹੈ।ਖੇਡਦਾ ਰਹਿੰਦਾ ਆਪਣੇ ਨਾਲ, ਖੇਡਦਾ ਰਹਿੰਦਾ, ਤਾਂ ਖੇਡਣ ਖੇਡਣ ਨਾਲ ਉਹ ਬਣ ਜਾਂਦਾ ਕਰਤਾ ਪੁਰਖ।ਖੇਡਦਿਆਂ ਖੇਡਦਿਆਂ ਉਹਨੇ ਦੁਨੀਆਂ ਬਣਾ ਲਈ। ਜਿਸ ਤਰ੍ਹਾਂ ਸਮੁੰਦਰ ਬਣਾਉਂਦਾ ਹੈ ਤੇ ਫਿਰ ਢਾਹ ਦਿੰਦਾ ਹੈ।ਰੱਬ ਵੀ।ਉਹੀ ਗੱਲ।
ਇਸੇ ਤਰ੍ਹਾਂ ਆਪਾਂ ਵੀ ਇਹ ਕੁਝ ਕਰਦੇ ਹਾਂ। ਆਪਾਂ ਵੀ ਬਣਾਉਂਦੇ ਹਾਂ।ਘਰ ਬਣਾਓ, ਕਾਰਾਂ ਬਣਾਓ, ਪੈਨ ਬਣਾਓ, ਕਾਪੀਆਂ ਬਣਾਓ, ਉਹ ਬਣਾਓ, ਉਹ ਬਣਾਓ। ਕੁਝ ਚੀਜ਼ਾਂ ਇੱਥੋਂ ਚਲੀਆਂ ਜਾਂਦੀਆਂ ਹਨ, ਕੁਝ ਨਵੀਆਂ ਚੀਜ਼ਾਂ ਆ ਜਾਂਦੀਆਂ ਹਨ। ਪਰ ਇਹ ਬਣਾਉਣਾ ਹੋਰ ਹੈ ਤੇ ਰਬ ਦਾ ਬਣਾਉਣਾ ਹੋਰ ਹੈ।
ਆਪਾਂ ਰੱਬ ਹਾ, ਮਹਾਰਾਜਜੀ ਕਹਿੰਦੇ “ਪ੍ਰਭ ਦੂਰ ਨਹੀਂ ਪ੍ਰਬ ਤੂੰ ਹੈ”। ਤੂੰ ਰੱਬ ਸੀ।ਕਰਤਾ ਪੁਰਖ ਦਾ ਮਤਲਬ ਇਹ ਹੈ ਕਿ ਜੋ ਕੁਝ ਕਰਦਾ ਰਹਿੰਦਾ ਹੈ।
ਕਿਉਂਕਿ ਆਪਾਂ ਆਪਣੇ ਆਪ ਤੋਂ ਵਿਛੜੇ ਹੋਏ ਹਾਂ। ਆਪਾਂ ਆਪਣੀ ਇੱਕ ਦੁਨੀਆਂ ਬਣਾ ਲਈ ਹੈ।ਇੱਕ ਪਰਿਵਾਰ ਛੋਟਾ ਜਿਹਾ, ਯਾਰ ਦੋਸਤ, ਜੋ ਕੰਮਾਂ ਤੇ ਕੰਮ ਕਰਦੇ ਉਹਨਾਂ ਦੇ ਨਾਲ। ਬਸ ਇੰਨੀ ਕੁ ਆਪਣੀ ਦੁਨੀਆਂ ਹੈ। ਰੱਬ ਦੀ ਦੁਨੀਆਂ ਦਾ ਧਿਆਨ ਹੀ ਨਹੀਂ।
