
ਐਪਿਸੋਡ ੧੨
ਵਾਹਿਗੁਰੂ।
ਜੀ, ਸੱਚ ਬਾਰੇ ਗੱਲ ਸੁਣ ਜਾਣੀ, ਇਹ ਜ਼ਿੰਦਗੀ ਦੀ, ਮਨੁੱਖਾ ਜ਼ਿੰਦਗੀ ਦੀ ਇੱਡੀ ਵੱਡੀ ਘਟਨਾ ਹੈ। ਕਿ ਇਹ ਘਟਨਾ ਉਸ ਪ੍ਰਾਣੀ ਨੂੰ ਰੱਬ ਵਿੱਚ ਮਿਲਾ ਸਕਦੀ। ਸੱਚ ਨੂੰ ਸੁਣਨਾ ਆਪਣੇ ਆਪ ਵਿੱਚ ਇੱਕ ਕ੍ਰਿਸ਼ਮਾ ਹੈ। ਇਹ ਕ੍ਰਿਸ਼ਮਾ ਕਿਸੇ ਵਿਰਲੀਆਂ ਰੂਹਾਂ ਨਾਲ ਹੀ ਵਰਤਦਾ ਹੈ ਤੇ ਜਿੰਨਾਂ ਨਾਲ ਵਰਤਦਾ ਹੈ ਉਹ ਪਰਮਾਤਮਾ ਨਾਲ ਇੱਕ ਹੋ ਜਾਂਦੇ ਨੇ। ਜਿਹਨੂੰ ਸੁਣ ਗਿਆ ਉਹਨੂੰ ਰੱਬ ਦੇ ਰਾਹ ਤੇ ਪਾ ਦਿੱਤਾ।
ਸੋ ਆਪਾਂ ਦੇਖ ਸਕਦੇ ਹਾਂ ਕਿ ਸੁਣਨਾ ਕਿੰਨਾ ਔਖਾ ਹੈ ਕਿ ਕੋਈ ਵਿਰਲਾ ਹੀ ਸੁਣ ਸਕਦਾ ਹੈ। ਇਹ ਖਲਾਹ, ਇਹ ਅਸਮਾਨ ਪਰਮਾਤਮਾ ਹੀ ਬਣਿਆ ਹੋਇਆ ਹੈ। ਹੋਰ ਕੁਛ ਨਹੀਂ। ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਇੱਕ ਕੰਬਣੀ ਬਣ ਕੇ ਖਾਸ speed ਵਿੱਚ ਕੰਬ ਰਿਹਾ ਹੈ ਤਰੰਗਾਂ ਬਣ ਕੇ। ਤੇ ਉਹੀ ਪਰਮਾਤਮਾ ਆਪਣੇ ਅੰਦਰ ਬੈਠਾ ਹੈ। ਉਹੀ ਤਰੰਗਾਂ ਜੋ ਬਾਹਰ ਹਨ, ਉਹੀ ਤਰੰਗਾਂ ਆਪਣੇ ਅੰਦਰ ਹਨ। ਪਰ ਉਹ ਤਰੰਗਾਂ ਇੰਨੀਆਂ ਸੂਖਮ ਹਨ ਕਿ ਆਪਾਂ ਨੂੰ ਕੁਛ ਪਤਾ ਨਹੀਂ। ਦਿਲ ਆਪਣਾ ਬਹੁਤ ਜ਼ੋਰ ਜ਼ੋਰ ਨਾਲ ਧੜਕਦਾ ਹੈ, ਬਹੁਤ ਜ਼ੋਰ ਨਾਲ। ਦੂਰੋਂ ਪਤਾ ਲੱਗਦਾ ਆਪਾਂ ਨੂੰ ਜਦੋਂ ਆਪਾਂ ਥੋੜਾ ਜਾਗ ਪੈਂਦੇ ਹਾਂ ਕਿ ਇੰਨੇ ਜ਼ੋਰ ਨਾਲ ਧੜਕਦਾ ਆਪਾਂ ਨੂੰ ਫਿਰ ਵੀ ਨਹੀਂ ਉਹ ਸੁਣਦਾ, ਜੇ ਧਿਆਨ ਨਾ ਲਈਏ। ਤੇ ਜੋ ਪਰਮਾਤਮਾ ਇੰਨਾ ਸੂਖਮ ਬਣ ਕੇ ਕੰਬ ਰਿਹਾ ਆਪਣੇ ਅੰਦਰ, ਉਹਨੂੰ ਸੁਣਨਾ ਬਹੁਤ ਔਖਾ ਹੈ।
ਧਿਆਨ ਦਾ ਮਕਸਦ ਸਾਨੂੰ ਜਗਾਉਣਾ ਹੈ। ਆਪਣੇ ਅੰਦਰ ਨੂੰ ਜਗਾਉਣਾ ਹੈ। ਇਸ ਦੀ ਪ੍ਰਕਿਰਿਆ ਇਹ ਹੈ ਕਿ ਆਪਣੇ ਅੰਦਰ ਨੂੰ ਕੰਬਣੀ ਵਿੱਚ ਲਿਆਉਣਾ। “ਵਾਹਿਗੁਰੂ” ਸ਼ਬਦ — ਇਹ ਚਾਰ ਅੱਖਰ, ਵਾਹਿਗੁਰੂ — ਇਸ ਤਰ੍ਹਾਂ ਤਰਤੀਬ ਦੇ ਕੇ ਬਣਾਇਆ ਗਿਆ ਹੈ ਕਿ ਇਹ ਆਪਣੇ ਅੰਦਰ ਵਾਲੇ ਪਰਮਾਤਮਾ ਦੀਆਂ ਤਰੰਗਾਂ ਨੂੰ ਉੱਚਿਆਂ ਕਰਦਾ ਹੈ। ਸੋ “ਵਾਹਿਗੁਰੂ” ਸ਼ਬਦ ਅਜਿਹੀਆਂ ਕੰਬਣੀਆਂ ਪੈਦਾ ਕਰਦਾ ਹੈ ਜੋ ਪਰਮਾਤਮਾ ਦੀਆਂ ਕੰਬਣੀਆਂ ਦੀ ਉਸੇ speed ਵਿੱਚ ਹਨ ਜੋ ਬਾਹਰ ਵਾਲੇ ਬ੍ਰਹਿਮੰਡ ਵਿੱਚ ਹੈ। ਕਿਉਂਕਿ ਪਰਮਾਤਮਾ ਉਹੀ ਹੈ। ਜਦੋਂ ਅਸੀਂ ਇਹ ਸ਼ਬਦ ਉਚਾਰਦੇ ਹਾਂ, ਤਾਂ ਇਸ ਦੀ ਕੰਬਣੀ ਦੀ speed ਉਹੀ ਹੈ। ਤੇ ਵਾਹਿਗੁਰੂ ਸ਼ਬਦ ਦੀ ਧੁਨੀ ਤੇ ਕੰਬਣੀਆਂ ਸਾਡੇ ਅੰਦਰ ਬੈਠੇ ਪਰਮਾਤਮਾ ਵਿੱਚੋਂ ਜੋ ਕੰਬਣੀਆਂ ਛਿੜ ਰਹੀਆਂ, ਪੈਦਾ ਹੋ ਰਹੀਆਂ ਤੇ ਵੱਗ ਰਹੀਆਂ ਹਨ, ਉਸ ਆਵਾਜ਼ ਨੂੰ ਉੱਚਾ ਕਰਦੀਆਂ ਹਨ।
