ਐਪਿਸੋਡ ੧੦

ਸਾਡੇ ਦੁੱਖ ਅਤੇ ਪੀੜਾਂ ਦਾ ਅਸਲ ਕਾਰਣ

ਸਾਡੇ ਦੁੱਖ ਅਤੇ ਪੀੜਾਂ ਦਾ ਅਸਲ ਕਾਰਣ

ਵਾਹਿਗੁਰੂ। 

 ਹਿਰਦੇ ਤੇ ਜਿਹਾ ਧੜਕਦੇ ਦਿਲ ਨੂੰ ਮਹਿਸੂਸ ਕਰਨਾ। ਇੱਡੀ ਵੱਡੀ ਬਖਸ਼ਿਸ਼ ਤੂੰ ਉਹੀ ਹੈ ਜਿਹਨੂੰ ਪ੍ਰਭੂ ਆਖਦੇ, ਜਿਹਨੂੰ ਪਰਮਾਨੰਦ ਆਖਦੇ। ਪਰਮਾਨੰਦ ਮਤਲਬ ਡੂੰਘੇ ਸੁੱਖ ਵਿੱਚ। ਤੇਰਾ ਨਾਂ ਪ੍ਰਭੂ ਹੈ। ਪਰਮਾਤਮਾ ਦੀ ਸਭ ਸਭ ਤੋਂ ਸੋਹਣੀ ਰਚਨਾ ਵਿੱਚ ਇੱਕ ਰਚਨਾ ਮਨੁੱਖਾ ਦੇਹੀ ਤੇ ਮਨੁੱਖੀ ਸੁਰਤੀ ਹੈ। ਉਹ ਸੁਰਤੀ ਜੋ ਸਭ ਤੋਂ ਉੱਚੀ ਸੁਰਤੀ ਹੈ। 

ਪਰਮਾਤਮਾ ਨੇ ਮਨੁੱਖ ਨੂੰ ਸਭ ਤੋਂ ਜਿਆਦਾ ਸੁਰਤੀ ਬਖਸ਼ਸ਼ੀ ਹੈ। ਉਹ ਸੁਰਤੀ ਜੋ ਸੋਚ ਸਕਦੀ ਹੈ, ਮਹਿਸੂਸ ਕਰ ਸਕਦੀ, ਸਮਝ ਸਕਦੀ ਹੈ। ਦੁਨੀਆਂ ਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਜ਼ਿੰਦਗੀ ਜੀਣੀ। HKL ਦਾ ਮਕਸ਼ਦ ਦੁਨੀਆਂ ਭਰ ਨੂੰ ਮਹਾਰਾਜ ਜੀ ਦਾ ਇਹ message ਦੇਣਾ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਵੀਂਦੀ ਹੈ। 

ਮੇਰੇ ਪਿਆਰੇ, ਤੁਹਾਡੇ ਹੱਥ ਵਿੱਚ ਹੈ ਮੇਰੀ ਲਾਜ ਰੱਖਣੀ। ਮੇਰਾ ਮੂਰਖ ਮਨ  ਮੂਰਖ ਬਾਲਕ ਰਾਜਾ ਬਣਿਆ ਬੈਠਾ। ਇਹ ਤੇ ਮੇਰੀ ਪੱਤ ਗੁਆਊਗਾ। ਨਿੱਤ ਮੇਰੀ ਪੱਤ ਗੁੰਦਾ ਹੈ। ਕਦੀ ਕ੍ਰੋਧ ਚੜ੍ਹਾ ਕੇ, ਕਦੀ ਲਾਲਸਾ ਲਾਲਚ, ਕਦੀ ਕੁਛ ਕਦੀ ਕੁਛ। ਰੋਜ਼ ਮੇਰੀ ਪੱਤ ਗਵਾਉਂਦਾ ਹੈ। ਤੇ ਚੁਰਾਹੇ ਖਲਾਰ ਕੇ ਗਵਾਉਂਦਾ ਹੈ, ਦੁਨੀਆਂ ਦੇ ਸਾਹਮਣੇ।

