ਐਪਿਸੋਡ ੧੧

ਰੱਬ ਨੂੰ ਫ਼ਰਕ ਪੈਂਦਾ ਹੈ ਕਿ ਅਸੀਂ ਹਾਜ਼ਰ ਹਾਂ ਜਾਂ ਨਹੀਂ।

ਰੱਬ ਨੂੰ ਫ਼ਰਕ ਪੈਂਦਾ ਹੈ ਕਿ ਅਸੀਂ ਹਾਜ਼ਰ ਹਾਂ ਜਾਂ ਨਹੀਂ।

ਵਾਹਿਗੁਰੂ।

ਜੀ, ਆਪਾਂ ਸਾਰੇ ਹਿਰਦਿਆਂ ਤੇ ਧਿਆਨ ਧਰ ਕੇ ਤੇ ਪਰਮਾਤਮਾ ਦੇ ਅੰਦਰ ਹੀ ਅਰਦਾਸ ਕਰੀਏ ਕਿ ਮੈਨੂੰ ਸੁਣ ਜਾਵੇ। ਮੈਨੂੰ ਸੁਣ ਜਾਵੇ।

ਸੱਚ ਨੂੰ ਸਿਰਫ਼ ਦਿਲ ਦੇ ਰਾਹੀਂ ਸੁਣਿਆ ਜਾ ਸਕਦਾ। 

ਮੇਰੇ ਅੰਦਰ ਬੈਠਾ ਇੱਡੀ ਵੱਡੀ ਤਾਕਤ, ਅਥਾਹ ਤਾਕਤ ਸਾਰੇ ਖੰਡ ਬ੍ਰਹਿਮੰਡ ਦੇ ਵਿੱਚ ਤੇ ਮੈਨੂੰ ਮਹਿਸੂਸ ਨਹੀਂ ਹੁੰਦੇ। ਇਸ ਸਰੀਰ ਵਿੱਚ ਪਰਮਾਤਮਾ ਦਾ ਮਹਿਲ ਹੈ ਪਰ ਉਹ ਇਸ ਮਨ ਰਾਹੀਂ ਨਹੀਂ ਮਹਿਸੂਸ ਹੁੰਦਾ। ਮਨ ਸਾਡਾ ਹਮੇਸ਼ਾ ਜਾਂ ਤਾਂ ਭੂਤਕਾਲ ਵਿੱਚ ਜਾਂ ਭਵਿਖਕਾਲ ਵਿੱਚ। 

ਅਗਮ ਦਾ ਮਤਲਬ ਹੁੰਦਾ ਜਿੱਥੇ ਜਾ ਨਾ ਸਕੀਏ। ਗਮ। ਅਗਮ ਜਿੱਥੇ ਜਾ ਨਹੀਂ ਸਕਦਾ। ਆਪਣਾ ਮਨ, ਆਪਣਾ ਮਨ ਨਹੀਂ ਉਥੇ ਜਾ ਸਕਦਾ ਜਿੱਥੇ ਪਰਮਾਤਮਾ ਬੈਠਾ ਕਿਉਂਕਿ ਮਨ ਹਮੇਸ਼ਾ ਧਰਤੀ ਦੇ ਸਮਾਨੰਤਰ ਰਹਿੰਦਾ ਹੈ ਜਾਂ ਬੀਤ ਗਿਆ ਕੱਲ ਵਿੱਚ ਜਾਂ ਆਉਣ ਵਾਲੇ ਕੱਲ ਦੀ ਫਿਕਰ। ਇਹ ਨਹੀਂ ਉਥੇ ਪਹੁੰਚ ਸਕਦਾ। ਰਸਤਾ ਉੱਪਰ ਨੂੰ ਹੈ। ਉਹਦੇ ਮਹਿਲਾਂ ਵਿੱਚ ਪਹੁੰਚਣ ਲਈ ਜਿਸ ਨੂੰ ਪੌੜੀ ਆਖਦੇ ਪੌੜੀ। 