ਤੇ ਫਿਰ ਇੱਕ ਦਿਨ ਹੌਲੀ-ਹੌਲੀ ਆਪਣਾ ਸਾਰਾ ਅੰਦਰ ਉਸੇ speed ਨਾਲ ਕੰਬਣ ਲੱਗ ਜਾਂਦਾ ਹੈ, ਜਿਸ speed ਨਾਲ ਪਰਮਾਤਮਾ ਬਾਹਰ ਕੰਬ ਰਿਹਾ ਹੈ। ਕਿਉਂਕਿ ਉਹੀ ਚੀਜ਼ ਆਪਣੇ ਅੰਦਰ ਕੰਬਦੀ ਹੈ। ਔਰ ਇਹਨਾਂ ਦੋਵਾਂ ਕੰਬਣੀਆਂ ਦਾ ਫਿਰ ਮੇਲ ਹੁੰਦਾ ਹੈ।
ਸੋ, ਜਿਹੜਾ ਵੀ ਸ਼ਬਦ ਜਾ ਨਾਂ ਪਰਮਾਤਮਾ ਦਾ ਤੁਹਾਨੂੰ ਠੀਕ ਲੱਗੇ, ਜਰੂਰੀ ਗੱਲ ਇਹ ਹੈ ਕਿ ਅਸੀਂ ਪਰਮਾਤਮਾ ਵਿੱਚ ਮਿਲਣ ਦੇ ਰਸਤੇ ’ਤੇ ਹਾਂ। ਜੇ ਕੋਈ ਹੋਰ ਮੰਤ੍ਰ/ਸ਼ਬਦ ਤੁਹਾਨੂੰ ਸਹੀ ਲੱਗਦਾ ਹੈ, ਤਾਂ ਉਹ ਵੀ ਬਿਲਕੁਲ ਠੀਕ ਹੈ। ਮਕਸਦ ਜਾਗਣਾ ਹੈ ਅਤੇ ਇਹ ਪਛਾਣਨਾ ਹੈ ਕਿ ਅਸੀਂ ਪਰਮਾਤਮਾ ਨਾਲ ਭਰੇ ਹੋਏ ਹਾਂ, ਅਸੀਂ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹਾਂ, ਅਸੀਂ ਆਪ ਪਰਮਾਤਮਾ ਹੀ ਹਾਂ।
ਸਿਮਰਨ ਰਾਹੀਂ ਅਸੀਂ ਨਿਰਭਉ ਹੋ ਜਾਂਦੇ ਹਾਂ, ਕਿਉਂਕਿ ਸਿਮਰਨ ਸਾਨੂੰ ਜਗਾਉਂਦਾ ਹੈ। ਜਾਗਣ ਦਾ ਮਤਲਬ ਹੈ ਕਿ ਅਸੀਂ ਇਹ ਪਛਾਣਨ ਲੱਗ ਪੈਂਦੇ ਹਾਂ ਕਿ ਜਿਸਨੂੰ ਅਸੀਂ ਹੁਣ ਤੱਕ ‘ਮੈਂ’ ਆਖਦੇ ਰਹੇ ਹਾਂ, ਉਹ ਅਸਲ ਵਿੱਚ ਪਰਮਾਤਮਾ ਦਾ ਮਹਿਲ ਸੀ, ਅਤੇ ਪਰਮਾਤਮਾ ਨਿਰਭਉ ਹੈ। ਉਹੀ ਨਿਰਭਉ ਹੁਣ ਪ੍ਰਗਟ ਹੋਣ ਲੱਗਦਾ ਹੈ, ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ, ਤੇ ਹੌਲੀ-ਹੌਲੀ ਮਨ ਦਾ ਰਾਜ ਖਤਮ ਹੋਂ ਰਿਹਾ ਹੈ।