ਆਪਣੇ ਦੁੱਖਾਂ ਦਾ ਕਾਰਨ ਸਮਝਣਾ ਚੰਗੀ ਤਰ੍ਹਾਂ। ਸਾਡੇ ਕ੍ਰੋਧ ਦਾ ਕਾਰਣ, ਸਾਡੀ ਮਾਯੂਸੀ ਦਾ ਕਾਰਣ, ਸਾਡੇ ਦੁੱਖਾਂ ਦਾ ਕਾਰਣ, ਸਾਡੇ ਪਛਤਾਵੇ ਦਾ ਕਾਰਣ। ਅਸੀਂ ਹਮੇਸ਼ਾ ਕਾਹਲੀ ਵਿੱਚ ਰਹਿੰਦੇ ਹਾਂ.. ਆਪਣੀਆਂ ਖਾਇਸ਼ਾਂ ਕਰਕੇ। ਪਰਮਾਤਮਾ ਸਾਨੂੰ ਸਾਰਿਆਂ ਨੂੰ ਉਹ ਸਭ ਕੁਛ ਦੇਂਦਾ ਹੈ ਜੀਦੀ ਸਾਨੂੰ ਜਰੂਰਤ ਹੈ ਪਰ ਅੱਜ ਕੱਲ ਦੀ ਦੁਨੀਆਂ ਦੇ ਬਾਜ਼ਾਰਾਂ ਵਿੱਚ ਲੱਖਾਂ ਤਰ੍ਹਾਂ ਦਾ ਸਮਾਨ ਵਿਕ ਰਿਹਾ ਹੈ ਸਾਡੇ ਖਰੀਦਣ ਲਈ। 

ਤੇ ਉਹ ਕਮਪਣੀਜ਼ ਉਸ ਸਮਾਨ ਨੂੰ ਵੇਚਣ ਲਈ ਬੇਅੰਤ ਮਾਇਆ ਖਰਚ ਕਰ ਰਹੇ ਹਨ ਕਿ ਦੁਨੀਆਂ ਨੂੰ ਇਹ ਸਮਾਨ ਵੇਚਣਾ ਕਿੱਦਾਂ? ਦੁਨੀਆਂ ਦੇ ਮਨਾਂ ਨੂੰ ਕਿਸ ਤਰ੍ਹਾਂ ਭਰਮਾਉਣਾ ਕਿ ਆਹ ਚੀਜ਼ ਤੈਨੂੰ ਚਾਹੀਦੀ ਹੈ? ਪਰ ਸਾਨੂੰ ਚਾਹੀਦੀ ਨਹੀਂ ਹੁੰਦੀ।

ਆਪਾਂ ਨੂੰ ਬਿਲਕੁਲ ਪਤਾ ਨਹੀਂ ਲੱਗਦਾ। ਉਹ ਇਸ ਤਰ੍ਹਾਂ ਮਨ ਨੂੰ ਫੜਦੇ ਹਨ। ਪਤਾ ਨਹੀਂ ਲੱਗਦਾ ਕਿ ਮੈਂ ਕੌਣ ਹਾਂ? ਮੈਨੂੰ ਚਾਹੀਦਾ ਕੀ ਹੈ? ਮੇਰਾ ਦਿਲਚਸਪੀ ਕੀ ਹੈ ਇਸ ਜ਼ਿੰਦਗੀ ਵਿੱਚ? ਤੇ ਚੀਜ਼ਾਂ ਖਰੀਦਣ ਲਈ ਮੇਰੀ ਸਮਰੱਥਾ ਕਿੰਨੀ ਹੈ? ਕੁਛ ਯਾਦ ਨਹੀਂ।

ਉਹਨਾਂ ਬਜ਼ਾਰਾਂ ਨੇ ਸਾਡੇ ਮਨ ਅੰਦਰ ਝੂਠੀਆਂ ਖਾਇਸ਼ਾਂ ਪੈਂਦਾ ਕਰ ਦਿੱਤੀਆਂ ਤੇ ਹਰ ਰੋਜ਼ ਬਹੁਤ ਪੈਸੇ ਬਣਾਏ ਜਾ ਰਹੇ ਨੇ। ਉਹਨਾਂ ਨੂੰ ਦੁਨੀਆਂ ਦਾ ਕੋਈ ਫਿਕਰ ਨਹੀਂ ਹੈ। ਉਹਨਾਂ ਨੂੰ ਤੁਹਾਡੀ ਸਿਹਤ ਨਾਲ ਕੋਈ ਲੈਣਾ ਦੇਣ ਨਹੀਂ ਹੈ ਜਾਂ ਇਸ ਚੀਜ਼ ਤੁਹਾਨੂੰ ਮਾਨਸਿਕ ਜਾਂ ਸਰੀਰਕ ਤੌਰ 'ਤੇ  ਕੀ ਅਸਰ ਪਵੇਗਾ। ਇਹ ਉਨ੍ਹਾਂ ਦੀ ਚਿੰਤਾ ਨਹੀਂ ਹੈ। ਉਨ੍ਹਾਂ ਦੀ ਚਿੰਤਾ ਤਾਂ ਸਿਰਫ਼ ਇਹ ਹੈ ਕਿ ਵੱਧ ਤੋਂ ਵੱਧ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ। 