ਐਸ ਹਫ਼ਤੇ ਜੋ ਆਪਾਂ ਹਰ ਰੋਜ਼ ਜ਼ਿੰਦਗੀ ਦੇ ਠੀਕ ਰਸਤੇ ਪਰ ਚੱਲਣ ਲਏ practice ਕਰਨੀ ਉਹ ਘੜੀ ਮੁੜੀ ਸਾਰੇ ਦਿਨ ਵਿੱਚ, ਸਭ ਕੁਝ ਛੱਡ ਕੇ ਸ਼ਾਂਤ ਹੋ ਕੇ ਜਾਗ ਕੇ ਤਿੰਨ ਚੀਜ਼ਾਂ ਦੇਖਣੀਆਂ ਹਨ। ਪਹਿਲੀ ਮਹਿਸੂਸ ਕਰਨੀ ਜਾਂ ਯਾਦ ਕਰਨੀ ਪਹਿਲੀ ਗੱਲ ਕਿ ਮੈਂ ਪਰਮਾਤਮਾ ਦੇ ਵਿੱਚ ਵੱਸ ਰਿਹਾ ਦੂਸਰੀ ਗੱਲ ਪਰਮਾਤਮਾ ਮੇਰੇ ਵਿੱਚ ਵੱਸ ਰਿਹਾ ਤੀਸਰੀ ਗੱਲ ਮੈਂ ਹਮੇਸ਼ਾ ਧਰਤੀ ਨਾਲ ਜੁੜਿਆ ਰਹਿੰਦਾ ਮੇਰੇ ਪੈਰ।  ਤੇ ਧਰਤੀ ਸਭ ਤੋਂ ਹਲੇਮੀਆਂ ਵਾਲੀ ਹੈ।

ਸੋ, ਮੈਂ ਹਮੇਸ਼ਾ ਹਲੇਮੀਆਂ ਨਾਲ ਜੁੜਿਆ ਹੋਇਆ ਹਾਂ। ਪਿਆਰਾਂ ਨਾਲ  ਜੁੜਿਆ ਹੋਇਆ ਹਾਂ। ਮੈਂ ਹਮੇਸ਼ਾ ਪਰਮਾਤਮਾ ਦੇ ਵਿੱਚ ਵਸਦਾ ਹਾਂ। ਮੈਂ ਪਰਮਾਤਮਾ ਦਾ ਘਰ ਬਣਿਆ ਹੋਇਆ ਹਾਂ; ਪਰਮਾਤਮਾ ਦਾ ਮਹਿਲ। 

ਜਦੋਂ ਵੀ ਟਾਈਮ ਮਿਲੇ, ਧਰਤੀ ਤੇ ਬੈਠਣਾ, ਆਪਣੇ ਪੈਰ ਮਹਿਸੂਸ ਕਰਨੇ ਧਰਤੀ ਨਾਲ ਜੁੜੇ ਤੇ ਯਾਦ ਰੱਖਣਾ ਕਿ ਮੇਰੇ ਪੈਰ plug ਬਣ ਕੇ ਧਰਤੀ ਨਾਲ ਜੁੜੇ ਹੋਏ ਹਨ। ਹਲੇਮੀਆਂ ਨਾਲ ਜੁੜੇ ਹੋਏ ਹਨ। ਪਿਆਰਾਂ ਨਾਲ ਜੁੜੇ ਹੋਏ ਹਨ। ਕਈ ਵਾਰ ਦਿਨ, ਬਹੁਤ ਜਾਗਕੇ ਇਹ ਪ੍ਰੈਕਟਿਸ ਕਰਨੀ। ਜੀ, ਇਸ practice ਤੇ simran ਨੇ ਆਪਾਂ ਨੂੰ ਬਦਲਣਾ ਹੈ।

ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੁਖ ਕਿਉਂ ਹਨ। ਕਿਉਂ ਸਾਰੇ ਦੁਖੀ ਹਨ। ਕਿਉਂਕਿ ਦੁਨੀਆ ਦੇ ਬਾਜ਼ਾਰ ਵਿੱਚ ਅਣਗਿਣਤ ਚੀਜ਼ਾਂ, ਵਸਤਾਂ ਅਤੇ ਥਾਵਾਂ ਹਨ। ਉਨ੍ਹਾਂ ਚੀਜ਼ਾਂ ਨੂੰ ਸਾਨੂੰ ਵੇਚਣ ਲਈ ਬੇਅੰਤ ਪੈਸਾ ਖਰਚਿਆ ਜਾ ਰਿਹਾ ਹੈ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਸਾਨੂੰ ਇਹ ਵਿਸ਼ਵਾਸ ਕਰਵਾਇਆ ਜਾਂਦਾ ਹੈ ਕਿ ‘ਮੈਨੂੰ ਇਸ ਦੀ ਲੋੜ ਹੈ,’ ਕਿਉਂਕਿ ਇਨ੍ਹਾਂ ਨੂੰ ਇਸੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ।”

ਅਤੇ ਜਦੋਂ ਵੀ ਸਾਡਾ ਕੋਈ ਗੁਆਂਢੀ, ਦੋਸਤ, ਰਿਸ਼ਤੇਦਾਰ ਜਾਂ ਕੰਮ ਵਾਲੀ ਥਾਂ ’ਤੇ ਸਾਡੇ ਨਾਲ ਕੰਮ ਕਰਣ ਵਾਲੇ ਕੋਈ ਚੀਜ਼ ਖਰੀਦ ਦੇ ਹਨ, ਤਾਂ ਸਾਡਾ ਮਨ ਕਹਿੰਦਾ ਹੈ, ‘ਮੈਨੂੰ ਵੀ ਇਹ ਚਾਹੀਦੀ ਹੈ। ਮੈਂ ਵੀ ਇਹ ਲੈਣੀ ਹੈ।’ ਪਰ ਅਸਲ ਵਿੱਚ ਉਸ ਦੀ ਲੋੜ ਨਹੀਂ ਸੀ। ਇਹ ਇੱਕ ਝੂਠੀ ਲੋੜ ਸੀ, ਜੋ ਇਸ ਦੁਨੀਆ ਨੇ ਸਾਡੇ ਅੰਦਰ ਪੈਦਾ ਕਰ ਦਿੱਤੀ ਸੀ।

ਔਰ ਉਹਦਾ ਕਰਕੇ ਆਪਣੇ ਅੰਦਰ ਤਨਾਵ ਹੁੰਦਾ, ਉਤਾਵਲਾਪਣ ਹੁੰਦਾ। ਕਲੇਸ਼ ਹੁੰਦੇ, ਸੰਤਾਪ, ਦੁੱਖ ਹੁੰਦਾ। ਦੂਜਿਆਂ ਦੀ ਬਰਾਬਰੀ ਕਰਨ ਦਾ ਹੁੰਦਾ। ਦੂਜਿਆਂ ਤੋਂ ਅੱਗੇ ਵੱਧ ਜਾਣ ਦਾ ਹੁੰਦਾ। ਇਸ ਚੱਖੜ ਵਿੱਚ ਕੋਈ ਬੰਦਾ ਵੀ ਆਪਣੇ ਆਪ ਬਾਰੇ ਉਹਨੂੰ ਭੁੱਖ ਨਹੀਂ ਲੱਗ ਸਕਦੀ ਜਾਣਨ ਦੀ ਕਿ ਮੈਂ ਕੌਣ ਹਾਂ। ਇਸ ਚੱਖੜ ਵਿੱਚ ਇਸ ਤਰ੍ਹਾਂ ਉਹ ਘਿਰ ਗਿਆ ਹੈ ਕਿ ਉਹਨੂੰ ਕੁਛ ਪਤਾ ਨਹੀਂ ਮੈਂ ਕੌਣ ਹਾਂ। ਉਹਨੂੰ ਕੁਛ ਪਤਾ ਨਹੀਂ। ਮੈਨੂੰ ਅਸਲ ਵਿੱਚ ਕੀ ਚਾਹੀਦਾ ਹੈ। ਉਹਨੂੰ ਕੁਛ ਪਤਾ ਨਹੀਂ। ਮੇਰੀ, ਮੇਰੀ ਦਿਲਚਸਪੀਆਂ ਕੀ ਹਨ? ਮੇਰਾ ਅੰਦਰ ਕੀ ਚਾਹੁੰਦਾ ਹੈ? ਤੂੰ ਇਸ ਚੱਖੜ ਵਿੱਚ ਬੁਰੀ ਤਰ੍ਹਾਂ ਲਪੇਟਿਆ ਗਿਆ।