ਸਿਮਰਨ ਅੰਦਰਲੇ ਪਰਮਾਤਮਾ ਨੂੰ ਉਸੇ frequency ਵਿੱਚ ਕੰਬਾਉਂਦਾ ਹੈ। ਉਹ ਸਾਨੂੰ ਜਗਾਉਂਦਾ ਹੈ ਅਤੇ ਪਰਮਾਤਮਾ ਆਪਣੇ ਆਪ ਨੂੰ ਪ੍ਰਗਟ ਕਰਨ ਲੱਗਦਾ ਹੈ। ਪਰਮਾਤਮਾ ਦੀ ਹਾਜ਼ਰੀ ਸਾਡੀਆਂ ਸੋਚਾਂ ਨੂੰ, ਸਾਡੇ ਦੇਖਣ ਦੇ ਢੰਗ ਨੂੰ, ਸਾਡੇ ਵਤੀਰੇ ਨੂੰ ਬਦਲਣਾ ਸ਼ੁਰੂ ਕਰ ਦੇਂਦੀ ਹੈ। ਤੇ ਜਿਉਂ ਜਿਉਂ ਪਰਮਾਤਮਾ ਦੀ ਹਾਜ਼ਰੀ ਹੋਰ ਜੋਰ ਨਾਲ ਪ੍ਰਗਟ ਹੋਣ ਲੱਗਦੀ ਹੈ, ਅਸੀਂ ਨਿਰਭਉ ਹੋਣ ਲੱਗਦੇ ਹਾਂ। ਇਹ ਨਹੀਂ ਕਿ ‘ਅਸੀਂ’ ਨਿਰਭਉ ਮਹਿਸੂਸ ਕਰਦੇ ਹਾਂ, ਸਗੋਂ ਸਾਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਸਾਡੇ ਅੰਦਰ ਕੋਈ ਨਿਰਭਉ ਚੀਜ਼ ਹੈ। ਮੇਰੇ ਅੰਦਰ ਹੁਣ ਕੋਈ ਭੈਅ ਨਹੀਂ ਰਹਿੰਦਾ। ਇਹੀ ਅਸਲ ਵਿੱਚ ਸਾਡੇ ਅੰਦਰਲੇ ਪਰਮਾਤਮਾ ਦਾ ਪ੍ਰਗਟ ਹੋਣਾ ਹੈ।
ਪਰ ਪਰਮਾਤਮਾ ਦੇ ਨਾਲ ਸਾਡਾ ਰਿਸ਼ਤਾ ਬਹੁਤ ਜ਼ਰੂਰੀ ਹੈ। ਇਹ ਰਸਤਾ ਹੀ ਪਿਆਰਾਂ ਦਾ ਰਸਤਾ ਹੈ, ਜੋ ਪਰਮਾਤਮਾ ਦੇ ਘਰ, ਪਰਮਾਤਮਾ ਦੇ ਮਹਿਲ ਤੱਕ ਲੈ ਜਾਂਦਾ ਹੈ।ਪ੍ਰੇਮ।
ਬਹੁਤ ਜ਼ਰੂਰੀ ਕਿ ਜਿਹੜੀ ਚੀਜ਼ ਆਪਾਂ ਨੂੰ ਅੰਦਰ ਹਿੱਲਦੀ ਮਹਿਸੂਸ ਹੁੰਦੀ, ਇਹਦੇ ਨਾਲ ਬਹੁਤ ਪਿਆਰਾਂ ਦਾ ਰਿਸ਼ਤਾ ਬਣਾਉਣਾ ਹੈ।
ਸਿਰਫ਼ ਉਹੀ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਹਨ, ਅਤੇ ਪਰਮਾਤਮਾ ਆਪ ਪ੍ਰੇਮ ਹੈ, ਜਿਹੜੇ ਹਰ ਵਕਤ ਆਪਣਾ ਮੂੰਹ ਪਰਮਾਤਮਾ ਵੱਲ ਰੱਖਦੇ ਹਨ, ਅੰਦਰ ਵੱਲ ਧਿਆਨ ਰੱਖਦੇ ਹਨ ਤੇ ਇਧਰ-ਉਧਰ, ਹਰ ਪਾਸੇ ਨਹੀਂ ਦੇਖਦੇ, ਸਗੋਂ ਹਮੇਸ਼ਾ ਉਹਦੇ ਵੱਲ ਹੀ ਦੇਖਦੇ ਹਨ।
