
ਐਪੀਸੋਡ ੯
ਵਾਹਿਗਰ।
ਮਨੁੱਖੀ ਜੀਵਨ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਅਨਮੋਲ ਜੀਵਨ ਹੈ। ਅਨਮੋਲ ਹੈ। ਔਰ ਦੁਰਲੱਭ ਹੈ। ਕਿਸੇ ਜੀਵ ਤੇ ਜਦੋਂ ਪਰਮਾਤਮਾ ਕਰਮ ਕਰਦਾ ਹੈ, ਅੰਤਾਂ ਦਾ ਕਰਮ ਤੇ ਉਹਨੂੰ ਮਨੁੱਖੀ ਦੇਹੀ ਦਾ ਚੋਲਾ ਉਹਦੀ ਆਤਮਾ ਤੇ ਪਾਉਂਦਾ ਹੈ। ਮਨੁੱਖੀ ਦੇਹੀ ਦਾ ਚੋਲਾ।
ਇਸ ਚੀਜ਼ ਨੂੰ ਪਛਾਣਨ ਲਈ, ਜਿਸ ਦਿਨ ਸਾਡਾ ਅੰਦਰ ਪੂਰੀ ਤਰ੍ਹਾਂ ਸ਼ਾਂਤ ਹੋ ਜਾਵਾਂਗੇ ਉਸ ਦਿਨ ਅਸੀਂ ਹਜਮ ਕਰ ਸਕਾਂਗੇ ਇਹਨਾਂ ਲਫ਼ਜ਼ਾਂ ਨੂੰ ਤੇ ਦੇਖ ਸਕਾਂਗੇ ਇਹਨਾਂ ਦੇ ਅੰਦਰ ਦਾ ਸੱਚ ਤੇ ਇਹਨਾਂ ਦੀ ਕੀਮਤ। ਤੇ ਉਸ ਦਿਨ ਆਪਾਂ ਆਪਣੇ ਨੂੰ ਰੋਣ ਤੋਂ ਰੋਕ ਨਹੀਂ ਸਕਾਂਗੇ ਕਿ ਉਹਨੇ ਮੈਨੂੰ ਚੁਣਿਆ ਹੈ। ਪਰਮਾਤਮਾ ਨੇ ਮੈਨੂੰ ਚੁਣਿਆ ਹੈ ਇਸ ਅਮਨੋਲ ਤੋਫ਼ੇ ਲਈ; ਇਸ ਦੁਰਲੱਭ ਤੋਫ਼ੇ ਲਈ।
ਹਰ ਕੋਈ ਬੰਦਾ ਦੁਖੀ ਹੈ ਸਵਾਏ ਭਗਤਾਂ ਤੋਂ। ਹਰ ਇੱਕ ਦੇ ਦੁੱਖਾਂ ਦਾ ਕਾਰਨ ਵੱਖੋ ਵੱਖਰਾ ਹੋ ਸਕਦਾ ਹੈ। ਪਰ ਇੱਕ ਚੀਜ਼ ਬਰਾਬਰ ਹੈ ਕਿ ਹਰ ਕੋਈ ਦੁਖੀ ਹੈ ਤੇ ਉਹ ਬਦਲਣਾ ਚਾਹੁੰਦਾ ਹੈ।
ਮਨ ਨੂੰ ਦੁੱਖ ਹੈ। ਤੇ ਹੈਰਾਨੀ ਦੀ ਗੱਲ ਕਿ ਦੁੱਖ ਪੈਦਾ ਮਨ ਖੁਦ ਕਰਦਾ ਹੈ। ਮਨ ਖੁਦ ਦੁੱਖ ਪੈਦਾ ਕਰਦਾ ਹੈ ਤੇ ਫਿਰ ਖੁਦ ਦੁੱਖਾਂ ਨੂੰ ਮਹਿਸੂਸ ਕਰਦਾ ਹੈ। ਆਪਣੀ ਆਤਮਾ ਨੂੰ ਕੋਈ ਦੁੱਖ ਨਹੀਂ ਹੈ। ਕਿਸ ਤਰ੍ਹਾਂ ਹੁੰਦਾ ਹੈ? ਇਹ ਹੁੰਦਾ ਹੈ ਮਨ ਦੀਆਂ ਖਾਹਿਸ਼ਾਂ। ਇਹਨੂੰ ਘਰ ਮਿਲਿਆ ਹੋਇਆ ਹੈ ਪਰ ਇਹ ਚਾਹੁੰਦਾ ਹੈ ਜੋ ਫਲਾਣੇ ਕੋਲ ਹੈ ਉਹਦੇ ਕੋਲ ਇਡਾ ਵੱਡਾ ਘਰ ਹੈ। ਮੈਂ ਵੀ ਉਸੇ ਤਰ੍ਹਾਂ ਦਾ ਬਣਾਉਣਾ। ਇਹਨੂੰ ਲੋੜ ਨਹੀਂ ਹੈ ਜੋ ਇਹਦੇ ਕੋਲ ਹੈ, ਉਹ ਜਰੂਰਤ ਨਾਲੋਂ ਜਿਆਦਾ ਹੈ। ਹੁਣ ਖੁਦ ਦੁੱਖ ਪੈਦਾ ਕੀਤਾ।
ਹੁਣ ਉਹ ਚੀਜ਼ਾਂ ਪਾਉਣ ਲਈ ਬੰਦਾ ਫਿਕਰ, ਚਿੰਤਾ, ਡਰ ਕਿ ਪਤਾ ਨਹੀਂ ਇਹ ਬਣਨਾ ਕਿ ਨਹੀਂ। ਪਤਾ ਨਹੀਂ ਇਹ ਹੋਣਾ ਕਿ ਨਹੀਂ। ਮਨ ਕਿ ਕਹਿਣਾ ਉਹਦੇ ਵਿੱਚ ਗਲਤ ਕੀ ਹੈ? ਗਲਤ ਇਹ ਹੈ ਕਿ ਖਾਹਿਸ਼ਾਂ ਨੇ ਤੈਨੂੰ ਸ਼ਾਂਤ ਨਹੀਂ ਕਰਨਾ ਤੇ ਤੂੰ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ. ਖਾਹਿਸ਼ਾਂ ਨੇ ਦੁੱਖਾਂ ਨੂੰ ਖਤਮ ਨਹੀਂ ਕਰਨਾ। ਤੈਨੂੰ ਘਰ ਨਹੀਂ ਸੀ ਚਾਹੀਦਾ। ਤੂੰ ਚਾਹੁੰਦਾ ਸੀ ਕਿ ਤੈਨੂੰ ਦੁਖ ਨਾ ਹੋਵੇ ਪਰ ਇਹ ਇਸ ਦਾ ਹੱਲ ਨਹੀਂ ਸੀ।
ਤੇਰੇ ਅੰਦਰ ਇੱਕ ਮੂਰਖ ਬੱਚਾ ਰਾਜਾ ਬਣਿਆ ਬੈਠਾ। ਮੂਰਖ ਬੱਚਾ। ਇਹ ਰਾਜਾ ਨਹੀਂ ਜਿੰਨਾ ਚਿਰ ਆਪਣੇ ਅੰਦਰੋਂ ਬਦਲਦਾ, ਕਦੀ ਜ਼ਿੰਦਗੀ ਚ ਸੁੱਖ ਨਹੀਂ ਮਿਲ ਸਕਦਾ। ਅਸੀਂ ਅਜ਼ਾਦ ਨਹੀਂ ਹੋ ਸਕਣਾ।