ਨਿੱਤ ਖਬਰਾਂ ਆਉਂਦੀਆਂ ਅੱਜ ਫਲਾਣਾ billionaire ਬਣ ਗਿਆ। ਅੱਜ ਫਲਾਣਾ trillionaire ਬਣ ਗਿਆ। ਅੱਜ ਫਲਾਣੇ ਨੇ ਆਹ ਕਰ ਲਿਆ। ਅੱਜ ਫਲਾਣੇ ਨੇ ਉਹ ਕਰ ਲਿਆ। ਮੇਰੇ ਰਿਸ਼ਤੇਦਾਰ ਨੇ ਘਰ ਕਰਾਏ ਤੇ ਚਾੜਤਾ। ਇਸ ਚੱਖੜ ਵਿੱਚ ਕੋਈ ਬੰਦਾ ਵੀ ਸੰਤੁਲਨ ਨਹੀਂ ਰਹਿ ਸਕਦਾ। 

ਜੀ ਚੰਗੀ ਤਰ੍ਹਾਂ ਸਮਝਣਾ ਕਿ ਪਿਛਲੇ ਜਨਮਾਂ 'ਚ ਵੀ ਅਸੀਂ ਇਹ ਕਾਲੇ ਬੋਲੇ ਚਖੜ ਵਿੱਚੋਂ ਨਹੀਂ ਨਿਕਲ ਸਕੇ ਸੀ ਤਾਂ ਹੀ ਉਹਨੇ ਵਾਪਸ ਭੇਜਿਆ ਤੇ ਆਖਿਆ ਕਿ ਵਾਪਸ ਜਾ ਦੁਨੀਆ ਤੇ ਅਤੇ ਉਹ ਕਰ ਜੋ ਤੈਨੂੰ  ਕਰਨ ਲਈ ਭੇਜਿਆ ਸੀ। ਆਪਣੇ ਆਪ ਨੂੰ ਪਛਾਣ ਕਿ ਤੂੰ ਉਹ ਹੈਂ ਜਿਹਨੂੰ ਲੋਕ ਰੱਬ ਕਹਿੰਦੇ ਨੇ। ਇਹ ਵੱਖਰੀ ਗੱਲ ਹੈ ਕਿ ਤੇਰੀ ਹੁਣ ਦੀ ਸੁਰਤੀ ਇਸ ਗੱਲ ਨੂੰ ਸੋਚ ਵੀ ਨਹੀਂ ਸਕਦੀ ਪਰ ਆਪਣੀ ਜ਼ਿੰਦਗੀ ਦਾ ਰੌਂਅ ਬਦਲ ਤੇ ਤੈਨੂੰ ਆਪੇ ਸੱਚ ਦਿਸਣ ਲੱਗ ਪਵੇਗਾ। 