ਸਿਰਫ਼ ਉਹੀ ਅੰਦਰ ਵਸਦੇ ਪਰਮਾਤਮਾ ਨੂੰ ਪਛਾਣ ਸਕਦੇ ਹਨ ਤੇ ਪਰਮਾਤਮਾ ਨਾਲ ਰਿਸ਼ਤਾ ਬਣਾ ਸਕਦੇ ਹਨ। ਸਿਰਫ਼ ਉਹੀ ਪਰਮਾਤਮਾ ਨੂੰ ਪਛਾਣਦੇ ਹਨ ਅਤੇ ਉਹਦੇ ਨਾਲ ਜਾਣ-ਪਛਾਣ ਬਣਾਉਂਦੇ ਹਨ, ਜਿਹੜੇ ਉਹਦੇ ਨਾਲ ਪੱਕਾ ਰਿਸ਼ਤਾ ਬਣਾਉਂਦੇ ਹਨ। ਜਿਹੜੇ ਪਿਆਰ ਕਰਨਾ ਜਾਣਦੇ ਹਨ।
ਜਿਹੜੇ ਪਿਆਰ ਕਰਨਾ ਜਾਣਦੇ ਹਨ। ਅਸੀਂ ਤਾਂ ਸਿਰਫ਼ ਦੂਜਿਆਂ ਨਾਲ ਮੋਹ ਕਰਨਾ ਜਾਣਦੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਪਿਆਰ ਕੀ ਹੁੰਦਾ ਹੈ। ਪਰ ਜਿਹੜੇ ਉਹਦੇ ਨਾਲ ਪਿਆਰ ਕਰਨਾ ਜਾਣਦੇ ਹਨ, ਉਹੀ ਅੰਦਰ ਵਸਦੇ ਪਰਮਾਤਮਾ ਨੂੰ ਪਛਾਣ ਸਕਦੇ ਹਨ ਅਤੇ ਉਹਦੇ ਨਾਲ ਪੱਕਾ ਰਿਸ਼ਤਾ ਬਣਾ ਸਕਦੇ ਹਨ।
ਉਹ ਰਸਤੇ ਤੋਂ ਡਿੱਗ ਪੈਂਦੇ ਹਨ, ਕਿਉਂਕਿ ਉਹਨਾਂ ਦਾ ਰਿਸ਼ਤਾ ਇੰਨਾ ਪੱਕਾ ਨਹੀਂ ਸੀ ਜੋ ਉਹਨਾਂ ਨੂੰ ਹਮੇਸ਼ਾ ਉਹਦੇ ਵੱਲ ਖਿੱਚਦਾ ਰੱਖਦਾ। ਜੇ ਉਹਦੇ ਨਾਲ ਪੱਕਾ, ਨਾ ਟੁੱਟਣ ਵਾਲਾ ਰਿਸ਼ਤਾ ਨਾ ਹੋਵੇ, ਤਾਂ ਅਸੀਂ ਕਿਤੇ ਨਹੀਂ ਪਹੁੰਚ ਸਕਦੇ । ਆਪਾਂ ਕਿਸੇ ਵੀ ਵੇਲੇ ਰਸਤੇ ਤੋਂ ਡਿੱਗ ਸਕਦੇ ਹਾਂ।