ਸਭ ਕੁਛ ਹੁਣ ਕਿੰਨੀ ਸ਼ਾਂਤੀ ਵਿੱਚ, ਕਿੰਨੇ ਸੁਖ ਵਿੱਚ ਹੈ। ਪਰਮਾਤਮਾ ਦਾ ਪ੍ਰਬੰਧ ਦੇਖਣਾ। ਉਹ ਕਹਿੰਦੇ ਰਾਜਾ ਬਦਲਦੇ। ਇਹ ਰਾਜਾ ਕਦੇ ਸੱਜੇ ਖੱਬੇ ਫਿਰਦਾ ਹੈ। ਕਦੀ ਪਿੱਛੇ ਕਦੀ ਅੱਗੇ ਕਦੀ ਭੂਤਕਾਲ, ਕਦੀ ਭਵਿੱਖ ਕਾਲ ਵਿੱਚ। ਰਾਜਾ ਬਦਲ ਦੇਣਾ ਹੈ।
ਇੱਕ ਨਵੇ ਰਾਜੇ ਨੇ ਸਿੰਘਾਸਨ ਤੇ ਬੈਠਣਾ ਹੈ ਤੇ ਉਸਦਾ ਨਵਾਂ ਰਾਹ ਹੈ। ਉਸ ਰਾਜੇ ਨੇ ਨਾ ਭੂਤਕਾਲ ਚ ਤੇ ਨਾਹੀ ਭਵਿੱਖਕਾਲ ਵਿੱਚ ਜਾਣਾ ਹੈ। ਉਸ ਰਾਜੇ ਦਾ ਰਾਜ ਉੱਪਰ ਨੂੰ ਹੋਣਾ ਹੈ।
ਸਿਮਰਨ ਕਰਣ ਨਾਲ, ਤੇਰਾ ਅੰਦਰ ਹਲੇਮੀਆਂ ਵਾਲਾ ਹੋ ਜਾਣਾ ਹੈ। ਤੇਰੇ ਅੰਦਰ ਹਲੇਮੀਆਂ ਦਾ ਰਾਜ ਹੋ ਜਾਣਾ ਹੈ। ਸਿਮਰਨ ਨੇ ਹੀ ਮਨ ਰਾਜਾ ਬਦਲ ਦੇਣ ਹੈ। ਇਸ ਦੁਨੀਆ ਵਿੱਚ ਹੋਰ ਕੋਈ ਤਰੀਕਾ ਨਹੀਂ ਹੈ ਮਨ ਦਾ ਰਾਜ ਬਦਲਣ ਲਈ ਸਵਾਏ ਸਿਮਰਨ ਦੇ। ਸਿਮਰਨ।
ਅਸੀਂ ਹੁਣ ਗੁਣਗੁਣਾਉਣਾ ਹੈ ਕਿਉਂਕਿ ਗੁਣਗੁਣਾਉਣ ਨਾਲ ਅਸੀਂ ਉੱਪਰ ਵਾਲੇ ਰਾਹ ਤੇ ਪੈਂਦੇ ਹੈ। ਇਹਦੇ ਨਾਲ ਸਾਡੇ ਅੰਦਰ ਦਾ ਰਾਜਾ ਬਦਲਦਾ ਹੈ। ਗੁਣਗੁਣਾਉਣਾ। ਪਰਮਾਤਮਾ ਦਾ ਨਾਮ ਆਪਣੀ ਸੁਰਤੀ ਵਿੱਚ ਜਰੂਰ ਰੱਖਣਾ। ਨਾਂ ਪਰਮਤਮਾ ਦਾ ਕੋਈ ਵੀ ਹੋ ਸਕਦਾ, ਜੋ ਵੀ ਤੁਹਾਨੂੰ ਚੰਗਾ ਲੱਗੇ ਬਸ ਸੁਰਤੀ ਉੱਪਰ ਵੱਲ ਜਾਣੀ ਚਾਹੀਦੀ ਹੈ। ਅਸੀਂ 'God', 'Om', 'Dios' ਜਾਂ ਪਰਮਾਤਮਾ ਲਈ ਕੋਈ ਵੀ ਸ਼ਬਦ ਵਰਤ ਸਕਦੇ ਹਾਂ—ਜੋ ਵੀ ਤੁਹਾਨੂੰ ਪਸੰਦ ਹੋਵੇ।