ਜ਼ਿੰਦਗੀ ਜੀਣ ਦਾ ਠੀਕ ਤਰੀਕਾ ਕੀ ਹੈ ? ਉਸ ਤਰੀਕੇ ਨਾਲ ਜ਼ਿੰਦਗੀ ਜੀਵੀ ਜਾਵੇ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਪਛਾਣੀਏ ।ਉਹ ਠੀਕ ਹੈ ਰਸਤਾ ਜੀਵਨ ਦਾ।ਬਾਹਰ ਰਹਿੰਦਿਆਂ, ਦੁਨੀਆਂ ’ਚ ਰਹਿੰਦਿਆਂ, ਕਦੀ ਆਪਾਂ ਆਪਣੇ ਆਪ ਨੂੰ ਮਿਲ ਸਕਣਗੇ? ਕਦੀ ਵੀ ਨਹੀਂ।ਜ਼ਿੰਦਗੀ ਜੀਣ ਦਾ ਠੀਕ ਤਰੀਕਾ ਉਹ ਹੈ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਪਛਾਣੀਏ।
ਸਭ ਤੋਂ ਸੋਹਣਾ ਤੋਹਫ਼ਾ — ਮਨੁੱਖੀ ਸਰੀਰ, ਮਨੁੱਖੀ ਸੁਰਤੀ। ਤੂੰ ਰੱਬ ਸੀ। ਤੇ ਕੀ ਕੀਤਾ ਤੂੰ ਰੱਬ ਹੋ ਕੇ? ਤੈਨੂੰ ਇਸ ਵਿੱਚ ਰਹਿਣ ਦਾ ਚੱਜ ਹੀ ਨਹੀਂ ਹੈ। ਤੈਨੂੰ ਪਤਾ ਨਹੀਂ ਸੀ ਤੂੰ ਕੌਣ ਹੈ?ਤੇ ਤੂੰ ਕੀ ਕਰਦੀ ਫਿਰਦੀ ਮਿੱਟੀਆਂ ਇਕੱਠੀਆਂ ਕਰਕੇ? ਮਿੱਟੀ ਤੇਰੇ ਕਿਹੜੇ ਕੰਮ ਆਉਗੀ?
ਘਰ ਜਾ ਕੇ ਦੇਖ ਆਪਣੇ ਆਪ ਨੂੰ ਪਛਾਣ,ਚੱਲ ਵਾਪਸ ਘਰ ਚੱਲ।ਚੱਲ ਵਾਪਸ ਘਰ। ਬਾਹਰ ਵਾਲੀ ਜ਼ਿੰਦਗੀ, ਉਹ ਖਤਮ ਨਹੀਂ ਹੋ ਜਾਣੀ। ਪਰ ਇਹ ਬਦਲ ਜਾਣੀ ਹੈ।ਬਦਲ ਜਾਣੀ ਹੈ।
ਜ਼ਿੰਦਗੀ ਜੀਣ ਦਾ ਠੀਕ ਤਰੀਕਾ ਕੀ ਹੋਊ ਫਿਰ? ਮਿੱਠਤ ਨੀਵੀਂ । ਪਿਆਰਆਂ ਵਾਲੇ ਹੋਈਏ, ਹਾਲੇਮੀਆਂ ਵਾਲੇ। ਇਹ ਸਿਮਰਨ ਰਾਹੀਂ ਹੋਣਾ ਹੈ ।
ਆਪਾਂ ਸਿਮਰਨ ਕਰਕੇ ਤੇ ਵਾਪਸ ਘਰ ਆਉਂਦੇ ਹਾਂ।ਸਿਮਰਨ ਕਰਕੇ ਆਪਾਂ ਆਪਣੇ ਅੰਦਰ ਆ ਕੇ ਆਪਣੀ ਰੱਬੀ ਸੁਰਤ ਨੂੰ ਪਛਾਣਦੇ ਹਾਂ।ਤੇ ਦੇਖਦੇ ਹਾਂ ਕਿ ਮੈਂ ਤੇ ਰੱਬ ਹਾਂ। ਮੇਰੀ ਮੌਤ ਹੋ ਹੀ ਨਹੀਂ ਸਕਦੀ। ਕਿੰਨਾ ਸੋਹਣਾ ਪਿਆਰਾਂ ਦਾ ਰਸਤਾ ਹੈ। ਇਹ ਪਿਆਰਾਂ ਦਾ ਰਸਤਾ ਹੈ ।