ਕਈ ਵਾਰ ਚੜ੍ਹ ਜਾਂਦਾ ਹੈ ਬੰਦਾ ਊਂਚਾ ਚੜ੍ਹ ਜਾਂਦੇ ਹੈ ਪਰ ਪਿਆਰ ਜੇ ਪੱਕਾ ਨਹੀਂ ਹੋਵੇ ਤਾਂ ਡਿਗ ਪੈਂਦਾ ਹੈ ਤੋ ਫਿਰ ਕਿੱਥੇ ਆਣ ਜੁੜਦੇ ਹਾਂ ਮਨ ਨਾਲ। ਫਿਰ ਮਨ compulsively ਜੋੜਦਾ ਹੈ।। ਮਨ — ਦੁੱਖਾਂ ਦਾ ਘਰ, ਵਿਰੋਧ ਦਾ ਘਰ, ਨਕਾਰਾਤਮਕਤਾ ਦਾ ਘਰ ਹੈ।
ਇਹ ਸਿਮਰਨ ਸਾਨੂੰ ਮਨੁੱਖਾ ਜ਼ਿੰਦਗੀ ਠੀਕ ਤਰੀਕੇ ਨਾਲ ਜੀਣ ਦੇ ਰਸਤੇ ’ਤੇ ਪਾਉਂਦਾ ਹੈ। ਇਹ ਸੁਰਤੀ ਨੂੰ ਉਸ ਰਸਤੇ ’ਤੇ ਪਾਉਂਦਾ ਹੈ, ਜਿਸ ਰਸਤੇ ’ਤੇ ਆਪਣੀ ਸੁਰਤੀ ਪਵਿੱਤਰ ਹੁੰਦੀ ਹੈ ਤੇ ਵੱਡੀ ਹੁੰਦੀ ਹੈ। ਦਿਨੋਂ-ਦਿਨ ਪਵਿੱਤਰ ਹੁੰਦੀ ਹੈ ਤੇ ਵੱਡੀ ਹੁੰਦੀ ਹੈ।
ਜਿੱਥੇ ਸਾਡਾ ਪੁਰਾਣਾ, ਆਪਣੀ ਜ਼ਿੰਦਗੀ ਮਨ ਦੇ ਰਾਹੀਂ, ਆਪਣੀ ਸੋਚ ਦੇ ਰਾਹੀਂ ਜੀਉਣ ਦਾ ਤਰੀਕਾ ਸੀ, ਉਹ ਰਸਤਾ ਅਜਿਹਾ ਸੀ ਜਿੱਥੇ ਸਾਡੀ ਸੁਰਤੀ ਦਿਨੋਂ-ਦਿਨ ਹੋਰ ਮੈਲੀ ਹੁੰਦੀ ਜਾ ਰਹੀ ਸੀ, ਹੋਰ ਮੈਲੀ ਤੇ ਹੋਰ ਮੈਲੀ। ਤੇ ਸੁਰਤੀ ਦੀ ਇਹ ਮੈਲ ਸਾਨੂੰ ਕਮਜ਼ੋਰ ਕਰਦੀ ਹੈ।
ਇਸੇ ਕਰਕੇ ਬਹੁਤ ਸਾਰੇ ਲੋਕ ਇਹ ਜਾਣਦੇ ਹੋਏ ਵੀ ਕਿ ਇਹ ਕਿੰਨਾ ਸੋਹਣਾ ਰਸਤਾ ਹੈ, ਮਨੁੱਖਤਾ ਲਈ, ਸਾਰੀ ਮਨੁੱਖਤਾ ਲਈ ਇਹ ਸਹੀ ਰਸਤਾ ਹੈ, ਫਿਰ ਵੀ ਇਸ ਰਸਤੇ ’ਤੇ ਤੁਰ ਨਹੀਂ ਪਾਉਂਦੇ।