ਸਾਡੀ ਇੱਕ ਧੀ ਦਾ ਕੱਲ੍ਹ ਜਨਮ ਦਿਨ ਸੀ ਤੇ ਉਹਨੂੰ ਉਹਨੇ ਲਿਖਿਆ ਕਿ ਮੈਨੂੰ ਰੱਬ ਦੀ ਚਿੱਠੀ ਆਈ ਮੇਰੇ ਜਨਮ ਦਿਨ ਤੇ। ਤੇ ਰੱਬ ਨੇ ਕੀ ਲਿਖਿਆ? ਉਹਨਾਂ ਨੇ ਆਪਣਾ ਨਾਂ ਲਿਖਿਆ ਤੇ ਫਿਰ ਜਨਮ ਦਿਨ ਮੁਬਾਰਕ ਹੋਵੇ। ਜਿਉਂਦੀ ਰਹਿ ਧੀਏ। ਜਿਉਂਦੀ ਦਾ ਮਤਲਬ ਜੀਦੇ ਵਿੱਚ ਜ਼ਿੰਦਗੀ ਹੈ। ਪਰਮਾਤਮਾ ਜ਼ਿੰਦਗੀ ਹੈ।
ਵਸਦੀ ਰਹਿ ਧੀਏ, ਹੱਸਦੀ ਰਹਿ ਧੀਏ। ਜ਼ਿੰਦਗੀ ਨੂੰ ਮਾਣੇ ਤੂੰ ਪਰਮਾਤਮਾ ਨਾਲ। ਤੂੰ ਉਹਦੇ ਸੱਚੇ ਇਸ਼ਕ ਵਿੱਚ ਡੁਬੀ ਰਵੇਂ। ਸੱਚ ਬਣਾਈ ਸੂਰਤ ਤੇਰੀ। ਸ਼ਾਂਤ ਨਿੱਘੀ ਲੋਰੀ ਵਰਗੀ ਮੂਰਤ ਤੇਰੀ।
ਸੱਚੀ ਤੂੰ ਅੰਦਰ ਆਵੇਂ ਜਾਂ ਉਹਨੂੰ ਟੋਲ ਲਿਆਵੇਂ, ਫਿਰ ਕੋਲ ਬਿਠਾਵੇਂ, ਇਸ਼ਕੇ ਦੇ ਗੀਤ ਤੂੰ ਗਾਵੇਂ। ਬਿਰਹਾ ਜਦ ਤੇਰੀ ਅੱਖ ਖੋਲੇ, ਬਹੁਤ ਕੁਝ ਕਹੇ ਤੂੰ ਬਿਨ ਬੋਲੇ, ਉਹ ਸੁਣਦਾ ਜਾਵੇ, ਆਪਣੇ ਘਰ ਵੱਲ ਲੈ ਜਾਵੇ, ਤੇ ਜਾ ਤੈਨੂੰ ਆਪਣੇ ਵਿੱਚ ਮਿਲਾਵੇ।
ਜਿਉਂਦੀ ਰਹਿ ਧੀਏ, ਵਸਦੀ ਰਹਿ ਧੀਏ, ਹਸਦੀ ਰਹਿ ਧੀਏ। ਤੈਨੂੰ ਤੇਰਾ ਵਰ ਮਿਲ ਜਾਵੇ। ਤੈਨੂੰ ਸੱਚਾ ਘਰ ਮਿਲ ਜਾਵੇ।
ਜੋ ਆਪਣਾ ਇਹ ਰਾਜਾ ਬਣਿਆ ਬੈਠਾ ਹੈ, ਇਹ ਰਾਜਾ ਦੀ ਸਭ ਤੋਂ ਵੱਡੀ ਤਾਕਤ ਹੈ ਇਹਦੇ ਹੱਥ ਵਿੱਚ ਆਪਣੀਆਂ ਅੱਖਾਂ। ਇਹ ਅੱਖਾਂ ਨੂੰ ਵਰਤਦਾ ਹੈ। ਉਹ ਚਾਹੀਦਾ, ਉਹ ਚਾਹੀਦਾ।
ਜਦੋਂ ਹੀ ਆਪਾਂ ਅੰਦਰ ਧਿਆਨ ਲਾਉਂਦੇ ਹਾਂ, ਇੱਕਦਮ ਆਪਾਂ ਉਸ ਰਾਜੇ ਕੋਲੋਂ ਸਾਰੀ ਤਾਕਤ ਖੋਹ ਲੈਣੀ।