ਸਾਰੀ ਦੁਨੀਆ ਦੁੱਖਾਂ ਵਿੱਚ ਜੀ ਰਹੀ ਹੈ। ਸਾਰੀ ਦੁਨੀਆ ਚਿੰਤਾ, ਤਣਾਅ ਅਤੇ ਇਸ ਦੌੜ ਵਿੱਚ ਸਰੜ ਰਹੀ ਹੈ। ਪੂਰੀ ਦੁਨੀਆ ਇਸੇ ਹਾਲਤ ਵਿੱਚ ਹੈ। ਅਤੇ HKL ਸਾਨੂੰ ਜੀਵਨ ਦਾ ਸਹੀ ਰਸਤਾ ਦਿਖਾਉਂਦਾ ਹੈ—ਇਹ ਉਹ ਰਸਤਾ ਹੈ ਜੋ ਦੁੱਖਾਂ ਦੇ ਰਸਤੇ ਤੋਂ ਬਿਲਕੁਲ ਉਲਟ ਹੈ। ਮਨ ਦੇ ਪਿੱਛੇ-ਪਿੱਛੇ ਜੀਉਣਾ ਹੀ ਦੁੱਖ ਵਿੱਚ ਜੀਉਣਾ ਹੈ; ਹਮੇਸ਼ਾਂ ਕਿਸੇ ਨਾ ਕਿਸੇ ਚੀਜ਼ ਲਈ ਭੁੱਖੇ, ਜਾਂ ਖਾਲੀ ਖਾਲੀ ਰਹਿਣਾ। ਪਰ ਜਿਵੇਂ ਹੀ ਅਸੀਂ ਉਸ ਸਹੀ ਰਸਤੇ ’ਤੇ ਤੁਰਨਾ ਸ਼ੁਰੂ ਕਰਦੇ ਹਾਂ, ਜਿਸ ’ਤੇ ਸਾਨੂੰ ਤੁਰਨਾ ਚਾਹੀਦਾ ਹੈ—ਉੱਪਰ ਵੱਲ ਨੂੰ—ਸਾਡੇ ਅੰਦਰ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ।”

ਸਖੀਏ, ਮੈਂ ਅੱਜ ਖਬਰ ਸੁਣੀ ਇੱਕ। ਮੈਂ ਖਬਰ ਸੁਣੀ ਕਿ ਮੈਂ ਤਾਂ ਪਰਮਾਤਮਾ ਦੇ ਵਿੱਚ ਸੀ ਪਹਿਲਾਂ ਹੀ। ਕਿਤੇ ਲੱਭਣ ਨਹੀਂ ਜਾਣਾ ਉਹਨੂੰ, ਸਿਰਫ਼ ਮਹਿਸੂਸ ਕਰਨਾ ਹੈ। ਪਹਿਲਾਂ ਹੀ ਮੈਂ ਪਰਮਾਤਮਾ ਦੇ ਵਿੱਚ ਹਾਂ। ਪਹਿਲਾਂ ਹੀ ਪਰਮਾਤਮਾ ਮੇਰੇ ਵਿੱਚ ਹੈ। ਮੈਂ ਖ਼ਬਰ ਸੁਣੀ ਔਰ ਇਹ ਖ਼ਬਰ ਸੁਣ ਕੇ ਮੇਰਾ ਮਨ ਤੇ ਤਨ ਇੱਕਦਮ ਖਿੜ ਗਿਆ। ਮੈਂਨੂੰ ਸ਼ਾਂਤੀ ਲੱਭਣ ਲਈ, ਪਰਮਾਤਮਾ ਨੂੰ ਮਿਲਣ ਲਈ ਜਾਂ ਇਹ ਜਾਣਨ ਲਈ ਕਿ ਮੈਂ ਕੌਣ ਹਾਂ—ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਆਪਣੇ ਪਿਆਰੇ ਦੇ ਮਹਲ ਵੱਲ ਜਾਣ ਵਾਲੇ ਉਸ ਰਸਤੇ ’ਤੇ, ਜੋ ਉੱਪਰ ਵੱਲ ਜਾਂਦਾ ਹੈ, ਤੁਰਦਿਆਂ-ਤੁਰਦਿਆਂ ਮੈਂ ਅੰਦਰੋਂ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਹਾਂ। ਹੁਣ ਅੰਦਰੋਂ ਪੂਰੀ ਤਰ੍ਹਾਂ ਤ੍ਰਿਪਤ ਹਾਂ, ਸੰਤੁਸ਼ਟ ਹਾਂ। 

ਗਾਉਣਾ — ਕਿਹਾ ਰਸਤਾ ਹੈ। ਜੀ, ਗਾਉਣ ਨਾਲ ਹੀ ਪਰਮਾਤਮਾ ਆਪਾਂ ਨੂੰ ਜ਼ਿੰਦਗੀ ਦੇ ਉਸ ਠੀਕ ਰਸਤੇ ਤੇ ਪਾ ਦਿੰਦਾ ਹੈ। 