ਸਿਮਰਨ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੰਦਾ ਹੈ ਅਤੇ ਸਾਡੀਆਂ ਅੱਖਾਂ ਅੱਗੇ ਇੱਕ ਬਹੁਤ ਸੋਹਣੇ ਭਵਿੱਖ ਦਾ ਦ੍ਰਿਸ਼ ਲਿਆ ਕੇ ਰੱਖ ਦਿੰਦਾ ਹੈ। ਤੇ ਦਿਸਣ ਲੱਗ ਪੈਂਦਾ ਹੈ ਕਿ ਆਉਣ ਵਾਲਾ ਹਰ ਦਿਨ, ਹਰ ਕੱਲ੍ਹ ਹੋਰ ਵੀ ਜ਼ਿਆਦਾ ਸੋਹਣਾ ਹੋਣਾ, ਹੋਰ ਵੀ ਜ਼ਿਆਦਾ ਸ਼ਾਂਤ ਹੋਣਾ, ਹੋਰ ਵੀ ਜ਼ਿਆਦਾ ਪਿਆਰਾਂ ਵਾਲਾ ਹੋਣਾ। ਜ਼ਿੰਦਗੀ ਸੱਚਮੁੱਚ ਹੋਰ ਵੀ ਸ਼ਾਨਦਾਰ ਹੋਣੀ ਹੈ ਤੇ ਜਸ਼ਨ ਵਰਗੀ ਬਣ ਜਾਣੀ ਹੈ।
ਜਿਹੜਾ ਵੀ ਸਿਮਰਨ ਕਰਕੇ ਜਾਗ ਜਾਂਦਾ ਹੈ ਅਤੇ ਇਸ ਰਸਤੇ ’ਤੇ ਤੁਰਨ ਲਈ ਪੱਕਾ ਹੋ ਜਾਂਦਾ ਹੈ, ਮਨ ਦੇ ਹੱਥੋਂ ਨਿਕਲਣ ਲਈ ਪੱਕਾ ਹੋ ਜਾਂਦਾ ਹੈ। ਮਨ ਦੇ ਹੱਥੋਂ ਨਿਕਲਣਾ — ਜਿਹੜਾ ਵਿਰੋਧ ਤੇ ਨਕਾਰਾਤਮਕਤਾ ਹੈ, ਉਹਦੇ ਹੱਥੋਂ ਨਿਕਲਣਾ। ਮਨ ਸਾਨੂੰ ਕਦੇ ਬਦਲਣ ਨਹੀਂ ਦੇਵੇਗਾ। ਮਨ ਸਾਨੂੰ ਇੱਕ ਸੁਰਤੀ ਦੀ ਹਲਤ ਵਿੱਚ ਖਲੋਤਾ ਰੱਖਦਾ ਹੈ।
ਇਸ ਰਸਤੇ ਤੇ ਤੁਰਦੇ ਪੈਰ ਧੜਕਣ ਲੱਗ ਪੈਂਦੇ ਹਨ — ਰੋਮ ਰੋਮ — ਫਿਰ ਆਪਾਂ ਨੂੰ ਆਪਣੇ ਕਿਸੇ ਬਹੁਤ ਸੋਹਣੇ ਨੈਨ ਨਕਸ਼ ਦਿਸਣ ਲੱਗ ਪੈਂਦੇ ਹਨ। ਇਹ ਰਸਤਾ ਦੁਨੀਆਂ ਦੀਆਂ ਜਵਾਨ ਨਜ਼ਰਾਂ ਨੂੰ ਮੋਹ ਲੈਂਦਾ ਹੈ। ਜਵਾਨ ਨਜ਼ਰਾਂ। ਜਵਾਨੀ ਵਿੱਚ ਤਾਕਤ ਹੁੰਦੀ ਹੈ। ਜਵਾਨੀ ਦਾ ਸੰਬੰਧ ਸਰੀਰ ਦੀ ਤਾਕਤ ਨਾਲ ਨਹੀਂ ਹੁੰਦਾ।
