ਐਪੀਸੋਡ ੧੭

ਮਨੁੱਖੀ ਹੌਸਲੇ ਦੀ ਚੋਟੀ

ਮਨੁੱਖੀ ਹੌਸਲੇ ਦੀ ਚੋਟੀ

ਵਾਹਿਗੁਰੂ।

ਕਿਉਂਕਿ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਦੁਨੀਆਂ ਘਰੋਂ ਬਾਹਰ ਲੈ ਗਈ ਸੀ। ਤੇ ਉਹਨੇ ਫਿਰ ਹਰ ਰੋਜ਼ ਇਹ ਤਰਕੀਬ ਬਣਾਈ ਹੋਈ ਸੀ ਕਿ ਇਸ ਨੂੰ ਹਰ ਰੋਜ਼ ਬਾਹਰ ਨਵਾਂ ਤੋਂ ਨਵਾਂ ਕੁਛ ਦਿਖਾਉਣਾ ਤਾਂ ਕਿ ਇਸ ਨੂੰ ਘਰ ਯਾਦ ਨਾ ਆਵੇ। ਘਰ ਦੀ ਯਾਦ ਹੀ ਨਾ ਆਵੇ।

ਹਰ ਰੋਜ਼ ਆਪਾਂ ਬਾਹਰਲੀ ਦੁਨੀਆਂ ਨਾਲ ਹੋਰ ਤੋਂ ਹੋਰ ਜੁੜਦੇ ਗਏ। ਬਾਹਰ ਇੱਕ ਫ਼ਿਲਮ ਚੱਲ ਰਹੀ ਹੈ। ਤੇ ਜਿੰਨਾ ਆਪਾਂ ਬਾਹਰਲੀ ਦੁਨੀਆਂ ਨਾਲ ਜੁੜੇ ਹੋਏ ਹਾਂ, ਉੰਨਾ ਹੀ ਹੁਣ ਘਰ ਵਾਪਸ ਆਉਣਾ ਔਖਾ ਹੈ।

ਜਿਨ੍ਹਾਂ ਨੂੰ ਸੁਰਤੀ ਟਿਕਾਉਣੀ ਔਖੀ ਲੱਗਦੀ ਹੈ, ਇਹੀ ਸਬੂਤ ਹੈ ਕਿ ਆਪਾਂ ਬਾਹਰਲੀ ਦੁਨੀਆਂ ਨਾਲ ਬਹੁਤ ਗੂੜ੍ਹੇ ਜੁੜੇ ਹੋਏ ਹਾਂ। ਬਾਹਰਲੀ ਦੁਨੀਆਂ ਦਾ ਆਪਣੇ ਉੱਤੇ ਕਾਬੂ ਹੋ ਗਿਆ ਹੈ।

ਸੋ ਆਪਾਂ ਨੂੰ ਇੱਕਦਮ ਆਪਣੀ ਸਾਰੀ ਸੁਰਤੀ ਬਾਹਰੋਂ, ਉਹਨਾਂ ਬੰਦਿਆਂ ਚੋਂ, ਉਹਨਾਂ ਜਗ੍ਹਾ ਚੋਂ, ਉਹਨਾਂ ਚੀਜ਼ਾਂ ਤੋਂ, ਉਹਨਾਂ ਜਾਇਦਾਦਾਂ ਤੋਂ, ਸਾਰੇ ਜੋ ਆਪਣੇ ਅੰਦਰ ਰੌਲਾ, ਉਹਨਾਂ ਵਿੱਚੋਂ ਸਾਰੀ ਸੁਰਤੀ ਕੱਢ ਕੇ ਤੇ ਹਿਰਦੇ ਤੇ ਲਿਆਉਣੀ। ਘਰ ਆਉਣਾ। 

ਆਪਣੇ ਅੰਦਰ ਨੂੰ ਮਹਿਸੂਸ ਕਰਨਾ। ਆਪਣੇ ਆਪ ਨੂੰ ਜਾਣਨਾ। ਆਪਣੇ ਸੁਭਾਅ ਨੂੰ ਜਾਣਨਾ। ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਆਪਣਾ ਸੁਭਾਅ ਹਲੇਮੀ, ਹਮਦਰਦੀ ਤੇ ਮੁਹੱਬਤ ਹੈ।