ਮਨ ਨੇ ਹਰ ਤਰੀਕਾ ਵਰਤਣਾ ਹੈ ਅੰਦਰ ਜਾਣ ਤੋਂ ਬਚਣ ਲਈ। ਇਹਨੇ ਆਪ ਅੰਦਰ ਜਾਣਾ ਨਹੀਂ ਚਾਹੁੰਣਾ ਤੇ ਦੂਸਰਿਆਂ ਤੇ ਦੋਸ਼ ਦੇਊਗਾ।ਆਪਣੇ ਮਨ ਨੇ ਹਰ ਤਰੀਕਾ ਵਰਤਣਾ ਕਿ ਆਪਾਂ ਆਪਣੇ ਅੰਦਰ, ਆਪਣੇ ਘਰ, ਪਰਮਾਤਮਾ ਦੀ ਦੁਨੀਆਂ ਵਿੱਚ ਨਾ ਜਾ ਸਕੀਏ।ਇਹ ਕਦੀ ਆਖੂਗਾ ਮੈਂ ਜਦੋਂ ਅੰਮ੍ਰਿਤ ਵੇਲੇ ਉੱਠਦਾ ਫਿਰ ਸਾਰਾ ਦਿਨ ਸੁਸਤੀ ਜਿਹੀ ਪਈ ਰਹਿੰਦੀ।ਕੰਮ ਤੇ ਮੈਨੂੰ fire ਕਰ ਦੇਣਗੇ।ਜਾਂ ਜੇ ਮੈਂ ਜਿਆਦਾ ਚਿਰ ਬੈਠਦਾ ਹਾਂ ਫਿਰ ਮੇਰਾ ਸਰੀਰ ਕਮਜ਼ੋਰ ਜਿਹਾ ਹੋ ਜਾਂਦਾ।ਇਹਦੇ ਹੱਥੋਂ ਛੁੱਟਣਾ ਬਹੁਤ ਮੁਸ਼ਕਿਲ।
ਜਦੋਂ ਆਪਾਂ ਮਨ ਦੇ ਪਿੱਛੇ ਹੀ ਤੁਰ ਕੇ ਜ਼ਿੰਦਗੀ ਜੀਉਂਦੇ ਹਾਂ, ਤਾਂ ਸਰੀਰ ਵੀ ਦੁਖੀ ਹੋ ਜਾਂਦਾ ਹੈ।ਉਹ ਬਿਮਾਰ ਹੋ ਜਾਂਦਾ ਹੈ। ਜਿਹੜੀ tension, ਫਿਕਰ-ਚਿੰਤਾ।….ਇੰਨਾ ਫਿਕਰ ਚਿੰਤਾ ਵਿੱਚ ਰਹਿ ਕੇ ਸਰੀਰ ਦਾ ਨੁਕਸਾਨ ਹੈ ।
ਜਦੋਂ ਆਪਾਂ ਕਿਸੇ ਗਲਤ ਪਾਸੇ ਤੁਰਦੇ ਹਾਂ ਤੇ ਆਪਣੇ ਅੰਦਰੋਂ ਇੱਕ ਅਵਾਜ਼ ਆਉਂਦੀ ਹੈ। ਬੋਲ ਨਹੀਂ, ਮਹਿਸੂਸ ਆਪਾਂ ਨੂੰ ਹੁੰਦਾ ਹੈ।ਆਪਾਂ ਨੂੰ ਉਦੋਂ ਡਰ ਜਿਹਾ ਲੱਗਦਾ।ਉਹ ਡਰ ਪਰਮਾਤਮਾ ਪੈਦਾ ਕਰਦਾ ਹੈ ਕਿ ਇਧਰ ਨਾ ਜਾ। ਇਧਰ ਨਾ ਜਾ।