ਜਿੰਨਾਂ ਦੇ ਅੰਦਰ ਤਕੜੇ ਹੁੰਦੇ ਉਹ ਆਖਦੀਆਂ ਹਨ ਮੈਂ ਉੱਥੇ ਚੜ੍ਹ ਸਕਦੀ ਹਾਂ, ਮੈਂ ਉੱਥੇ ਚੜ੍ਹਨਾ ਹੈ। ਜਿੰਨਾਂ ਦੀਆਂ ਨਜ਼ਰਾਂ ਜਵਾਨ ਹੋ ਗਈਆਂ, ਦਿਲ ਜਵਾਨ ਹੋ ਗਿਆ, ਉਹਨਾਂ ਨੂੰ ਇਹ ਰਸਤਾ ਮੋਹਦਾ ਹੈ। ਉਹਨਾਂ ਦੀ ਸੁਰਤੀ ਉੱਪਰ ਵੱਲ ਨੂੰ ਖਿੱਚੀ ਜਾਂਦੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਇੱਕ ਕਹਾਣੀ ਬਣ ਜਾਂਦੀ ਹੈ—ਇੱਕ ਬਹੁਤ ਹੀ ਸੋਹਣੀ ਤੇ ਦਿਲਚਸਪ ਕਹਾਣੀ।
ਮਨਾ ਮੇਰਿਆ, ਤੂੰ ਹਮੇਸ਼ਾ ਜਾਂ ਤਾਂ ਪਿਛਲੇ ਸਮੇਂ ਭੂਤਕਾਲ ਵਿੱਚ ਹੁੰਦਾ ਹੈਂ ਜਾਂ ਆਉਣ ਵਾਲੇ ਸਮੇਂ ਭਵਿੱਖ ਵਿੱਚ। ਤੂੰ ਕਦੇ ਇੱਥੇ ਨਹੀਂ ਹੁੰਦਾ, ਤੂੰ ਮੈਨੂੰ ਕਦੇ ਜੀਣ ਨਹੀਂ ਦਿੰਦਾ। ਨਾ ਤੂੰ ਆਪ ਜੀ ਸਕਦਾ ਹੈਂ, ਨਾ ਮੈਨੂੰ ਜੀਣ ਦਿੰਦਾ ਹੈਂ। ਜ਼ਿੰਦਗੀ ਇੱਥੇ, ਹੁਣ, ਅੰਦਰ ਹੈ—ਉੱਪਰ ਵੱਲ ਹੈ, ਖੱਬੇ-ਸੱਜੇ ਨਹੀਂ।
ਮਨਾ ਮੇਰਿਆ, ਤੂੰ ਆਪਣੀ ਇਹ ਆਦਤ ਛੱਡ ਦੇ। ਹਰ ਗੱਲ ਨੂੰ ਕੱਲ੍ਹ ’ਤੇ ਪਾਉਣ ਦੀ, ਟਾਲਣ ਦੀ ਇਹ ਆਦਤ ਛੱਡ ਦੇ। ਤੇਰੀ ਇਹ ਵਿਰੋਧ ਕਰਨ ਦੀ ਆਦਤ ਵੀ ਛੱਡ ਦੇ, ਜੋ ਤੈਨੂੰ ਕੁਛ ਵੀ ਕਰਨ ਨਹੀਂ ਦੇਂਦਾ।
ਜਿਹੜਾ ਵੀ ਉੱਪਰ ਵੱਲ ਤੁਰਨਾ ਸ਼ੁਰੂ ਕਰਦਾ ਹੈ, ਉਹਦੇ ਅੰਦਰ ਹਲੇਮੀ ਆਉਣ ਲੱਗ ਪੈਂਦੀ ਹੈ। ਦਿਨੋਂ-ਦਿਨ ਹੋਰ ਹਲੇਮੀਆਂ ਵਾਲੇ ਬਣੀ ਜਾਂਦੇ ਹੈ ਅਤੇ ਇੱਕ ਦਿਨ ਉਹਦੇ ਅੰਦਰ ਹਲੇਮੀਆਂ ਦਾ ਰਾਜ ਹੋ ਜਾਂਦਾ ਹੈ। ਉਹ ਜਿਹੜਾ ਵੀ ਕੰਮ ਕਰਦਾ ਹੈ, ਉਹ ਹਲੇਮੀਆਂ ਵਿੱਚੋਂ ਕਰਦਾ ਹੈ।