ਐਪੀਸੋਡ ੧੫

ਅਸੀਂ ਖ਼ੁਦ ਅਤੇ ਪਰਮਾਤਮਾ ਨਾਲ ਮਿਲਣ ਲਈ ਯਾਤਰਾ 'ਤੇ ਹਾਂ

ਅਸੀਂ ਖ਼ੁਦ ਅਤੇ ਪਰਮਾਤਮਾ ਨਾਲ ਮਿਲਣ ਲਈ ਯਾਤਰਾ 'ਤੇ ਹਾਂ

ਵਾਹਿਗੁਰੂ

ਅਪਣੇ ਅੰਦਰ ਪਰਮਾਤਮਾ ਨੇ ਪੌੜੀ ਲਾਈ ਹੋਈ ਹੈ, ਉੱਪਰ ਨੂੰ ਚੜ੍ਹਨ ਲਈ ਪਰਮਾਤਮਾ ਦੇ ਮਹਲ, ਸੱਚਖੰਡ, ਨੂੰ ਜਾਣ ਲਈ।

ਪਰਮਾਤਮਾ ਨੇ ਅਪਣੇ ਅੰਦਰ ਇਕ ਸੱਚ ਦੀ ਪੌੜੀ ਬਣਾ ਕੇ ਲਾਈ ਹੋਈ ਜੋ ਉੱਪਰ ਨੂੰ ਜਾਂਦੀ ਹੈ। ਇਹ ਪੌੜੀ ਅਪਣੀ ਸੁਰਤੀ ਨੂੰ ਨਾਭੀ ਤੋਂ ਉੱਪਰ ਸੱਚਖੰਡ ਵੱਲ ਨੂੰ ਲੈ ਕੇ ਜਾਂਦੀ ਹੈ।

ਜਦੋਂ ਆਪਾਂ ਸ਼ਬਦ ਨੂੰ ਸੁਰਤੀ ਵਿੱਚ ਰੱਖ ਕੇ ਸਿਮਰਨ ਕਰਦੇ ਹਾਂ ਤੇ ਪਰਮਾਤਮਾ ਪ੍ਰਗਟ ਹੁੰਦਾ ਹੈ, ਤੇ ਉਦੋਂ ਆਪਣਾ ਅੰਦਰ ਮੰਨਦਾ ਹੈ ਕਿ ਹਾਂ ਪਰਮਾਤਮਾ ਅੰਦਰ ਬੈਠਾ ਹੈ। ਪਰ ਉਹਨਾਂ ਚਿਰ ਆਪਣਾ ਅੰਦਰ ਨਹੀਂ ਮੰਨੂਗਾ ਕਿ ਰੱਬ ਹੈਗਾ ਅੰਦਰ। 

ਜਦੋਂ ਆਪਾਂ ਸ਼ਬਦ ਨੂੰ ਸੁਰਤੀ ਵਿੱਚ ਰੱਖ ਕੇ ਸਿਮਰਨ ਕਰਦੇ ਹਾਂ ਅਪਣੀ ਸੁਰਤੀ ਇਸ ਪੌੜੀ ਨਾਲ ਉਪਰ ਨੂੰ ਚੜ੍ਹਦੀ ਹੈ।

ਪਰਮਾਤਮਾ ਜਦੋਂ ਆਪਾਂ ਨੂੰ ਇਸ ਦੁਨੀਆਂ ਵਿੱਚ ਭੇਜਦਾ ਹੈ, ਸਾਨੂੰ ਸੱਚ ਦੀ ਪੌੜੀ ਅੰਦਰ ਲਾ ਕੇ ਭੇਜਦਾ ਹੈ।

ਪੌੜੀ ਭੇਜੀ ਸੀ ਕਿ ਤੈਨੂੰ ਦੁਨੀਆਂ ਨੇ ਲੈ ਜਾਣਾ, ਤੇ ਤੂੰ ਇਸ ਪੌੜੀ ਨੂੰ ਹੱਥ ਪਾ ਕੇ ਰੱਖੀ। ਤੇ ਪੌੜੀ ਚੜ੍ਹਦਾ ਰਹੀ।

ਉਹਨੇ ਕਿਹਾ ਸੀ ਦੁਨੀਆਂ ਨੇ ਤੈਨੂੰ ਵਿਆਹ ਕੇ ਲੈ ਜਾਣਾ। ਦਾਜ ਵਿੱਚ ਤੈਨੂੰ ਪੌੜੀ ਦੇ ਦਿੱਤੀ। ਉੱਥੇ ਬਹੁਤ ਵੱਡੇ-ਵੱਡੇ ਜਾਦੂਗਰ ਹਨ ਤੇ ਤੂੰ ਇਸ ਪੌੜੀ ਨੂੰ ਹੱਥ ਪਾ ਕੇ ਰੱਖੀ। ਪੌੜੀ ਨੂੰ ਹੱਥ ਪਾ ਕੇ ਰੱਖੀਂ।