ਉਹਦੇ ਅੱਗੇ ਅਰਦਾਸ ਕਰਨੀ ਕਿ, “ਮਹਾਰਾਜ ਜੀ, ਮੇਰੀ ਮਦਦ ਕਰੋ। ਮੇਰੀ ਮਦਦ ਕਰੋ। ਕਰਿ ਮਿੰਨਤਿ ਕਰਿ ਜੋਧੜੀ। ਕਰਿ ਮਿੰਨਤਿ ਕਰਿ ਜੋਧੜੀ। ਮਹਾਰਾਜ ਜੀ, ਇਹਨਾਂ ਸਾਰੇ ਮੋਹਾਂ ਤੋਂ ਮੈਨੂੰ ਛੁਡਾ ਦਿਓ, ਤਾਂ ਕਿ ਮੈਂ ਘਰ ਆ ਸਕਾਂ ਤੇ ਆਪਣੇ ਆਪ ਨੂੰ ਜਾਣ ਸਕਾਂ।

ਇਹ HKL ਲਹਿਰ ਜਾਗਣ ਦੀ ਲਹਿਰ ਹੈ, ਆਪਣੇ ਆਪੇ ਨੂੰ ਮਿਲਣ ਦੀ ਲਹਿਰ ਹੈ। ਸੱਚਖੰਡ ਦਾ ਮਤਲਬ ਹੈ ਕਿ ਆਪਣੇ ਆਪੇ ਨੂੰ ਮਿਲਣਾ। ਆਪਣੇ ਆਪੇ ਨੂੰ ਮਿਲਣਾ। ਜਾਗਣਾ ਤੇ ਆਪਣੇ ਆਪੇ ਨੂੰ ਮਿਲਣਾ। ਆਪਣੇ ਆਪ ਨੂੰ ਜਾਣਨਾ। ਆਪਣੇ ਅਸਲੀ ਆਪੇ ਨੂੰ ਜਾਣਨਾ। 

ਆਪਾਂ ਬਹੁਤ ਹੁਣ ਜਾਗ ਕੇ ਰਹਿਣਾ। ਆਪਾਂ ਇਹ ਕਰ ਹੀ ਨਹੀਂ ਸਕਦੇ ਕਿ ਹਾਂ ਹੁਣ ਵੀ ਸੁੱਤੇ ਰਹੀਏ। ਇਸ ਵਾਰੀ ਆਪਾਂ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰਨੀ। ਨਹੀਂ ਹਾਰਨੀ।

ਹੁਣ ਆਪਣੇ ਸਾਹਮਣੇ ਪਰਮਾਤਮਾ ਖੜੋਤਾ ਹੈ। ਸਾਹਮਣੇ ਹੀ ਨਹੀਂ, ਚਾਰ ਚੁਫੇਰੇ। ਕਿਤੇ ਪਰਾਂ ਹੋ ਨਹੀਂ ਸਕਦੇ। ਆਪਾਂ ਪਹਿਲਾਂ ਹੀ ਪਰਮਾਤਮਾ ਦੇ ਅੰਦਰ ਹਾਂ। ਪਰਮਾਤਮਾ ਨੇ ਆਪਾਂ ਨੂੰ ਚਾਰ ਚੁਫੇਰਿਓਂ ਘੇਰਿਆ ਹੋਇਆ ਹੈ। ਬਾਹਰ ਵੀ ਪਰਮਾਤਮਾ, ਅੰਦਰ ਵੀ ਪਰਮਾਤਮਾ। ਇਹ ਆਪਣਾ ਮਨ ਹੈ ਜਿਹੜਾ ਆਪਾਂ ਨੂੰ ਕਹਿੰਦਾ ਹੈ ਕਿ ਆਪਣਾ ਅੰਦਰ ਤੇ ਬਾਹਰ ਦੋ ਵੱਖਰੀਆਂ ਦੁਨੀਆਂ ਨੇ।ਆਪਣਾ ਮਨ, ਕਦੀ ਸਮਝ ਨਹੀਂ ਸਕਦਾ ਕਿ ਅੰਦਰ ਤੇ ਬਾਹਰ ਵਿੱਚ ਕੋਈ ਪਰਦਾ ਨਹੀਂ। ਉਹ ਕਹਿੰਦਾ, “ਪਰਦਾ ਕਿਉਂ ਨਹੀਂ ਆ? ਮੇਰਾ ਸਰੀਰ, ਅੰਦਰ ਇਹਦੀਆਂ ਹੱਦ ਬੰਨ੍ਹੀਆਂ ਹਨ।” ਸਿਮਰਨ ਨਾਲ ਇਹ ਦੇਹੀ ਦੀਆਂ ਹੱਦਾਂ ਮਿਟ ਜਾਂਦੀਆਂ ਨੇ ਤੇ ਆਪਣਾ ਅੰਦਰ ਸਾਰੇ ਬ੍ਰਹਿਮੰਡ ਨਾਲ ਇੱਕ ਹੋ ਜਾਂਦਾ ਹੈ।

