
ਐਪੀਸੋਡ ੫
ਵਾਹਿਗੁਰੂ।
ਅਸੀਂ ਜੋ ਇਸ ਸਟੇਜ ਤੇ ਪਹੁੰਚ ਗਏ ਆ ਜਿੱਥੇ ਅਸੀਂ ਸੱਚ ਨੂੰ ਸੁਣ ਸਕਦੇ ਹਾਂ, ਏਹਨਾਂ ਕੰਨਾ ਨਾਲ ਨਹੀਂ, ਮਨ ਨਾਲ ਨਹੀਂ, ਸਿਰਫ਼ ਹਿਰਦੇ ਨਾਲ। ਸੱਚ ਦੇ ਗੀਤ ਸਿਰਫ਼ ਹਿਰਦੇ ਰਾਹੀਂ ਸੁਣੇ, ਜਾਂ ਪੀਤੇ ਜਾ ਸਕਦੇ ਹਨ।
ਜਿਹੜੇ ਹਿਰਦੇ ਤੇ ਰਹਿਕੇ ਸੁਣਦੇ, ਇਸ ਅਵਸਥਾ ਤੇ ਪਹੁੰਚੇ, ਉਹ ਪੁਨੀਤ ਨੇ। ਉਹ ਪੁਨੀਤ ਹੋ ਗਏ। ਜਿਹੜੇ ਉਹਦੀਆਂ ਗੱਲਾਂ ਕਰਦੇ, ਉਹ ਪਵਿੱਤਰ ਹੋਂ ਰਹੇ ਹਾਂ। ਪਵਿੱਤਰ।
ਪਵਿੱਤਰ ਹੋਣਾ ਆਖਰੀ ਅਵਸਥਾ ਨਹੀਂ ਹੈ। ਪਵਿੱਤਰ ਅਪਵਿੱਤਰ ਹੋ ਸਕਦਾ ਹੈ। ਜਦੋਂ ਅਸੀਂ ਇੱਕ ਵਾਰ ਪੁਨੀਤ ਹੋ ਜਾਂਦੇ ਹਾਂ ਤੇ ਅਸੀਂ ਮੁੜ ਅਪਵਿੱਤਰ ਨਹੀਂ ਹੋ ਸਕਦੇ। ਤੇ ਜਦੋਂ ਤੁਸੀਂ ਪੁਨੀਤ ਹੋ ਜਾਂਦੇ ਹੋ ਤੇ ਤੁਹਾਡੇ ਸਰੀਰ ਦਾ ਹਰ ਰੋਮ, ਸੁਰਤੀ ਦਾ ਹਰ ਕਿਣਕਾ ਬੋਲਦਾ ਜਦੋਂ ਤੁਸੀਂ ਬੋਲਦੇ, ਗਾਉਂਦਾ ਜਦੋਂ ਤੁਸੀਂ ਗਾਉਂਦੇ।
ਜੇ ਕਿਤੇ ਤੈਨੂੰ ਗੁਰੂ ਮਿਲ ਜਾਏ ਤੇ ਤੂੰ ਪਛਾਣ ਲਿਆ ਉਹਨੂੰ ਤੇ ਫਿਰ ਉਹਦਾ ਪਿਆਰ ਮਾਣੀ, ਉਹਦਾ ਪਿਆਰ ਮਾਣੀ। ਜੇ ਕਿਤੇ ਤੈਨੂੰ ਉਹ ਮਿਲ ਜਾਵੇ, ਕਿਤੇ ਤੇਰੇ ਭਾਗ ਏਡੇ ਉੱਚੇ ਹੋਣ ਕਿ ਤੈਨੂੰ ਸਤਗੁਰ ਮਿਲ ਪਵੇ, ਉਹ ਪਰਮਾਤਮਾ ਤੇ ਤੂੰ ਪਛਾਣ ਲਿਆ ਉਹਨੂੰ ਤੇ ਫਿਰ ਉਹਦਾ ਪਿਆਰ ਮਾਣੀ। ਸਤਗੁਰ ਉਹ ਇਸ਼ਕ, ਉਹ ਪਿਆਰ ਹੀ ਪਿਆਰ ਹੈ। ਤੂੰ ਆਪਣਾ ਦਿਲ ਖੋਲ੍ਹ ਦੇਵੇਂ ਇਹ ਦੇਖ ਕੇ। ਤਾਂ ਕਿ ਉਹਦਾ ਪਿਆਰ ਤੇਰੇ ਅੰਦਰ ਆ ਸਕੇ।