ਸਿਮਰਨ ਕੀ ਕਰਦਾ ਜੀ? ਸਿਮਰਨ ਕਰਣ ਨਾਲ ਨਾ ਕੋਈ ਦੁੱਖ, ਨਾ ਕੋਈ ਕਲੇਸ਼, ਨਾ ਕੋਈ ਉਦਾਸੀ, ਨਾ ਕੋਈ ਗ਼ਮ —ਕੁਝ ਵੀ ਸਾਨੂੰ ਛੂਹ ਨਹੀਂ ਸਕਦਾ। ਸਿਮਰਨ ਆਪਾਂ ਨੂੰ ਮਨ ਦੇ ਹੱਥੋਂ ਕੱਢ ਕੇ ਜਿਹੜੀ ਸੁਰਤੀ ਅੱਗੇ ਪਿੱਛੇ ਫਿਰਦੀ ਸੀ ਸੱਜੇ ਖੱਬੇ ਉਹਨੂੰ ਉੱਪਰ ਨੂੰ ਚਾੜਦਾ ਹੈ।

ਸਿਮਰਨ ਵਿੱਚ ਤੇਰੀ ਸੁਰਤੀ ਮਨ ਦੇ ਹੱਥੋਂ ਨਿਕਲ ਜਾਣੀ ਉੱਪਰ ਨੂੰ ਵਗਣ ਲੱਗ ਪੈਣੀ। ਮਨ ਹੀ ਸਾਰੇ ਦੁੱਖਾਂ ਦਾ ਕਾਰਣ ਹੈ। ਮਨ ਕਹਿੰਦਾ ਸੀ ‘ਮੈਨੂੰ ਆਹ ਚਾਹੀਦਾ ਉਹ ਚਾਹੀਦਾ। ਐਸ ਤਰ੍ਹਾਂ ਦੀ ਕੋਠੀ ਚਾਹੀਦੀ। ਮੈਨੂੰ ਮਹਿਲ ਚਾਹੀਦਾ। ਰਾਜੇ ਦੇ ਮਹਿਲ ਵਾਂਗੂ ੫੦ ਕਮਰੇ ਚਾਹੀਦੇ ਨੇ।’ 

ਤੁਹਾਨੂੰ ਉਹ ੫੦ ਕਮਰਿਆਂ ਵਾਲੇ ਮਹਿਲ ਮਿਲ ਤਾਂ ਜਾਵੇਗਾ ਪਰ ਤੁਸੀਂ ਤੇ ਤੁਹਾਡਾ ਪਰਿਵਾਰ ਬਰਬਾਦ ਹੋਂ ਜਾਏਗਾ।ਕਿਸੇ ਨੂੰ ਕਿਸੇ ਦੀ ਖ਼ਬਰ ਨਹੀਂ ਹੋਵੇਗੀ ਕਿ ਕੌਣ ਕਿੱਥੇ ਹੈ। ਕੋਈ ਰਿਸ਼ਤਾ ਨਹੀਂ ਪਰਿਵਾਰ ਦਾ ਆਪਸੀ ਪਿਆਰ ਅਤੇ ਰਿਸ਼ਤਾ ਕਮਜ਼ੋਰ ਹੋ ਜਾਵੇਗਾ। ਪਰ ਮਨ ਦੀ ਆਦਤ ਹੈ ਇਹਨੇ ਕਹਿਣਾ ‘ਮੈਨੂੰ ਇਹ ਚਾਹੀਦਾ ਹੈ।’ 