ਜਦੋਂ ਉਹਨੇ ਅੰਦਰ ਡਰ ਜਿਹਾ ਪਾਇਆ ਸੀ ਤੇ ਪਿਆਰ ਨਾਲ ਤੈਨੂੰ ਆਖਿਆ ਸੀ ਇਧਰ ਨਾ ਜਾ।ਹੌਲੀ ਜਿਹੀ ਦੁਨੀਆਂ ਨੂੰ ਨਾ ਪਤਾ ਲੱਗੇ, ਪਰ ਤੂੰ ਸੁਣੀ ਨਹੀਂ ਉਹਦੀ ਗੱਲ। ਉਹਨੇ ਪਿਆਰ ਨਾਲ ਕੀਤਾ ਸੀ ਮਨਾ। ਖਰਗੋਸ਼ੀਆਂ ਵੇ ਯਾਰ ਦੀਆਂ।ਸੁਣੀਆਂ ਨਾ ਕੰਨ ਦੇ ਕੇ। ਉਹਨੇ ਪਿਆਰ ਨਾਲ ਕੀਤਾ ਸੀ ਮਨਾ।
ਜਦੋਂ ਸੂਰਜ ਉੱਗਦਾ…ਕਿਉਂਕਿ ਉਹ ਸਹਿਜ ਵਿੱਚ ਹੁੰਦਾ।ਉਹ ਸਹਿਜ ਵਿੱਚ ਹੈ। ਆਪਾਂ ਨੂੰ ਸਹਿਜ ਸਹਿਜਤਾ ਸੋਹਣੀ ਲੱਗਦੀ ਹੈ।ਤੇ ਫਿਰ ਹੋਰ ਕੀ ਮਤਲਬ ਹੋਇਆ ਕਿ ਇਹ ਜਰੂਰ ਮੇਰਾ ਸੁਭਾਅ ਹੈ।ਮੇਰੇ ਵਿੱਚ ਸਹਿਜਤਾ ਨਹੀਂ ਇਹ ਤੇ ਹੋਰ ਗੱਲ ਹੈ।ਪਰ ਮੈਨੂੰ ਇਹ ਚੰਗੀ ਲੱਗਦੀ ਹੈ।ਇਹ ਜਰੂਰ ਮੇਰਾ ਸੁਭਾਅ ਹੋਣਾ।ਸਹਿਜਤਾ ਸਿਰਫ਼ ਸਿਮਰਨ ਕਰਨ ਨਾਲ ਤੇ ਜੋ ਆਪਾਂ ਹਰ ਰੋਜ਼ practice ਕਰਦੇ ਹਾ ਉਹਦੇ ਨਾਲ ਆਉਂਦੀ ਹੈ । ਜਦੋਂ ਸਿਮਰਨ ਕਰਦੇ ਹਾਂ ਤੇ ਉਹ practice ਕਰਦੇ ਹਾਂ…ਹੌਲੀ ਹੌਲੀ ਆਪਾਂ ਸਹਿਜਤਾ ਵਿੱਚ ਆਉਂਦੇ ਹਾਂ।
ਜਦੋਂ ਆਪਾਂ ਹੋਰ ਤੇ ਹੋਰ ਸਹਿਜ ਵਿੱਚ ਆਉਂਦੇ ਹਾਂ।ਰੱਬ ਆਪਾਂ ਵੱਲ ਨੇੜੇ ਆਉਂਦਾ ਹੈ
ਪਿਆਰਾਂ ਦਾ ਰਸਤਾ ਹੈ। ਪਰਮਾਤਮਾ ਨਾਲ ਪਿਆਰਾਂ ਦਾ ਰਿਸ਼ਤਾ ਬਣਾਉਣਾ ਕਿਉਂਕਿ ਰਾਹ ਪਿਆਰਾਂ ਦਾ ਹੈ।