ਇੱਕ ਉਹਦੀ ਨਿਸ਼ਾਨੀ ਹਊ। ਨਿਸ਼ਾਨੀ ਕੀ ਹੋ। ਉਹਨੂੰ ਕੁਝ ਨਹੀਂ ਚਾਹੀਦਾ ਹਊਗਾ। ਉਹਨੂੰ ਕੁਝ ਨਹੀਂ ਚਾਹੀਦਾ ਹਊਗਾ। ਉਹ ਆਪਣੇ ਆਪ ਵਿੱਚ ਭਰਪੂਰ ਹੈ। ਉਹ ਰੱਜਿਆ ਪੁੱਜਿਆ। ਕਿਸੇ ਹੋਰ ਚੀਜ਼ ਲਈ ਜਗਾਹ ਨਹੀਂ ਹੈ।ਉਹ ਪਿਆਰ ਹੀ ਪਿਆਰ ਹੈ। ਤੂੰ ਆਪਣਾ ਦਿਲ ਖੋਲ੍ਹ ਦੇ ਉਹਦੇ ਲਈ। ਸੋਚਣਾ ਨਹੀਂ। ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ। ਇਹ ਵਿਚਾਰਾ ਮਨ ਕੀ ਸਮਝੇਗਾ ਸੱਚ ਨੂੰ। ਜਿਹੜਾ ਗੁਰੂ ਹੁੰਦਾ, ਉਹ ਸੱਚ ਹੈ ਤੇ ਸੱਚ ਕਿਸੇ ਧਰਮ ਨਾਲ ਨਹੀਂ ਜੁੜਿਆ ਹੁੰਦਾ। ਉਹ ਤੇ ਸੱਚ ਹੁੰਦਾ। ਉਹ ਤੇ ਸਾਰਿਆਂ ਦਾ ਹੈ। ਉਹ ਤੇ ਸਾਰੀ ਮਨੁੱਖਤਾ ਦਾ ਹੈ। ਕੋਈ ਇੱਕ ਗਰੁੱਪ ਨਹੀਂ ਕਹਿ ਸਕਦਾ ਕਿ ਸੱਚ ਸਾਡਾ ਹੈ। ਸੱਚ ਸਾਰਿਆਂ ਦਾ ਹੈ। ਸੱਚ ਨਹੀਂ ਦੇਖਦਾ ਕੋਈ ਧਰਮ। ਇਹ ਸਾਡੀ ਅੱਖ ਹੈ ਦੇਖਦੀ ਹੈ।
ਇਸ ਪਿਆਰਾਂ ਦੇ ਰਸਤੇ ਨੂੰ ‘ਰਾਜ ਜੋਗ’ ਵੀ ਕਿਹਾ ਜਾਂਦਾ ਹੈ। ਰਾਜ ਜੋਗ। ਤੁਹਾਨੂੰ ਕਿਤੇ ਹਿਮਾਲਯ ਪਹਾੜਾਂ ਚ, ਗੁਫਾਵਾਂ ਚ, ਨਹੀਂ — ਇਹ ਰਸਤਾ ਦੁਨੀਆ ਵਿੱਚ ਰਹਿਕੇ।
ਹਰ ਵਾਰੀ, ਹਰ ਜਨਮ ਵਿੱਚ, ਇਸ ਜਨਮ ਵਿੱਚ, ਉਹਨੇ ਏਹਨੀਆਂ ਆਵਾਜ਼ਾਂ ਮਾਰੀਆਂ ਕਿ ਸੁਣ, ਸਾਡੀ ਗੱਲ ਸੁਣ। ਤੈਨੂੰ ਘਾਲੀ ਰਹਿੰਦੀ ਦੁਨੀਆ ਵਿੱਚ ਜਾਣਦੀ। ਦੁਨੀਆ ਵਿੱਚ ਕਿਤੇ ਨਹੀਂ ਤੂੰ ਪਹੁੰਚਣ। ਉਹ ਰੋਜ਼ ਮੈਨੂੰ ਬੁਲਾਉਂਦਾ, ਹਰ ਰੋਜ਼। ਕਿਸ ਤਰ੍ਹਾਂ ਦਾ ਉਹਦਾ ਜੇਰਾ।