ਉਹ ਕਹਿੰਦੇ ਤੂੰ ਸਿਮਰਨ ਕਰ। ਸਿਮਰਨ ਵਿੱਚ ਤੇਰੀ ਸੁਰਤੀ ਮਨ ਦੇ ਹੱਥੋਂ ਨਿਕਲ ਜਾਣੀ ਉੱਪਰ ਨੂੰ ਵਗਣ ਲੱਗ ਪੈਣੀ। ਤੂੰ ਇੱਥੇ ਆ ਕੇ ਦੇਖ ਤੈਨੂੰ ਚਾਹੀਦਾ ਉਹ। ਨਹੀਂ ਜੀ। ਮੈਨੂੰ ਤਾਂ ਸਿਰਫ਼ ਇੱਕ ਛੋਟਾ ਜਿਹਾ ਕਮਰਾ ਹੀ ਕਾਫ਼ੀ ਹੈ, ਜਿੱਥੇ ਮੈਂ ਇਸ ਸੁਰਤੀ  ਵਿੱਚ ਰਹਿ ਸਕਾਂ।

ਸਿਮਰਨ ਕਰਕੇ ਜ਼ਿੰਦਗੀ ਦਾ ਹਰ ਸਵਾਲ ਉਥੋਂ ਜਵਾਬ ਮਿਲਦਾ ਹੈ। ਸਿਮਰਨ ਜ਼ਿੰਦਗੀ ਦੇ ਸਾਰੇ 

ਦੁੱਖਾਂ, ਕਲੇਸ਼ਾਂ ਦਾ ਜਵਾਬ ਹੈ। ਜ਼ਿੰਦਗੀ ਆਪਣੇ ਕੁਦਰਤੀ ਸੁਭਾਅ ਅਨੁਸਾਰ ਜੀਣ ਹੈ ਜਿੱਥੇ ਤੁਹਾਡੀ ਸੁਰਤੀ ਉੱਪਰ ਨੂੰ ਵਗਦੀ ਹੈ ਜੋ ਕੇ ਇਹਦਾ ਅਸਲ ਸੁਭਾਅ ਹੈ। 

ਮਨ ਦਾ ਸੁਭਾਅ ਹੈ ਉਹ ਕਰਨਾ ਜੋ ਦੁਨੀਆ ਕਰ ਰਹੀ, ਨਕਲੀ ਬਣਨਾ ਹੈ ਤੇ ਸਾਡਾ ਕੁਦਰਤੀ ਸੁਭਾਅ ਹੈ ਅਸਲੀ ਬਣਨਾ। ਹੁਣ ਵਿੱਚ ਜੀਣਾ ਜਿੱਥੇ ਸੁਰਤੀ ਉੱਪਰ ਨੂੰ ਚੜ੍ਹਦੀ ਹੈ। ਕੁਦਰਤੀ। 

ਦੋ ਰਸਤੇ ਹਨ, ਇੱਕ ਮਨ ਦਾ ਰਸਤਾ। ਉਹ ਰਸਤਾ ਡੰਡੀਏ ਡੰਡੀ ਜਾਣਾ ਧਰਤੀ ਤੇ। ਉਸ ਰਸਤੇ ਤੇ ਬਹੁਤ ਸਾਰੇ ਲੋਕ ਹਨ, ਬਹੁਤ ਸਾਰਾ ਮੁਕਾਬਲਾ। ਉਸ ਰਸਤੇ ਤੇ ਸਾਰੇ ਕਾਹਲੇ ਹਨ, ਕ੍ਰੋਧ ਨਾਲ ਭਰੇ, ਦੁੱਖਾਂ ਕਲੇਸ਼ਾਂ ਵਿੱਚ ਘਿਰੇ ਕਿਉਂਕਿ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਮਨ ਦਾ ਰਾਹ ਇੱਕ ਜੰਗਲੀ ਰਾਹ ਹੈ। ਅਸਲ ਵਿੱਚ ਕੋਈ ਰਾਹ ਹੈ ਹੀ ਨਹੀਂ। ਮਨ ਵਿੱਚੋਂ ਜੀਣਾ ਉਸ ਜੰਗਲ ਦੇ ਰਾਹ ਤੇ ਤੁਰਨਾ ਹੈ ਜੋ ਕੀਤੇ ਨਹੀਂ ਪਹੁੰਚਦਾ। ਉਸ ਜੰਗਲ ਵਿੱਚ ਸਿਰਫ਼ ਦੁਖ, ਡਰ ਤੇ ਉਦਾਸੀ ਹੈ। 