ਜਦੋਂ ਹੀ ਆਪਾਂ ਸਿਮਰਨ ਕਰਨ ਲੱਗਦੇ ਹਾਂ ਤਾਂ ਸਾਰਾ ਝੱਖੜ ਸ਼ਾਂਤ ਹੋ ਜਾਂਦਾ ਹੈ। ਉਸ ਝੱਖੜ ਦੀ ਕੋਈ ਆਵਾਜ਼ ਆਪਾਂ ਨੂੰ ਨਹੀਂ ਸੁਣਦੀ। ਉਹ ਚਖੜ ਵਿੱਚੋਂ ਨਿਕਲਣ ਦਾ ਹੋਰ ਕੋਈ ਰਸਤਾ ਨਹੀਂ ਹੈ। 

ਨਿਮਰਤਾ ਉਹ ਬੁੱਕ ਬਣਦੀ ਹੈ ਜਿਸ ਵਿੱਚ ਪਰਮਾਤਮਾ ਸੱਚ ਨੂੰ ਪਾਉਂਦਾ ਹੈ। ਸੱਚ ਨੂੰ ਪਾਉਂਦਾ ਹੈ ਪੀਣ ਲਈ। ਜ਼ਿੰਦਗੀ ਦੇ ਸਭ ਸਵਾਲਾਂ ਦਾ ਜਵਾਬ ਸਿਮਰਨ ਹੈ। ਜ਼ਿੰਦਗੀ ਦੇ ਸਭ ਦੁੱਖਾਂ ਦਾ ਇਲਾਜ ਸਿਮਰਨ ਹੈ।

ਜਿਹੜੇ ਇਸ ਰਾਹ ਤੇ ਤੁਰਨ ਲੱਗ ਜਾਂਦੇ ਹਨ ਜੋ ਕਿ ਉਪਰ ਨੂੰ ਵਗਦਾ ਹੈ,  ਉਹ ਇਸ ਰਾਹ ਦੇ ਸੋਹਲੇ ਗਾਉਂਦੇ ਰਹਿੰਦੇ ਹਨ। ਪਿਆਰਾਂ ਦਾ ਰਸਤਾ। ਇਸ਼ਕ। ਇਹ ਰਾਹ, ਬੁਨਿਆਦੀ ਤੌਰ ਤੇ ਜ਼ਿੰਦਗੀ ਦੀ ਰੌਂਅ ਹੀ ਬਦਲ ਦਿੰਦਾ ਹੈ। ਇਹ ਸਾਨੂੰ ਉਸ ਰਸਤੇ ’ਤੇ ਪਾ ਦੇਂਦਾ ਹੈ, ਜਿੱਥੇ ਸਾਨੂੰ ਉਹ ਸਭ ਕੁਝ ਮਿਲ ਜਾਂਦਾ ਹੈ ਜਿਸ ਦੀ ਸਾਨੂੰ ਅਸਲ ਵਿੱਚ ਲੋੜ ਹੈ।

ਅਸੀਂ ਦੂਜਿਆਂ ਤੋਂ ਪਿਆਰ ਭਾਲਦੇ ਫਿਰਦੇ ਹਾਂ, ਪਰ ਸਾਨੂੰ ਪਤਾ ਲੱਗਦਾ ਹੈ ਕਿ ਦੂਜਿਆਂ ਵੱਲੋਂ ਮਿਲਣ ਵਾਲਾ ਪਿਆਰ ਸ਼ਰਤਾਂ ਤੇ ਹੁੰਦਾ ਹੈ, ਸੱਚਾ ਨਹੀਂ ਹੁੰਦਾ ਅਤੇ ਕਦੇ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੁੰਦਾ। ਪਰ ਜੋ ਪਿਆਰ ਸਾਡੇ ਅੰਦਰ ਹੈ, ਉਹਨੂੰ ਕੋਈ ਗਰਜ ਨਹੀਂ ਅਤੇ ਸੱਚਾ ਪਿਆਰ ਹੈ। ਮੈਂ ਤੇ ਆਪ ਇਸ਼ਕ ਦਾ ਸਰੋਵਰ ਹਾਂ। ਮੈਨੂੰ ਬਾਹਰੋਂ ਪਿਆਰ ਲੈਣ ਦੀ ਲੋੜ ਨਹੀਂ ਹੈ।