ਨਾਮ ਸੁਰਤਿ 'ਚ ਰੱਖ ਕੇ ਤੇ ਸਿਮਰਨ ਕਰਨਾ। ਨਾਮ ਸੁਰਤਿ 'ਚ ਰੱਖ ਕੇ ਤੇ ਸਿਮਰਨ ਕਰਦਿਆਂ ਆਪਾਂ ਘਰ ਆਉਂਦੇ ਹਾਂ ਤੇ ਆਪਣੇ ਆਪੇ ਨੂੰ ਮਿਲਦੇ ਹਾਂ।

ਆਪਾਂ ਆਪਣੀ ਸੁਰਤੀ ਨੂੰ ਘਰ ਲਿਆਉਣਾ। ਆਪਣੇ ਆਪ ਨਾਲ ਰਿਸ਼ਤਾ ਬਣਾਉਣਾ। ਸਭ ਤੋਂ ਕੀਮਤੀ ਰਿਸ਼ਤਾ ਆਪਣਾ ਆਪਣੇ ਆਪ ਨਾਲ ਹੁੰਦਾ। ਆਪਣੇ ਆਪ ਨਾਲ ਆਪਾਂ ਸਾਰੀ ਉਮਰ ਰਹਿੰਦੇ ਹਾਂ। ਆਪਣੇ ਆਪ ਨਾਲ ਹੀ ਰਹਿੰਦਿਆਂ ਤੁਰ ਜਾਈਦਾ ਹੈ। ਉਹ ਰਿਸ਼ਤਾ ਬਹੁਤ ਹੀ ਪਿਆਰੇ ਵਾਲਾ ਹੋਣਾ ਚਾਹੀਦਾ।

ਆਪਾਂ ਨੂੰ ਆਪਣੇ ਆਪ ਨੂੰ ਪਛਾਣਨਾ। ਪਛਾਣਨਾ ਕਿ ਆਪਾਂ ਸਾਰੇ ਪਰਮਾਤਮਾ ਦੀ ਜੋਤ ਹਾਂ। ਆਪਾਂ ਸਾਰੇ ਹਲੇਮੀ, ਹਮਦਰਦੀ ਤੇ ਮੁਹੱਬਤ ਹਾਂ। ਤੇ ਫਿਰ ਆਪਣੀ ਸੁਰਤੀ ਦੀ ਹਾਲਤ ਵੀ ਹਲੇਮੀ, ਹਮਦਰਦੀ ਤੇ ਮੁਹੱਬਤ ਵਾਲੀ ਹੋ ਜਾਵੇਗੀ।

ਆਪਾਂ ਉਸ ਜਗ੍ਹਾ ਤੋਂ ਜ਼ਿੰਦਗੀ ਜੀਣੀ ਹੈ। ਤੇ ਫਿਰ ਦੂਸਰਿਆਂ ਲਈ ਪ੍ਰੇਰਨਾ ਬਣਨਾ ਹੈ।ਆਪਾਂ ਹਮਦਰਦੀਆਂ ਦਾ, ਪਿਆਰਾਂ ਦਾ ਫਰਿਸ਼ਤਾ ਬਣ ਕੇ ਵਿਚਰੀਏ ਦੁਨੀਆਂ ਵਿੱਚ। 

ਕਿਸੇ ਨੂੰ ਮਿਲਣ ਜਾਈਏ ਤਾਂ ਉਹਨੂੰ ਪਿਆਰਾਂ ਦੇ ਕਦਮਾਂ ਨਾਲ ਤੁਰ ਕੇ ਉਹਦੇ ਕੋਲ ਜਾਈਏ।

ਦੂਸਰਿਆਂ ਲਈ ਪ੍ਰੇਰਨਾਵਾਂ ਦਾ ਚਸ਼ਮਾ ਬਣੀਏ। ਸਾਰੀ ਦੁਨੀਆਂ ਨੂੰ ਆਪਣੇ ਆਪ ਨੂੰ ਪਛਾਣਨ ਵਿੱਚ ਮਦਦ ਕਰੀਏ। ਸਾਰੀ ਦੁਨੀਆਂ ਦੀ ਸੁਰਤੀ ਚੜ੍ਹਦੀ ਕਲਾ ਵਾਲੀ ਕਰਨ ਲਈ। ਇਹ ਆਪਣੇ ਸਾਰਿਆਂ ਦੀ ਚਾਹ, ਇਹ ਮਨੁੱਖੀ ਹੌਸਲੇ ਦੀ ਚੋਟੀ ਹੈ। ਇਹ ਮਨੁੱਖੀ ਹੌਸਲੇ ਦੀ ਚੋਟੀ ਹੈ। ਪਰਮਾਤਮਾ ਦੀ ਮਿਹਰ ਨਾਲ ਸਾਰੀ ਮਨੁੱਖਤਾ ਦੀ ਸੁਰਤੀ ਬਦਲ ਜਾਵੇ, ਇਹ ਮਨੁੱਖੀ ਹੌਸਲੇ ਦੀ ਚੋਟੀ ਹੈ। ਤੇ ਇਹ ਹੌਸਲਾ ਪਾਤਸ਼ਾਹ ਨੇ ਆਪਾਂ ਸਾਰਿਆਂ ਨੂੰ ਬਖ਼ਸ਼ਿਆ ਹੋਇਆ ਹੈ।