ਜੇ ਅੰਦਰ ਹਿਰਦੇ ਤੇ ਜੋ ਤਾਕਤ ਮਹਿਸੂਸ ਨਹੀਂ ਹੁੰਦੀ, ਪਰਮਾਤਮਾ ਦੀ ਹਾਜ਼ਰੀ ਮਹਿਸੂਸ ਨਹੀਂ ਹੁੰਦੀ, ਤੇ ਉਹਨਾਂ ਚਿਰ ਧੜਕਦੇ ਦਿਲ ਨੂੰ ਸੁਣਦੇ ਰਹਿਣਾ। ਉਹ ਪਰਮਾਤਮਾ ਹੀ ਚਲਾ ਰਿਹਾ ਹੈ ਹਾਜ਼ਰੀ ਉਹਨਾਂ ਦੀ, ਜ਼ਾਹਰਾ ਹਾਜ਼ਰੀ।

ਇੱਕ ਚਿੱਠੀ ਆਈ, ਉਹਨਾਂ ਲਿਖਿਆ,

ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਰਿਹਾ ਹੈ। ਮੈਨੂੰ ਜ਼ਿੰਦਗੀ ਹੀ ਵੱਖਰੇ ਤਰੀਕੇ ਨਾਲ ਦਿਸਣ ਲੱਗ ਪਈ ਹੈ। ਕਈ ਕੁਝ ਸਾਹਮਣੇ ਆ ਰਿਹਾ ਹੈ। ਮੈਂ ਧਿਆਨ ਰੱਖਦਾ ਹਾਂ ਦੂਜਿਆਂ ਨਾਲ ਬੋਲਣ ਲੱਗਾ ਕਿ ਕੀ ਕਿਹੜਾ ਲਫਜ਼ ਬੋਲਣਾ ਤੇ ਕਿਹੜਾ ਨਹੀਂ ਬੋਲਣਾ। ਕਿੱਥੇ ਮੈਂ ਖਲੋਣਾ ਕਿੱਥੇ ਬਹਿਣਾ ਤੇ ਕਿੱਥੇ ਨਹੀਂ ਖਲੋਣਾ ਤੇ ਕਿੱਥੇ ਨਹੀਂ ਬਹਿਣਾ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ, ਇਹ ਮੈਨੂੰ ਦਿਸਣ ਲੱਗ ਪਿਆ ਹੈ।

ਇਹ ਨਿਸ਼ਾਨੀ ਹੈ ਜਾਗਣ ਦੀ। ਇਹ ਪ੍ਰਾਣੀ ਜਾਗ ਰਿਹਾ ਹੈ।

ਜਾਗਦਿਆਂ ਹੀ ਮੈਨੂੰ ਦਿਸਿਆ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਮੇਰੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਹਲੇਮੀ (HKL) ਹੋਵਾਂ। 

ਜਿਉਂ ਹੀ ਅਸੀਂ ਜਾਗ ਜਾਂਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਇਹੀ ਮਕਸਦ ਹੈ ।

ਮਹਾਰਾਜ ਜੀ ਕਹਿੰਦੇ ਕਿ ਤੇਰੀ ਸਭ ਤੋਂ ਸੋਹਣੀ state ਆ, ਕਿ ਤੂੰ ਪਹਿਚਾਣ ਤੂੰ ਹਲੇਮੀ, ਹਮਦਰਦੀ ਤੇ ਪਿਆਰ ਹੈ। ਇਹੀ ਤੇਰੀ ਮੰਜ਼ਿਲ ਹੋਣੀ ਚਾਹੀਦੀ।

“ਮੈਂ ਕੋਸ਼ਿਸ਼ ਕਰ ਰਿਹਾ ਹਾਂ HKL ਨੂੰ ਵਧੌਣ ਦੇ ਲਈ। ਜ਼ਿੰਦਗੀ ਵਿੱਚ ਕਈ ਵਾਰ ਕੋਈ ਮੁਸ਼ਕਿਲ ਆਉਂਦੀ, ਪਰ ਮੈਨੂੰ ਹੁਣ ਇਹ ਪਤਾ ਲੱਗਿਆ, ਮੁਸ਼ਕਿਲ ਮੈਨੂੰ ਕੁਝ ਸਿਖਾਉਣ ਆਉਂਦੀ ਹੈ।”

ਤੂੰ ਅੰਦਰੋਂ ਬਦਲ ਐਸ ਤਰ੍ਹਾਂ ਦੀ ਹੋ। ਇਹ ਪਤਾ ਲੱਗ ਗਿਆ ਬਾਹਰੋਂ ਮੈਨੂੰ ਕੋਈ ਦੁੱਖ ਨਹੀਂ ਦੇ ਸਕਦਾ। ਉਹਨੇ ਬਣਾਇਆ ਹੀ ਨਹੀਂ ਮੈਨੂੰ ਕਿ ਮੈਨੂੰ ਦੂਸਰੇ ਬਾਹਰੋਂ ਦੁੱਖ ਦੇਣ। ਐਸ ਤਰ੍ਹਾਂ ਦਾ ਮੈਨੂੰ ਬਣਾਇਆ ਨਹੀਂ।