ਤੇ ਫਿਰ ਇਕ ਹੋਰ ਰਸਤਾ ਹੈ, ਇਹ ਰਸਤਾ ਹੈ ਰੌਕੇਟ ਬਣ ਕੇ ਜਾਣਾ ਉੱਪਰ ਨੂੰ। ਕਿਸੇ ਨਾਲ ਮੁਕਾਬਲਾ ਨਹੀਂ, ਕਿਸੇ ਨਾਲ ਕਲੇਸ਼ ਨਹੀਂ। ਗੁੱਸਾ ਹੋਣ ਦਾ ਕੋਈ ਕਾਰਨ ਨਹੀਂ। ਉਦਾਸ ਹੋਣ ਦਾ ਕੋਈ ਕਾਰਨ ਨਹੀਂ। ਇਹ ਵਾਲਾ ਰਸਤਾ ਹਮੇਸ਼ਾ ਤਾਜ਼ਾ, ਖੁੱਲ੍ਹਾ, ਡੁੱਲ੍ਹਾ। ਤੁਸੀਂ ਇਕੱਲੇ ਸਾਰੇ ਪਿਆਰ ਭਰੇ ਅਸਮਾਨ ਵਿਚ। ਉਹ ਅਸਮਾਨ ਜੋ ਪਰਮਾਤਮਾ ਆਪ ਬਣਿਆ ਹੋਇਆ ਹੈ। ਇਹ ਸਾਡੇ ਕੁਦਰਤੀ ਸੁਭਾਅ ਹੈ, ਉੱਪਰ ਨੂੰ ਵਗਣਾ। 

ਦਾੜ੍ਹੀ ਅਤੇ ਕੇਸ ਰੱਖਣਾ ਕਿਸੇ ਧਰਮ ਦੀ ਗੱਲ ਨਹੀਂ ਹੈ, ਕਿਉਂਕਿ ਇਹ ਕੋਈ ਧਰਮ ਨਹੀਂ। ਇਹ ਤਾਂ ਸਿਰਫ਼ ਇਸ ਗੱਲ ਦਾ ਪਰਤੀਕ ਹੈ ਕਿ ਮੈਂ ਆਪਣੇ ਕੁਦਰਤੀ ਸੁਭਾਅ ਅਨੁਸਾਰ ਜੀ ਰਿਹਾ ਹਾਂ। ਮੇਰਾ ਸਰੀਰ ਉਸ ਰੂਪ ਵਿੱਚ ਹੈ, ਜਿਵੇਂ ਪਰਮਾਤਮਾ ਨੇ ਇਸ ਨੂੰ ਬਣਾਇਆ ਸੀ। ਮੇਰੀ ਸੁਰਤੀ ਵੀ ਆਪਣੇ ਕੁਦਰਤੀ ਰਾਹ ਉੱਤੇ ਚੱਲ ਰਹੀ ਹੈ। ਬੱਸ, ਇੰਨੀ ਹੀ ਗੱਲ ਹੈ। ਨਾ ਕੋਈ ਧਰਮ, ਨਾ ਕੁਛ।

HKL ਇਹੀ ਹੈ ਕਿ ਹਰ ਮਨੁੱਖ ਆਪਣੇ ਅੰਦਰਲੇ ਕੁਦਰਤੀ ਸੁਭਾਅ ਨੂੰ ਪਛਾਣੇ ਅਤੇ ਉਸ ਅਨੁਸਾਰ ਜੀਵੇ। ਪਹਿਲਾਂ ਅਸੀਂ ਆਪ ਇਸ ਰਾਹ 'ਤੇ ਚੱਲੀਏ, ਫਿਰ ਆਪਣੇ ਭੈਣਾਂ-ਭਰਾਵਾਂ—ਇਸ ਸਮੁੱਚੇ ਮਨੁੱਖੀ ਪਰਿਵਾਰ—ਦੀ ਸਹਾਇਤਾ ਕਰੀਏ, ਤਾਂ ਜੋ ਉਹ ਵੀ ਆਪਣੇ ਕੁਦਰਤੀ ਸੁਭਾਅ ਅਨੁਸਾਰ ਜੀਵਨ ਜੀ ਸਕਣ।