ਉਹ ਭਰਪੂਰ ਹੈ ਹਰ ਪਾਸਿਉਂ । ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਪਰ ਹਰ ਰੋਜ਼ ਉਹ ਮੈਨੂੰ ਆਵਾਜ਼ਾਂ ਮਾਰਦਾ। ਉਹਨੂੰ ਮੇਰੇ ਨਾਲ ਗੱਲ ਕਰਨ ਦੀ ਕੋਈ ਗਰਜ ਨਹੀਂ ਹੈ। ਉਹ ਤੇ ਊਣਾ ਨਹੀਂ ਹੈ ਪਰ ਕਿਉਂ ਉਹਦਾ ਧਿਆਨ ਮੇਰੇ ਵੱਲ ਹੀ ਰਹਿੰਦਾ ਹੈ। ਕਿਉਂ ਉਹ ਮੈਨੂੰ ਆਵਾਜ਼ਾਂ ਮਾਰਦਾ। ਉਹ ਹਮੇਸ਼ਾ ਮੇਰੇ ਬਾਰੇ ਫਿਕਰ ਕਰਦਾ। ਮੈਂ ਅਕਸਰ ਸੋਚਦੀ ਕਿਉਂ। ਉਹਨੂੰ ਕੁਛ ਨਹੁ ਚਾਹੀਦਾ ਮੇਰੇ ਕੋਲੋਂ, ਫਿਰ ਕਿਉਂ। ਉਹਦਾ ਧਿਆਨ ਮੇਰੇ ਤੇ ਹੀ ਰਹਿੰਦਾ। ਮੈਂ ਸੋਚਦੀ ਰਹਿੰਦੀ ਕਿਉਂ ? ਪਰ ਮੇਰਾ ਮਨ, ਇਸ ਵਿਚਾਰੇ ਨੂੰ ਕੀ ਪਤਾ ਇਸ ਕਹਾਣੀ ਦਾ।
ਇੱਕ ਚਿੱਠੀ ਸਾਡੇ ਬੇਟੇ ਦੀ Toronto ਤੋਂ। ਬਾਬਾ ਜੀ ਅੱਜ ਸਾਡਾ ਬਹੁਤ ਜੀ ਕਰਦਾ ਕਿ ਨੱਠਕੇ ਆ ਕੇ ਤੁਹਾਨੂੰ ਦੱਸੀਏ ਕਿ ਜੋ Humming meditation ਬਾਰੇ ਆਪ ਜੀ ਨੇ ਦੱਸਿਆ, ਉਸ ਨੂੰ ਕਰਦੇ ਕੁਝ ਘੰਟੇ ਹੋ ਗਏ ਹਨ, ਪਰ ਬਾਬਾ ਜੀ ਇੰਨਾ ਆਨੰਦ ਮਹਿਸੂਸ ਹੋ ਰਿਹਾ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਅੰਦਰੋਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਆਨੰਦ ਬ੍ਰਹਮੰਡ ਦੀ ਯਾਤਰਾ ਕਰ ਰਹੇ ਹੋਈਏ। ਅੰਦਰ ਸਾਜ਼ ਬਣ ਗਿਆ ਹੋਵੇ, ਕਿ ਜਿਵੇਂ ਮੇਰਾ ਅੰਦਰ ਰਬਾਬ ਬਣ ਗਿਆ। ਇਹ meditation ਇੰਨੀ ਸੁਖਦਾਇਕ ਹੈ ਕਿ ਮਨ ਨਹੀਂ ਕਰਦਾ ਇਸ ਤੋਂ ਹਟਿਆ ਜਾਵੇ। ਜਦੋਂ ਅੱਖਾਂ ਖੋਲ੍ਹਦੇ ਹਾਂ ਤਾਂ ਫਿਰ ਬੈਠ ਕੇ ਇਸ ਦਾ ਆਨੰਦ ਲੈਣ ਨੂੰ ਜੀ ਕਰਦਾ ਹੈ।