ਮੇਰਾ ਬਾਪ ਕਿਉਂ ਬਣਾਊਂਗਾ ਇੱਦਾਂ ਦਾ ਕਿ ਮੈਂ, ਮੇਰੀ ਹਾਲਤ ਬਾਹਰਲਿਆਂ ਦੇ ਉੱਤੇ ਨਿਰਭਰ ਹੋਵੇ ਕਿ ਮੈਂ ਸੁਖੀ ਹੋਵਾਂ ਜਾਂ ਖੁਸ਼ ਹੋਵਾਂ। ਬਣਾਊਂਗਾ? ਨਹੀਂ ਬਣਾਊਂਗਾ ਨਾ। ਕਦੀ ਨਹੀਂ ਬਣਾਊਂਗਾ। ਪਰ ਇਹ ਚੀਜ਼ ਜਾਗਦਿਆਂ ਦਿਸਦੀ।

ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਆਪਣੇ ਅੰਦਰ ਹਨ। ਔਰ ਇਨ੍ਹਾਂ ਦਾ ਖ਼ਜ਼ਾਨਾ ਸਿਮਰਨ ਕਰਨ ਨਾਲ ਅੰਦਰੋਂ ਮਿਲਦਾ ਹੈ। ਇਹ ਚੀਜ਼ਾਂ ਹੀ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਹੁਸੀਨ ਤੇ ਕੀਮਤੀ ਚੀਜ਼ਾਂ ਹਨ। ਇਨ੍ਹਾਂ ਨਾਲ ਹੀ ਆਪਣੀ ਜ਼ਿੰਦਗੀ ਖਿੜਦੀ ਹੈ, ਖਿੜੀ ਰਹਿੰਦੀ ਹੈ ਤੇ ਹਮੇਸ਼ਾ, ਹਮੇਸ਼ਾ ਲਈ ਪੂਰੀ ਸੰਤੁਸ਼ਟ, ਰੱਜੀ-ਪੁੱਜੀ ਰਹਿੰਦੀ ਹੈ। ਕੁਝ ਇਹਨੂੰ ਬਾਹਰੋਂ ਨਹੀਂ ਚਾਹੀਦਾ।

ਇਹ ਚੀਜ਼ਾਂ ਆਪਣੇ ਅੰਦਰ ਬਿਲਕੁਲ ਸਹਿਜ ਲੈ ਆਉਂਦੀਆਂ। ਜਦੋਂ ਆਪਾਂ ਜਾਗਦੇ ਹਾਂ ਤੇ ਪਹਿਲੀ ਵਾਰ ਆਪਾਂ ਦੇਖਦੇ ਹਾਂ ਮੇਰੇ ਸਾਹਮਣੇ ਕੀ ਹੈ। 

ਜਿਉਂ ਹੀ ਆਪਾਂ ਜਾਗਦੇ ਹਾਂ, ਜਿਉਂ ਹੀ ਆਹ ਚੀਜ਼ਾਂ ਆਪਣੇ ਅੰਦਰ ਦਿਸਣ ਲੱਗਦੀਆਂ, ਵਰਤਣ ਲੱਗਦੀਆਂ ਤੇ ਆਪਾਂ ਨੂੰ ਹੁਣ ਵਿੱਚ, ਹੁਣ ਵਿੱਚ ਵੇਖਣ ਵਾਲੀਆਂ ਅੱਖਾਂ ਪਰਮਾਤਮਾ ਦਿੰਦਾ ਹੈ।

ਉਹ ਜਿਹੜੀ ਆਪਣੀ ਸੁਰਤੀ ਜਾਗੀ ਹੋਈ ਉਹ ਕਦਰ ਪਾਉਂਦੀ ਹੈ ਹਰ ਚੀਜ਼ ਦੀ। ਉਹਨਾਂ ਚਿਰ ਆਪਾਂ ਕਿਸੇ ਚੀਜ਼ ਦੀ ਕਦਰ ਨਹੀਂ ਪਾ ਸਕਦੇ। ਆਪਣੇ ਕੋਲ ਲੱਖਾਂ, ਕਰੋੜਾਂ, ਅਰਬਾਂ ਪੈਸੇ ਹੋਣ ਆਪਾਂ ਕਦੀ ਕਦਰ ਨਹੀਂ ਪਾਵਾਂਗੇ। ਮਹਾਰਾਜ ਜੀ ਕਹਿੰਦੇ ਜੋ ਤੈਨੂੰ ਮਿਲਿਆ ਉਹ ਸੰਜਮ ਨਾਲ ਵਰਤ। ਇਹਦੀ ਕਦਰ ਪਾ।

ਆਪਾਂ ਨੂੰ ਜਿਸ ਯਾਤਰਾ ਤੇ ਲੈ ਕੇ ਜਾ ਰਹੇ ਉਹ ਪਰਮਾਤਮਾ ਵਿੱਚ ਮਿਲਦੇ।