 ਇੱਕ ਕਹਾਣੀ ਹੈ ਕਿ ਇੱਕ ਵਾਰ ਰੱਬ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ — ਜਿਵੇਂ ਆਪਾਂ ਵੀ ਕਈ ਵਾਰ ਕਰਦੇ ਹਾਂ ਨਾ ਆਪਣੇ ਆਪ ਨਾਲ ਗੱਲਾਂ। ਤੇ ਉਹ ਕਹਿ ਰਿਹਾ ਸੀ ਕਿ ਮੈਂ ਕਿਸਨੂੰ ਤਾਰਾਂ? ਮੈਂ ਕਿਸਨੂੰ ਜ਼ਿੰਦਗੀ ਦੇ ਠੀਕ ਰਸਤੇ ਤੇ ਪਾਵਾਂ?

ਕਈ ਜਣੇ ਸੁਣ ਰਿਹਾ ਸੀ ਤੇ ਉਹ ਸੋਚ ਰਿਹਾ ਸੀ ਕਿ ਦੇਖੀਏ ਕਿਸਨੂੰ ਠੀਕ ਰਸਤੇ ਤੇ ਪਾਉਂਦੇ। 

ਮੈਂ ਕਿਸਨੂੰ ਜ਼ਿੰਦਗੀ ਦੇ ਠੀਕ ਰਸਤੇ ਤੇ ਪਾਵਾਂ? ਮੈਂ ਕਿਸਨੂੰ ਉਸ ਰਸਤੇ ਤੇ ਪਾਵਾਂ ਜੇਹੜਾ ਮੇਰੇ ਘਰ ਵੱਲ ਨੂੰ ਆਉਂਦਾ ਹੈ?

ਉਨ੍ਹਾਂ ਵਿਚੋਂ ਇੱਕ ਆਦਮੀ ਖੜ੍ਹਾ ਹੋ ਕੇ ਕਹਿੰਦਾ ਜੀ ਮੈਨੂੰ ਪਾਓ। ਰੱਬ ਨੇ ਉਸਨੂੰ ਉਹੀ ਦ੍ਰਿਸ਼, ਉਹ 1699 ਵਾਲਾ। ਸੀਸ ਚਾਹੀਦਾ ਹੈ। ਮੇਰਾ ਸੀਸ ਹਾਜ਼ਰ ਹੈ। ਮੇਰਾ ਸੀਸ ਹਾਜ਼ਰ ਹੈ। 

ਰੱਬ ਪਰਵਾਹ ਨਹੀਂ ਕਰਦਾ ਕੌਣ ਰਸਤੇ ਤੇ ਤੁਰ ਸਕਦਾ ਤੇ ਕੌਣ ਨਹੀਂ ਤੁਰ ਸਕਦਾ। ਪਰਮਾਤਮਾ ਨੂੰ ਸਿਰਫ਼ ਫਰਕ ਪੈਂਦਾ ਜੇਕਰ ਅਸੀਂ ਹਾਜ਼ਿਰ ਹੈਂ ਜਾਂ ਨਹੀਂ। ਉਹ ਕਹਿੰਦੇ ਤੂੰ ਤੇ ਹਾਜ਼ਿਰ ਹੀ ਨਹੀਂ ਹੈਂ। ਤੂੰ ਤੇ ਇਸ ਕਾਲੇ ਬੋਲੇ ਚਖੜ ਵਿੱਚ ਫਸਿਆ ਹੋਇਆਂ ਹੈਂ। ਪਰਮਾਤਮਾ ਨੂੰ ਇੱਕੋ ਪਰਵਾਹ ਕਿ ਮੈਨੂੰ ਹੱਥ ਵਧਾਏਗਾ।