ਇਹ ਗੁਣਗੁਣਾਉਣ ਵਾਲੀ meditation ਸਾਰੇ ਕਲੇਸ਼ਾਂ ਨੂੰ ਮਿਟਾਉਂਦੀ ਹੈ। ਸ਼ਾਂਤ ਕਰਦੀ ਹੈ। ਸੰਤੁਸ਼ਟ। ਇਹ ਆਪਣੇ ਦਿਲ ਦਰਵਾਜ਼ਾ ਖੋਲ੍ਹ ਦੇਂਦੀ ਹੈ। ਇਹ ਸਾਡੇ ਅੰਦਰ ਜਾਣ ਵਾਲਾਂ ਰਸਤਾ ਖੋਲ ਦੇਂਦੀ ਹੈ ਹਿਰਦੇ ਰਾਹੀਂ।
ਉਹਦੀ ਸਾਰੀ ਰਚਨਾ ਵਿੱਚੋਂ ਸਭ ਤੋਂ ਹਲੇਮੀਆ ਵਾਲੀ ਰਚਨਾ ਉਹਦੀ ਧਰਤੀ। ਮਿੱਟੀ ਜਿੱਡਾ ਉੱਚਾ ਕੋਈ ਹੈ ਹੀ ਨਹੀਂ। ਜਿੰਨਾਂ ਚਿਰ ਜੀਂਦੇ ਹਾਂ, ਇਹ ਹਰ ਇੱਕ ਦੇ ਪੈਰਾਂ ਹੇਠ ਰਹਿੰਦੀ ਹੈ। ਤੇ ਜਿਸ ਦਿਨ ਇਸ ਦੁਨੀਆ ਤੋ ਰੁਖਸਤ ਹੁੰਦੇ ਹਾਂ, ਇਹ ਸਾਡੇ “ਸੋਹਣੇ” ਮੁੱਖ ਨੂੰ ਜੋ ਕੇ ਜਾਣ ਲਗਿਆਂ ਸੋਹਣਾ ਨਾ ਰਿਹਾ, ਉਹਨੂੰ ਕੱਜ ਲੈਂਦੀ ਹੈ। ਆਪਾਂ ਇਸ ਧਰਤੀ ਤੇ ਬੈਠਦੇ ਹਾਂ। ਜਾਗ ਕੇ ਘੜੀ ਮੁੜੀ ਦੇਖੀਏ ਕਿ ਮੈਂ ਉਸ ਅੱਥ ਹਲੇਮੀਆਂ ਭਰੀ ਮਿੱਟੀ ਨਾਲ ਜੁੜਿਆ ਹੋਇਆ ਹਾਂ। ਮਹਿਸੂਸ ਕਰਨਾ ਅੰਦਰ ਹਲੇਮੀਆਂ ਵਾਲਾ ਹੋਇਆ ਤੇ ਨਾਲ ਹੀ ਧਿਆਨ ਰੱਖਣਾ ਅੰਦਰ। ਇਸ ਗੁਣਗੁਣਾਉਣ ਵਾਲੀ meditation ਨਾਲ ਤੇ ਧਰਤੀ ਨਾਲ ਜੁੜਕੇ, ਸਾਡੇ ਅੰਦਰ ਹਲੇਮੀ ਬਹੁਤ ਜਲਦੀ ਆਵੇਗੀ।
