ਇਸ ਹਫ਼ਤੇ, ਪੂਰੇ ਦਿਨ ਦੌਰਾਨ, ਅਸੀਂ ਪਿਆਰ ਨਾਲ ਗਾਵਾਂਗੇ ਅਤੇ ਸੁਣਾਂਗੇ:
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
ਧਾਰਨਾ: ਰੁੱਤ ਇਹ ਜੋ ਆਈ ਹੈ ਮਾਣਸ ਦੇਹੀ ਦੀ, ਇਹ ਖੁਦ ਨੂੰ ਸ਼ਿੰਗਾਰਣ ਦੀ ਰੁੱਤ ਹੈ ਵੇ ਸੱਜਣਾ |
ਇਹ ਰੁੱਤ, ਜਿਸ ਵਿੱਚ ਮੈਨੂੰ ਮਨੁੱਖੀ ਦੇਹੀ ਅਤੇ ਮਨੁੱਖੀ ਚੇਤਨਾ ਦੀ ਬਖਸ਼ਿਸ਼ ਮਿਲੀ ਹੈ, ਆਪਣੇ ਆਪ ਨੂੰ ਹਰ ਰੋਜ਼ ਹੋਰ ਵਧੇਰੇ ਨਿਮਰਤਾ, ਸਹਿਜ, ਦਇਆ, ਸੰਤੋਖ, ਪਿਆਰ... ਨਾਲ ਸ਼ਿੰਗਾਰਨ ਦਾ ਸੁਨਹਿਰੀ (ਅਤੇ ਇੱਕੋ ਇੱਕ) ਮੌਕਾ ਹੈ...
ਸਿਮਰਨ ਦੁਆਰਾ, ਉਹ ਸਾਨੂੰ ਸ਼ਾਂਤੀ, ਸਹਿਜ, ਸੰਤੋਖ, ਨਿਮਰਤਾ, ਦਇਆ, ਪਿਆਰ... ਨਾਲ ਸ਼ਿੰਗਾਰਨਗੇ।