ਆਪਾਂ ਇਸ ਧਰਤੀ ਤੇ ਇਹ ਕਰਨ ਲਈ ਆਏ ਹਾਂ। ਆਪਾਂ ਹਲੇਮੀ, ਹਮਦਰਦੀ ਤੇ ਮੁਹੱਬਤ ਦੀ ਇੱਕ ਕਵਿਤਾ ਬਣਨਾ ਹੈ। ਤੇ ਦੂਸਰਿਆਂ ਦੀ ਮਦਦ ਕਰਨੀ ਹੈ ਕਿ ਉਹ ਵੀ ਇਹ ਕਵਿਤਾ ਬਣ ਜਾਣ। ਇਸ ਧਰਤੀ ਦੀ ਸਾਰੀ ਜ਼ਿੰਦਗੀ ਇਹ ਕਵਿਤਾ ਬਣ ਜਾਵੇ।

ਸੱਜਣਾ ਵੇ ਮੈਂਡੜਿਆ। ਦਿਲ ਸਾਡੇ ਵੱਲ ਜਰਾ ਕੁ ਕਰੀਂ। ਵੇ ਸੱਜਣਾ ਮੈਂਡੜਿਆ। ਦਿਲ ਸਾਡੇ ਵੱਲ ਜਰਾ ਕੁ ਕਰੀਂ। ਥੋੜ੍ਹੀ ਦੇਰ ਮੈਂ ਤੇਰੇ ਦਿਲ ਨਾਲ ਗੱਲ ਕਰਨੀ ਹੈ।

ਸੋਹਣੇ ਮੰਦਿਰਾਂ ਦੀ ਕਦਰ ਕਰੀਂ। ਇਹ ਤੇਰੀ ਦੇਹੀ ਪਰਮਾਤਮਾ ਦਾ ਪਵਿੱਤਰ ਮੰਦਰ ਹੈ। ਇਹਦੇ ਅੰਦਰ ਪਰਮਾਤਮਾ ਦੀ ਜੋਤ ਵੱਸਦੀ ਹੈ। ਇਸ ਦੀ ਕਦਰ ਕਰੀਂ। ਆਪਣੀ ਦੇਹੀ ਦੀ ਕਦਰ ਕਰੀਂ, ਪਰਮਾਤਮਾ ਦੇ ਇਸ ਸੋਹਣੇ ਮੰਦਰ ਦੀ। ਤੇ ਹੋਰਾਂ ਦੀ ਵੀ ਕਦਰ ਕਰੀਂ। ਹਰ ਸਰੀਰ ਉਹਦਾ ਮੰਦਰ। ਸੋਹਣੇ ਮੰਦਿਰਾਂ ਦੀ ਕਦਰ ਕਰੀਂ। ਤੇ ਹੋਰਾਂ ਦੀ ਵੀ ਕਦਰ ਕਰੀਂ।

ਹਲੇਮੀਆਂ ਦਾ ਰਾਜ ਰੱਖੀ। ਆਪਣੇ ਅੰਦਰ ਹਲੇਮੀਆਂ ਦਾ ਰਾਜ ਕਰਨਾ। ਉਹਨਾਂ ਚਿਰ ਮਹਾਰਾਜ ਜੀ ਕਹਿੰਦੇ, ਮਨ ਰਾਜਾ ਸੁਲਤਾਨ। ਹੁਣ ਆਪਣੇ ਉੱਤੇ ਮਨ ਦਾ ਰਾਜ ਹੈ। ਮਨ ਆਪਣਾ ਰਾਜਾ, ਸੁਲਤਾਨ ਬਣਿਆ ਹੋਇਆ ਹੈ। ਉਹਨੂੰ ਸਿੰਘਾਸਨ ਤੋਂ ਲਾਹੁਣਾ ਹੈ ਤੇ ਉਹਦੀ ਥਾਂ ਹਲੇਮੀ, ਹਮਦਰਦੀ ਤੇ ਮੁਹੱਬਤ ਦਾ ਰਾਜ ਕਰਨਾ ਹੈ।

ਹਲੇਮੀਆਂ ਦਾ ਰਾਜ ਰੱਖੀ। ਮਨ ਰਾਜਾ ਨ ਬਣਨ ਦੇਵੀ।