ਜੀ, ਅਸੀਂ ਤੁਹਾਡੇ ਹਮੇਸ਼ਾ ਲਈ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਸਾਰਿਆਂ ਨੇ ਉਹਦੇ ਮਹਿਲਾਂ ਦਾ ਰਸਤਾ, ਇਹ ਰਸਤਾ ਜਿਹੜਾ ਉਹਦੇ ਦਰਬਾਰ ਵਿੱਚ ਲੈਕੇ ਜਾਂਦਾ ਨੂੰ ਚੁਣਿਆ। ਏਹੀ ਇੱਕ ਜ਼ਿੰਦਗੀ ਨੂੰ ਜੀਣ ਦਾ ਸਹੀ ਟੰਗ ਹੈ ਜੋ ਕੇ ਹੁਣ ਵਿੱਚ ਰਹਿਕੇ, ਬਿਨਾਂ ਸੋਚਾਂ ਤੋਂ, ਬਿਨਾਂ ਫਿਕਰਾਂ ਤੋਂ, ਬਿਨਾਂ ਸਭ ਡਰਾਂ ਤੋਂ; ਬਸ ਆਨੰਦ, ਆਨੰਦ, ਆਨੰਦ। ਗੁਣਗੁਣਾਉਣ ਵਾਲੀ meditation ਕਰਨ ਨਾਲ ਹੀ, ਤੁਰਨ ਨਾਲ ਹੀ ਪਹੁੰਚੀਦਾ ਹੈ ਤੇ ਇੱਥੇ ਉਹਦੇ ਦਰਬਾਰ ਵਿੱਚ ਹਰ ਰੋਜ਼ ਆਪਾਂ ਨੂੰ ਤੁਰਨਾ ਸਿਖਾਉਂਦਾ ਹੈ ਤੇ ਹੱਥ ਫੜਕੇ ਨਾਲ ਤੁਰਦਾ ਹੈ। । ਮਨ ਦੀ ਘੁੰਮਣ ਘੇਰੀ ਚਾਰ ਚੁਫੇਰੇ ਹੈ। ਅੱਗੇ ਪਿੱਛੇ, ਭੂਤਕਾਲ ਵਿੱਚ, ਵਰਤਮਾਨ ਕਾਲ ਵਿੱਚ। ਜ਼ਿੰਦਗੀ ਦਾ ਸਫ਼ਰ ਉੱਪਰ ਨੂੰ ਹੈ। ਹੁਣ ਵਿੱਚ ਰਹਿਣਾ ਜਿੱਥੇ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ ਬਸ ਆਨੰਦ।
ਬਹੁਤ ਖੁਸ਼ਖਬਰੀ ਦੀ ਗੱਲ ਉਹਦੀ ਮੇਰੇ ਨਾਲ। ਮਿੱਠਤ ਨੀਵੀਂ ਨਾਨਕਾ HKL movement ਤਰਾਸੀ ਮੁਲਕਾਂ ਵਿੱਚ ਪਹੁੰਚ ਗਈ ਹੈ। ਤਰਾਸੀ ਮੁਲਕ।
ਕੇਹੋ ਜੇਹੀ ਜਿੰਦਗੀ ਤੇ ਕੇਹੋ ਜੇਹਾ ਰੂਹਾਂ ਦਾ ਕਾਫਲਾ। ਸੋਹਣੀਆਂ ਰੂਹਾਂ, ਹਲੇਮੀਆਂ ਵਾਲੀਆਂ ਰੂਹਾਂ, ਹਮਦਰਦੀਆਂ ਵਾਲੀਆਂ ਰੂਹਾਂ। ਅਸੀਂ ਉਸ ਰਸਤੇ ਤੇ ਤੁਰਨਾ ਜਿੱਥੇ ਆਪਾਂ ਪਰਮਾਤਮਾ ਵਿੱਚ ਅਭੇਦ ਹੋ ਸਕੀਏ। ਏਹੀ ਆਪਾਂ ਕਰ ਰਹੇ ਹਾਂ। ਬਹੁਤ ਹੀ ਭਾਗਾਂ ਵਾਲੇ ਪੱਲ, ਭਾਗਾਂ ਵਾਲੇ ਦਿਨ ਤੇ ਭਾਗਾਂ ਭਰੀਆਂ ਰੂਹਾਂ।